ਸਮੁੰਦਰੀ ਤੂਫਾਨ ਕਾਰਨ ਠਾਣੇ ਅਤੇ ਪਾਲਘਰ ਜ਼ਿਲ੍ਹਿਆਂ ਵਿਚ 1.25 ਕਰੋੜ ਰੁਪਏ ਦਾ ਨੁਕਸਾਨ

Saturday, Jun 06, 2020 - 08:51 PM (IST)

ਸਮੁੰਦਰੀ ਤੂਫਾਨ ਕਾਰਨ ਠਾਣੇ ਅਤੇ ਪਾਲਘਰ ਜ਼ਿਲ੍ਹਿਆਂ ਵਿਚ 1.25 ਕਰੋੜ ਰੁਪਏ ਦਾ ਨੁਕਸਾਨ

ਠਾਣੇ- ਸੂਬਾ ਸਰਕਾਰ ਦੇ ਅਦਾਰਾ 'ਮਹਾਰਾਸ਼ਟਰ ਸਟੇਟ ਇਲੈਕਟ੍ਰੀਸਿਟੀ ਡਿਸਟਰੀਬਿਊਸ਼ਨ ਕੰਪਨੀ ਲਿਮਿਟਡ' (ਐੱਮ. ਐੱਸ. ਈ. ਡੀ. ਸੀ. ਐੱਲ. ) ਨੇ ਸ਼ਨੀਵਾਰ ਨੂੰ ਦੱਸਿਆ ਕਿ ਉਸ ਨੇ ਸਮੁੰਦਰੀ ਤੂਫਾਨ ਨਿਸਰਗ ਕਾਰਨ ਠਾਣੇ ਤੇ ਗੁਆਂਢੀ ਪਾਲਘਰ ਜ਼ਿਲ੍ਹੇ ਦੇ ਕੁੱਝ ਹਿੱਸਿਆਂ ਵਿਚ 1.25 ਕਰੋੜ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਹੈ। ਐੱਮ. ਐੱਸ. ਈ. ਡੀ. ਸੀ. ਐੱਲ. ਨੂੰ ਮਹਾਡਿਸਕਾਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਸ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਦੇ ਕਲਿਆਣ ਸਰਕਲ ਦਫਤਰ ਨੇ ਚੱਕਰਵਾਤ ਕਾਰਨ ਸਭ ਤੋਂ ਵੱਧ ਨੁਕਸਾਨ ਝੱਲਿਆ ਹੈ ਕਿਉਂਕਿ ਤੂਫਾਨ ਦੀ ਲਪੇਟ ਵਿਚ ਆਉਣ ਨਾਲ ਸਰਕਲ ਵਿਚ 168 ਬਿਜਲੀ ਦੇ ਖੰਭੇ ਡਿੱਗ ਗਏ ਅਤੇ ਖੇਤਰ ਵਿਚ 8 ਟ੍ਰਾਂਸਫਾਰਮਰਾਂ ਨੂੰ ਨੁਕਸਾਨ ਪੁੱਜਾ।

ਇਸ ਦੇ ਨਾਲ ਹੀ 32 ਕਿਲੋਮੀਟਰ ਬਿਜਲੀ ਲਾਈਨਾਂ ਨਸ਼ਟ ਹੋ ਗਈਆਂ। ਲਗਭਗ ਸਾਰੇ ਪ੍ਰਭਾਵਿਤ ਖੇਤਰਾਂ ਵਿਚ ਬਿਜਲੀ ਦੀ ਸਪਲਾਈ ਬਹਾਲ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਐੱਮ. ਐੱਸ. ਈ. ਡੀ. ਸੀ. ਐੱਲ. ਦੇ ਕਲਿਆਣ ਸਰਕਲ, ਵਸਈ ਤੇ ਪਾਲਘਰ ਦੇ ਮੰਡਲ ਦਫਤਰ ਸ਼ਾਮਲ ਹਨ, ਜੋ ਡੋਂਬਿਵਲੀ, ਕਲਿਆਣ ਪੂਰਬ ਅਤੇ ਪੱਛਮ, ਉਲਹਾਸਨਗਰ, ਅੰਬਰਨਾਥ, ਬਦਲਾਪੁਰ, ਮੁਰਬਾਦ, ਸ਼ਾਹਪੁਰ , ਟਿਟਵਾਲਾ ਅਤੇ ਠਾਣਾ ਜ਼ਿਲ੍ਹੇ ਦੇ ਪੇਂਡੂ ਭਾਗਾਂ, ਵਸਈ, ਵਿਰਾਰ, ਵਾਡਾ, ਨਾਲਾਸੋਪਾਰਾ, ਪਾਲਘਰ, ਜੌਹਰ, ਮੋਖਦਾ, ਵਿਕਰਮਗੜ੍ਹ, ਬੇਈਸਰ ਸਣੇ ਕਈ ਖੇਤਰਾਂ ਨੂੰ ਆਪਣੇ ਦਾਇਰੇ ਵਿਚ ਲਿਆਂਦਾ ਹੈ। ਚੱਕਰਵਾਤ ਨੇ ਇਨ੍ਹਾਂ ਖੇਤਰਾਂ ਵਿਚ ਕਈ ਬਿਜਲੀ ਦੇ ਖੰਭਿਆਂ ਅਤੇ ਟ੍ਰਾਂਸਫਾਰਮਰਾਂ ਨੂੰ ਨਸ਼ਟ ਕਰ ਦਿੱਤਾ ਅਤੇ ਬਿਜਲੀ ਦੀ ਸਪਲਾਈ ਨੂੰ ਪ੍ਰਭਾਵਿਤ ਕੀਤਾ। ਇਸ ਵਿਚ ਕਿਹਾ ਗਿਆ ਹੈ ਕਿ ਸ਼ੁਰੂਆਤੀ ਅੰਦਾਜ਼ਿਆਂ ਮੁਤਾਬਕ ਲਗਭਗ 1.25 ਕਰੋੜ ਰੁਪਏ ਦੀ ਜਾਇਦਾਦ ਨੂੰ ਨੁਕਸਾਨ ਪੁੱਜਾ ਹੈ। 


author

Sanjeev

Content Editor

Related News