ਮੁਖਤਾਰ ਅੰਸਾਰੀ ’ਤੇ ਵੱਡੀ ਕਾਰਵਾਈ, ਕਰੋੜਾਂ ਦੇ ਨਿਰਮਾਣ ਅਧੀਨ ਸ਼ਾਪਿੰਗ ਕੰਪਲੈਕਸ ਕੁਰਕ
Wednesday, Oct 27, 2021 - 05:26 PM (IST)
ਗਾਜ਼ੀਪੁਰ (ਭਾਸ਼ਾ)– ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਮਾਫੀਆ ’ਤੇ ਲਗਾਤਾਰ ਕਾਰਵਾਈ ਕਰ ਰਹੀ ਹੈ। ਇਸੇ ਕ੍ਰਮ ’ਚ ਜੇਲ੍ਹ ’ਚ ਬੰਦ ਪੂਰਵਾਂਚਲ ਦੇ ਬਾਹੁਬਲੀ ਵਿਧਾਇਕ ਮੁਖਤਾਰ ਅੰਸਾਰੀ ’ਤੇ ਵੀ ਯੋਗੀ ਸਰਕਾਰ ਕਹਿਰ ਬਣ ਕੇ ਟੁੱਟ ਰਹੀ ਹੈ। ਪੁਲਸ ਅਤੇ ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹੋਏ ਮੁਖਤਾਰ ਦੀ ਪਤਨੀ ਅਫਸ਼ਾਂ ਅੰਸਾਰੀ ਦੇ ਨਾਂ ’ਤੇ 2.84 ਕਰੋੜ ਦੇ ਨਿਰਮਾਣ ਅਧੀਨ ਸ਼ਾਪਿੰਗ ਕੰਪਲੈਕਸ ਨੂੰ ਕੁਰਕ ਕੀਤਾ ਹੈ। ਭਵਨ ਦੀ ਕੀਮਤ ਕਰੀਬ 3 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਦੇ ਸੂਤਰਾਂ ਨੇ ਕਿਹਾ ਕਿ ਮੁਖਤਾਰ ਦੀ ਪਤਨੀ ਦੇ ਗੈਰ-ਕਾਨੂੰਨੀ ਸ਼ਾਪਿੰਗ ਕੰਪਲੈਕਸ ਦਾ ਰਕਬਾ 1150 ਵਰਗ ਮੀਟਰ ਦੱਸਿਆ ਗਿਆ ਹੈ। ਦੱਸਣਯੋਗ ਹੈ ਕਿ ਮਊ ਸੀਟ ਤੋਂ ਬਸਪਾ ਦੇ ਬਾਹੁਬਲੀ ਵਿਧਾਇਕ ਮੁਖਤਾਰ ਅੰਸਾਰੀ ਅਤੇ ਉਨ੍ਹਾਂ ਨਾਲ ਸੰਬੰਧਤ ਲੋਕਾਂ ’ਤੇ ਪ੍ਰਸ਼ਾਸਨ ਲਗਾਤਾਰ ਸ਼ਿਕੰਜਾ ਕੱਸ ਰਿਹਾ ਹੈ। ਹੁਣ ਤੱਕ ਉਨ੍ਹਾਂ ਦੀ, ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਨਾਲ ਸੰਬੰਧਤ ਹੋਰ ਲੋਕਾਂ ਦੀਆਂ ਕਈ ਕੰਪਨੀਆਂ ਜ਼ਬਤ ਜਾਂ ਕੁਰਕ ਕੀਤੀਆਂ ਜਾ ਚੁਕੀਆਂ ਹਨ।