ਭਾਜਪਾ ਦਫ਼ਤਰ ਬਾਹਰ ਧਮਾਕੇ ਦੀ ਬੱਬਰ ਖ਼ਾਲਸਾ ਨੇ ਲਈ ਜ਼ਿੰਮੇਵਾਰੀ, ਪੂਰੇ ਸ਼ਹਿਰ ''ਚ ਅਲਰਟ ਜਾਰੀ

Thursday, Apr 02, 2026 - 10:30 AM (IST)

ਭਾਜਪਾ ਦਫ਼ਤਰ ਬਾਹਰ ਧਮਾਕੇ ਦੀ ਬੱਬਰ ਖ਼ਾਲਸਾ ਨੇ ਲਈ ਜ਼ਿੰਮੇਵਾਰੀ, ਪੂਰੇ ਸ਼ਹਿਰ ''ਚ ਅਲਰਟ ਜਾਰੀ

ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ 'ਚ ਭਾਜਪਾ ਦਫ਼ਤਰ ਦੇ ਬਾਹਰ ਹੋਏ ਧਮਾਕੇ ਦੀ ਜ਼ਿੰਮੇਵਾਰੀ ਸੁਖਜਿੰਦਰ ਸਿੰਘ ਬੱਬਰ ਨੇ ਲੈਣ ਦਾ ਦਾਅਵਾ ਕੀਤਾ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਪੋਸਟ ਅਪਲੋਡ ਕਰਕੇ 1 ਅਪ੍ਰੈਲ 2026 ਨੂੰ ਚੰਡੀਗੜ੍ਹ ਦੇ ਸੈਕਟਰ-37 'ਚ ਗ੍ਰੇਨੇਡ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪੋਸਟ 'ਚ ਲਿਖਿਆ ਹੈ ਕਿ ਗਾਡ ਖਾਲਸਾ, ਗਾਡ ਵਿਕਟਰੀ। ਅਸੀਂ ਭਾਰਤੀ ਵਿਵਸਥਾ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਭਾਵੇਂ ਪੰਜਾਬ ਦੇ ਸਿੱਖ ਨੌਜਵਾਨਾਂ ਖ਼ਿਲਾਫ਼ ਕਿੰਨੇ ਵੀ ਕਦਮ ਚੁੱਕ ਲਓ, ਜਵਾਬ ਦਿੱਤਾ ਜਾਵੇਗਾ। ਨਾਲ ਹੀ ਧਾਰਮਿਕ ਸੰਦਰਭ ਦਿੰਦੇ ਹੋਏ ਕਿਹਾ ਗਿਆ ਕਿ ਖਾਲਸਾ ਪੰਥ ਉਚਿੱਤ ਪ੍ਰਤੀਕਿਰਿਆ ਕਰੇਗਾ। ਗੁਰਦਾਸਪੁਰ 'ਚ ਰਣਜੀਤ ਸਿੰਘ ਦਾ ਕਤਲ ਕਰਨ ਵਾਲਿਆਂ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਦਸ਼ਮੇਸ਼ ਪਿਤਾ ਦਾ ਸਿਰ ’ਤੇ ਹੱਥ ਹੈ। ਪੰਜਾਬ ਦੀ ਧਰਤੀ, ਖਾਲਸੇ ਦੀ ਧਰਤੀ ਹੈ। ਪੰਜਾਬ ਵਿਚ ਖਾਲਿਸਤਾਨ ਬਣੇਗਾ। ਖਾਲਿਸਤਾਨ ਅਮਰ ਰਹੇ। ਖਾਲਸਾ ਰਾਜ ਕਰੇਗਾ।

ਇਹ ਵੀ ਪੜ੍ਹੋ : ਸਕੂਲਾਂ 'ਤੇ ਡਿੱਗੇਗੀ ਗਾਜ਼! ਸਖ਼ਤ ਕਾਰਵਾਈ ਦੀ ਤਿਆਰੀ 'ਚ CBSE, ਜਾਰੀ ਕੀਤੀ ਵੱਡੀ ਚਿਤਾਵਨੀ

