ਭਾਜਪਾ ''ਚ ਸ਼ਾਮਲ ਹੁੰਦੇ ਹੀ ਮੁਕੁਲ ਰਾਏ ਨੂੰ ਮਿਲੀ ''Y+'' ਸ਼੍ਰੇਣੀ ਦੀ ਸੁਰੱਖਿਆ

Sunday, Nov 05, 2017 - 10:16 AM (IST)

ਭਾਜਪਾ ''ਚ ਸ਼ਾਮਲ ਹੁੰਦੇ ਹੀ ਮੁਕੁਲ ਰਾਏ ਨੂੰ ਮਿਲੀ ''Y+'' ਸ਼੍ਰੇਣੀ ਦੀ ਸੁਰੱਖਿਆ

ਨਵੀਂ ਦਿੱਲੀ— ਤ੍ਰਿਣਮੂਲ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਣ ਦੇ ਇਕ ਦਿਨ ਬਾਅਦ ਹੀ ਮੁਕੁਲ ਰਾਏ ਨੂੰ ਕੇਂਦਰ ਨੇ ਵਾਈ ਪਲੱਸ ਸੁਰੱਖਿਆ ਦਿੱਤੀ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਨੂੰ ਯੂ.ਪੀ.ਏ. ਸਰਕਾਰ 'ਚ ਰੇਲ ਮੰਤਰੀ ਰਹੇ ਰਾਏ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,''ਹਥਿਆਰਬੰਦ ਸੀ.ਆਰ.ਪੀ.ਐੱਫ. ਦੀ ਇਕ ਟੁੱਕੜੀ ਅਗਲੇ ਕੁਝ ਦਿਨਾਂ 'ਚ ਉਨ੍ਹਾਂ ਦੀ ਸੁਰੱਖਿਆ ਜ਼ਿੰਮੇਵਾਰੀ ਸੰਭਾਲੇਗੀ। ਰਾਏ ਜਦੋਂ ਵੀ ਪੱਛਮੀ ਬੰਗਾਲ 'ਚ ਰਹਿਣਗੇ ਤਾਂ ਉਨ੍ਹਾਂ ਨਾਲ ਤਿੰਨ ਤੋਂ ਚਾਰ ਕਮਾਂਡੋ ਹੋਣਗੇ।''
ਉਨ੍ਹਾਂ ਨੇ ਕਿਹਾ ਕਿ ਕੇਂਦਰੀ ਖੁਫੀਆ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਤਿਆਰ ਖਤਰਾ ਵਿਸ਼ਲੇਸ਼ਣ ਰਿਪੋਰਟ ਦੇ ਆਧਾਰ 'ਤੇ ਰਾਏ ਨੂੰ ਇਹ ਸੁਰੱਖਿਆ ਪ੍ਰਦਾਨ ਕੀਤੀ ਗਈ। ਸੀ.ਆਰ.ਪੀ.ਐੱਫ. ਦੀ ਇਕ ਵਿਸ਼ੇਸ਼ ਵੀ.ਆਈ.ਪੀ. ਸੁਰੱਖਿਆ ਬਰਾਂਚ ਹੈ ਅਤੇ ਇਹ ਕਰੀਬ 70 ਵਿਸ਼ੇਸ਼ ਲੋਕਾਂ ਦੀ ਸੁਰੱਖਿਆ ਕਰਦੀ ਹੈ। ਹਾਲ ਹੀ 'ਚ ਕਸ਼ਮੀਰ 'ਤੇ ਕੇਂਦਰ ਵੱਲੋਂ ਨਵੇਂ ਚੁਣੇ ਵਿਸ਼ੇਸ਼ ਪ੍ਰਤੀਨਿਧੀ ਦਿਨੇਸ਼ਵਰ ਸ਼ਰਮਾ ਨੂੰ ਸੀ.ਆਰ.ਪੀ.ਐੱਫ. ਕਮਾਂਡੋ ਦੀ 'ਜੈੱਡ' ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ। ਤ੍ਰਿਣਮੂਲ ਕਾਂਗਰਸ ਦੇ ਸੰਸਥਾਪਕ ਮੈਂਬਰ ਰਾਏ ਸ਼ਨੀਵਾਰ ਨੂੰ ਭਾਜਪਾ 'ਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੇ ਪਿਛਲੇ ਮਹੀਨੇ ਦੀ ਸ਼ੁਰੂਆਤ 'ਚ ਰਾਜ ਸਭਾ ਦੀ ਮੈਂਬਰਤਾ ਅਤੇ ਤ੍ਰਿਣਮੂਲ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ।


Related News