ਨਿਰਭਿਆ ਕੇਸ : ਹੁਣ ਡੈੱਥ ਵਾਰੰਟ ਖਿਲਾਫ ਕੋਰਟ ਪਹੁੰਚਿਆ ਦੋਸ਼ੀ ਮੁਕੇਸ਼, ਕੱੱਲ ਹੋਵੇਗੀ ਸੁਣਵਾਈ

01/14/2020 9:42:52 PM

ਨਵੀਂ ਦਿੱਲੀ — ਨਿਰਭਿਆ ਸਮੂਹਿਕ ਬਲਾਤਕਾਰ ਅਤੇ ਕਤਲ ਮਾਮਲੇ ਦੇ ਚਾਰ ਦੋਸ਼ੀਆਂ 'ਚੋਂ ਇਕ ਮੁਕੇਸ਼ ਕੁਮਾਰ ਨੇ ਹੇਠਲੀ ਅਦਾਲਤ ਵੱਲੋਂ ਜਾਰੀ ਡੈੱਥ ਵਾਰੰਟ ਨੂੰ ਰੱਦ ਕਰਵਾਉਣ ਲਈ ਮੰਗਲਵਾਰ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ। ਇਸ ਮਾਮਲੇ ਦੇ ਚਾਰੇ ਦੋਸ਼ੀ ਵਿਨੇ ਸ਼ਰਮਾ, ਮੁਕੇਸ਼ ਕੁਮਾਰ, ਅਕਸ਼ੇ ਕੁਮਾਰ ਸਿੰਘ ਅਤੇ ਪਵਨ ਗੁਪਤਾ ਨੂੰ 22 ਜਨਵਰੀ ਨੂੰ ਫਾਂਸੀ ਦੀ ਸਜ਼ਾ ਨਿਰਧਾਰਿਤ ਕੀਤੀ ਗਈ ਹੈ। ਚਾਰੇ ਦੋਸ਼ੀਆਂ ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਤਿਹਾੜ ਜੇਲ 'ਚ ਫਾਂਸੀ ਦਿੱਤੀ ਜਾਵੇਗੀ ਕਿਉਂਕਿ ਦਿੱਲੀ ਦੀ ਇਕ ਅਦਾਲਤ 7 ਜਨਵਰੀ ਨੂੰ ਉਨ੍ਹਾਂ ਦੀ ਮੌਤ ਦਾ ਵਾਰੰਟ ਜਾਰੀ ਕਰ ਚੁੱਕੀ ਹੈ।

ਦੋਸ਼ੀ ਮੁਕੇਸ਼ ਦੀ ਪਟੀਸ਼ਨ ਜੱਜ ਮਨਮੋਹਨ ਅਤੇ ਜੱਜ ਸੰਗੀਤਾ ਢੀਂਗਰਾ ਸਹਿਗਲ ਦੀ ਬੈਂਚ ਸਾਹਮਣੇ ਬੁੱਧਵਾਰ ਨੂੰ ਸੁਣਵਾਈ ਲਈ ਸੂਚੀਬੱਧ ਹੈ। ਵਕੀਲ ਵਰਿੰਦਾ ਗਰੋਵਰ ਦੇ ਜ਼ਰੀਏ ਦਾਇਰ ਪਟੀਸ਼ਨ 'ਚ 7 ਜਨਵਰੀ ਨੂੰ ਹੇਠਲੀ ਅਦਾਲਤ ਵੱਲੋਂ ਜਾਰੀ ਕੀਤੇ ਗਏ ਫਾਂਸੀ ਦੇ ਵਾਰੰਟ ਨੂੰ ਇਸ ਆਧਾਰ 'ਤੇ ਖਾਰਿਜ ਕਰਨ ਦੀ ਅਪੀਲ ਕੀਤੀ ਗਈ ਹੈ ਕਿ ਉਸ ਨੇ ਰਾਸ਼ਟਰਪਤੀ ਅਤੇ ਦਿੱਲੀ ਦੇ ਉਪ ਰਾਜਪਾਲ ਸਾਹਮਣੇ ਰਹਿਮ ਪਟੀਸ਼ਨ ਦਾਇਰ ਕੀਤੀ ਹੈ। ਇਸ 'ਚ ਫਾਂਸੀ ਦੇ ਵਾਰੰਟ 'ਤੇ ਰੋਕ ਲਗਾਉਣ ਦੀ ਵੀ ਅਪੀਲ ਕੀਤੀ ਗਈ ਹੈ।


Inder Prajapati

Content Editor

Related News