ਪੂਰੇ ਸ਼ਹਿਰ 'ਚ ਅਲਰਟ ਜਾਰੀ

ਇਸ ਘਟਨਾ ਤੋਂ ਬਾਅਦ ਪੂਰੇ ਸ਼ਹਿਰ 'ਚ ਅਲਰਟ ਕਰ ਦਿੱਤਾ ਗਿਆ ਹੈ। ਧਮਾਕਾ ਹੁੰਦੇ ਹੀ ਦੂਰ-ਦੂਰ ਤੱਕ ਇਸ ਦੀ ਆਵਾਜ਼ ਸੁਣਾਈ ਦਿੱਤੀ। ਧਮਾਕੇ ਮਗਰੋਂ ਕਰੀਬ 60 ਤੋਂ 70 ਛੱਰੇ ਕੰਧ ਅਤੇ ਨੇੜੇ ਖੜ੍ਹੀ ਗੱਡੀ 'ਚ ਜਾ ਲੱਗੇ। ਛੱਰੇ ਲੱਗਣ ਨਾਲ ਗੱਡੀ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਧਮਾਕੇ ਦੀ ਆਵਾਜ਼ ਸੁਣਦੇ ਹੀ ਭਾਜਪਾ ਦਫ਼ਤਰ 'ਚ ਮੌਜੂਦ ਸਟਾਫ਼ ਅਤੇ ਹੋਰ ਵਰਕਰ ਬਾਹਰ ਆ ਗਏ। ਸੂਚਨਾ ਮਿਲਣ ਤੋਂ ਬਾਅਦ ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਭਾਜਪਾ ਦਫ਼ਤਰ ਦੇ ਆਸ-ਪਾਸ ਸਾਰਾ ਇਲਾਕਾ ਸੀਲ ਕੀਤਾ ਆਈ. ਜੀ. ਪੁਸ਼ਪੇਂਦਰ ਕੁਮਾਰ, ਐੱਸ. ਐੱਸ. ਪੀ. ਕੰਵਰਦੀਪ ਕੌਰ ਸਣੇ ਹੋਰ ਅਫ਼ਸਰ ਮੌਕੇ ’ਤੇ ਪਹੁੰਚੇ।

ਇਹ ਵੀ ਪੜ੍ਹੋ : ਪੰਜਾਬ ਦੇ ਵਾਹਨ ਚਾਲਕਾਂ ਲਈ ਵੱਡੀ ਖ਼ਬਰ, ਅੱਜ ਤੋਂ ਸਫ਼ਰ ਹੋਇਆ ਮਹਿੰਗਾ, NHAI ਨੇ ਵਧਾਈਆਂ ਟੋਲ ਦਰਾਂ

ਐੱਨ. ਆਈ. ਏ. ਟੀਮ ਵੀ ਮੌਕੇ ’ਤੇ ਪਹੁੰਚ ਕੇ ਜਾਂਚ 'ਚ ਜੁੱਟ ਗਈ। ਮੁੱਢਲੀ ਜਾਂਚ 'ਚ ਪਤਾ ਲੱਗਾ ਕਿ ਭਾਜਪਾ ਦਫ਼ਤਰ ਦੇ ਬਾਹਰ ਗ੍ਰਨੇਡ ਬੰਬ ਨਾਲ ਦੋ ਨੌਜਵਾਨਾਂ ਨੇ ਧਮਾਕਾ ਕੀਤਾ ਹੈ। ਫਾਰੈਂਸਿਕ ਜਾਂਚ 'ਚ ਪਾਊਡਰ ਮਿਲਾ ਕੇ ਬੰਬ ਬਣਾਏ ਜਾਣ ਦੇ ਸਬੂਤ ਮਿਲੇ ਹਨ। ਸੈਕਟਰ-39 ਥਾਣਾ ਪੁਲਸ ਨੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਟੀਮਾਂ ਘਟਨਾ ਦੀ ਜਾਂਚ ਲਈ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News