''ਲਾਲਬਾਗਚਾ ਰਾਜਾ'' ਗਣੇਸ਼ ਪੰਡਾਲ ਕੋਲ ਬੇਹੋਸ਼ ਹੋਏ ਵਿਅਕਤੀ ਦੀ ਮੌਤ

Friday, Sep 25, 2026 - 10:35 AM (IST)

''ਲਾਲਬਾਗਚਾ ਰਾਜਾ'' ਗਣੇਸ਼ ਪੰਡਾਲ ਕੋਲ ਬੇਹੋਸ਼ ਹੋਏ ਵਿਅਕਤੀ ਦੀ ਮੌਤ

ਮੁੰਬਈ (ਏਜੰਸੀ)- ਮੱਧ ਮੁੰਬਈ 'ਚ 'ਲਾਲਬਾਗਚਾ ਰਾਜਾ' ਗਣੇਸ਼ ਪੰਡਾਲ ਕੋਲ ਬੇਹੋਸ਼ ਹੋਏ 68 ਸਾਲਾ ਇਕ ਵਿਅਕਤੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਵੀਰਵਾਰ ਰਾਤ ਵਾਪਰੀ। 12 ਦਿਨਾ ਗਣੇਸ਼ ਉਤਸਵ ਦੌਰਾਨ ਲਾਲਬਾਗ ਇਲਾਕੇ 'ਚ ਭਾਰੀ ਭੀੜ ਦੇਖਣ ਨੂੰ ਮਿਲਦੀ ਹੈ ਅਤੇ ਇਸ ਉਤਸਵ ਦੌਰਾਨ ਮੌਤ ਦੀ ਇਹ ਦੂਜੀ ਘਟਨਾ ਹੈ।

ਨਗਰ ਨਿਗਮ ਦੇ ਇਕ ਅਧਿਕਾਰੀ ਨੇ ਕਾਲਾਚੌਕੀ ਪੁਲਸ ਥਾਣੇ ਤੋਂ ਮਿਲੀ ਜਾਣਕਾਰੀ ਦੇ ਹਵਾਲੇ ਤੋਂ ਦੱਸਿਆ ਕਿ ਸਥਾਨਕ ਵਾਸੀ ਵਿਜੇ ਆਨੇਕਰ 'ਲਾਲਬਾਗਚਾ ਰਾਜਾ' ਪੰਡਾਲ ਕੋਲ ਹਨੂੰਮਾਨ ਮੰਦਰ ਦੇ ਨੇੜੇ ਬੈਠੇ ਸਨ, ਉਦੋਂ ਉਹ ਬੇਹੋਸ਼ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਆਨੇਕਰ ਨੂੰ ਪਰੇਲ ਸਥਿਤ ਗਲੋਬਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੀ ਮੌਤ ਦਾ ਕਾਰਨ ਤੁਰੰਤ ਪਤਾ ਨਹੀਂ ਲੱਗ ਸਕਿਆ। ਇਸ ਤੋਂ ਪਹਿਲਾਂ 17 ਸਤੰਬਰ ਨੂੰ ਪੁਣੇ ਵਾਸੀ 25 ਸਾਲਾ ਜੈਦੀਪ ਮੇਘਰਾਜ ਨੇਮਾਡੇ ਦੀ 'ਲਾਲਬਾਗਚਾ ਰਾਜਾ' ਗਣਪਤੀ ਪੰਡਾਲ 'ਚ ਅਚਾਨਕ ਸਿਹਤ ਵਿਗੜਨ ਮਗਰੋਂ ਮੌਤ ਹੋ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News