ਭਾਗਵਤ ਦੇ ਨਾਲ ਦਿਸੇ ਮੁਲਾਇਮ ਸਿੰਘ, ਬਣੇ ਚਰਚਾ ਦਾ ਵਿਸ਼ਾ

Tuesday, Dec 21, 2021 - 02:38 AM (IST)

ਭਾਗਵਤ ਦੇ ਨਾਲ ਦਿਸੇ ਮੁਲਾਇਮ ਸਿੰਘ, ਬਣੇ ਚਰਚਾ ਦਾ ਵਿਸ਼ਾ

ਲਖਨਊ - ਰਾਜਨੀਤੀ ’ਚ ਕਦੋਂ ਕੀ ਦਿਸ ਜਾਵੇ, ਕਹਿਣਾ ਮੁਸ਼ਕਲ ਹੈ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਲਗਭਗ ਰੋਜ਼ ਹੀ ਵੱਖ-ਵੱਖ ਮੁੱਦਿਆਂ ’ਤੇ ਭਾਜਪਾ ਨੂੰ ਘੇਰਣ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ’ਚ ਇਸ ਚੋਣਾਵੀ ਮੌਸਮ ’ਚ ਉਨ੍ਹਾਂ ਦੇ ਪਿਤਾ ਅਤੇ ਸਪਾ ਕਨਵੀਨਰ ਮੁਲਾਇਮ ਸਿੰਘ ਯਾਦਵ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਚ ਚਰਚਾ ਦਾ ਵਿਸ਼ਾ ਬਣ ਗਈ ਹੈ।

ਦਰਅਸਲ, 20 ਦਸੰਬਰ ਨੂੰ ਰਾਜਸਥਾਨ ਦੇ ਬੀਕਾਨੇਰ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਅਤੇ ਸੰਸਦੀ ਕਾਰਜ ਅਤੇ ਸੱਭਿਆਚਰ ਮਾਮਲਿਆਂ ਦੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਦਾ ਜਨਮ ਦਿਨ ਹੁੰਦਾ ਹੈ। ਇਸ ਮੌਕੇ ਉਹ ਰਾਸ਼ਟਰੀ ਸਵੈ ਸੇਵਕ ਸੰਘ ਦੇ ਸਰਸੰਘਚਾਲਕ ਡਾ. ਮੋਹਨਰਾਵ ਭਾਗਵਤ ਨੂੰ ਪ੍ਰਣਾਮ ਕਰਦੇ ਹੋਏ ਵਿਖਾਈ ਦੇ ਰਹੇ ਹਨ।

ਤਸਵੀਰ ’ਚ ਮੋਹਨ ਭਾਗਵਤ ਦੇ ਬਿਲਕੁਲ ਨਾਲ ਮੁਲਾਇਮ ਸਿੰਘ ਯਾਦਵ ਬੈਠੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ਯੂਜ਼ਰਜ਼ ਇਸ ਤਸਵੀਰ ਦੇ ਜਰੀਏ ਸਮਾਜਵਾਦੀ ਪਾਰਟੀ ਅਤੇ ਅਖਿਲੇਸ਼ ਯਾਦਵ ’ਤੇ ਵਿਅੰਗ ਕੱਸ ਰਹੇ ਹਨ ਅਤੇ ਕਈ ਤਰ੍ਹਾਂ ਦੇ ਮਾਇਨੇ ਕੱਢ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਾਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News