ਅੰਬਾਨੀਆਂ ਦੇ ਘਰ ਫਿਰ ਵੱਜਣਗੇ ਢੋਲ, ਹੁਣ ਹੋਵੇਗਾ ਇਕ ਹੋਰ ‘ਸ਼ਾਹੀ ਵਿਆਹ’

02/13/2019 11:27:38 AM

ਮੁੰਬਈ — ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਅਤੇ ਆਨੰਦ ਪਿਰਾਮਲ ਦੇ ਸ਼ਾਹੀ ਵਿਆਹ ਤੋਂ ਬਾਅਦ ਹੁਣ ਸਾਰਿਆਂ ਨੂੰ ਉਨ੍ਹਾਂ ਦੇ ਬੇਟੇ ਦੇ ਵਿਆਹ ਦੀ ਤਾਰੀਖ ਦਾ ਇੰਤਜ਼ਾਰ ਸੀ। ਲਓ ਜੀ ਹੁਣ ਆਕਾਸ਼ ਦੇ ਵਿਆਹ ਦੀ ਤਾਰੀਖ ਦਾ ਵੀ ਐਲਾਨ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦਾ ਵਿਆਹ 9 ਮਾਰਚ ਨੂੰ ਮੁੰਬਈ ਵਿਚ ਹੋਵੇਗਾ। ਮੀਡੀਆ ਰਿਪੋਰਟ ਅਨੁਸਾਰ ਇਹ ਵਿਆਹ ਸਮਾਰੋਹ ਮੁੰਬਈ ਦੇ ਜਿਓ ਵਰਲਡ ਸੈਂਟਰ 'ਚ 3 ਦਿਨ ਤੱਕ ਚੱਲੇਗਾ।

ਵਿਆਹ ਦੇ ਜਸ਼ਨਾਂ ਦਾ ਵੇਰਵਾ

ਰਿਪੋਰਟ 'ਚ ਦੱਸਿਆ ਗਿਆ ਹੈ ਕਿ ਆਕਾਸ਼ ਵਿਆਹ ਤੋਂ ਪਹਿਲਾਂ ਸਵਿੱਟਜ਼ਰਲੈਂਡ ਵਿਚ ਆਪਣੇ ਕਰੀਬੀ ਦੋਸਤਾਂ ਨੂੰ ਬੈਚਲਰਸ ਪਾਰਟੀ ਦੇਣਗੇ। ਇਹ ਬੈਚਲਰਸ ਪਾਰਟੀ 23 ਤੋਂ 25 ਫਰਵਰੀ ਨੂੰ ਸਵਿੱਟਜ਼ਰਲੈਂਡ ਵਿਚ ਹੋਵੇਗੀ, ਜਿਸ ਵਿਚ ਬਾਲਿਵੁੱਡ ਦੇ ਕਈ ਸਿਤਾਰੇ ਸ਼ਾਮਲ ਹੋਣਗੇ। ਇਨ੍ਹਾਂ ਵਿਚ ਰਣਬੀਰ ਕਪੂਰ, ਕਰਣ ਜੌਹਰ ਵਰਗੇ ਨਾਮ ਸ਼ਾਮਲ ਹਨ। ਵਿਆਹ 9 ਮਾਰਚ ਨੂੰ ਮੁੰਬਈ 'ਚ ਹੋਵੇਗਾ। ਇਸ ਦੌਰਾਨ ਆਕਾਸ਼ ਅੰਬਾਨੀ ਦੀ ਬਾਰਾਤ ਸ਼ਾਮ 3.30 ਵਜੇ ਜਿਓ ਸੈਂਟਰ ਜਾਏਗੀ। 10 ਮਾਰਚ ਨੂੰ ਆਕਾਸ਼ ਅਤੇ ਸ਼ਲੋਕਾ ਦਾ ਵੈਡਿੰਗ ਸੈਲੀਬਰੇਸ਼ਨ ਵੀ ਜਿਓ ਵਰਲਡ ਸੈਂਟਰ ਵਿਚ ਹੀ ਹੋਵੇਗਾ।

PunjabKesari

ਕੌਣ ਹੈ ਸ਼ਲੋਕਾ

ਆਕਾਸ਼ ਅੰਬਾਨੀ ਦੀ ਹੋਣ ਵਾਲੀ ਪਤਨੀ ਸ਼ਲੋਕਾ ਮਸ਼ਹੂਰ ਹੀਰਾ ਕਾਰੋਬਾਰੀ ਰਸੇਲ ਮਹਿਤਾ ਦੀ ਛੋਟੀ ਬੇਟੀ ਹੈ। ਆਕਾਸ਼ ਅਤੇ ਸ਼ਲੋਕਾ ਦੋਵੇਂ ਬਚਪਨ ਦੇ ਦੋਸਤ ਹਨ ਅਤੇ ਇਨ੍ਹਾਂ ਨੇ ਇਕ ਹੀ ਸਕੂਲ ਵਿਚ ਇਕੱਠੇ ਪੜ੍ਹਾਈ ਕੀਤੀ ਹੈ। ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ 'ਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸ਼ਲੋਕਾ 2009 ਵਿਚ ਨਿਊ ਜਰਸੀ ਦੀ ਪਿੰ੍ਰਸਟਨ ਯੂਨੀਵਰਸਿਟੀ ਵਿਚ ਪੜ੍ਹਾਈ ਕਰਨ ਲਈ ਚਲੀ ਗਈ। ਸ਼ਲੋਕਾ ਨੇ ਦ ਲੰਡਨ ਸਕੂਲ ਆਫ ਇਕਨਾਮਿਕਸ ਐਂਡ ਪੋਲਿਟਿਕਲ ਸਾਇੰਸ ਤੋਂ ਲਾਅ 'ਚ ਮਾਸਟਰਜ਼ ਕੀਤਾ ਹੈ। ਉਹ ਰੋਜ਼ੀ ਬਲਿਊ ਫਾਊਡੇਸ਼ਨ ਦੀ ਡਾਇਰੈਕਟਰ ਹਨ।


Related News