22 ਜੁਲਾਈ ਨੂੰ ਸ਼ੁਰੂ ਹੋ ਰਹੇ ਸੈਸ਼ਨ ਤੋਂ ਪਹਿਲਾਂ ਸੰਸਦ ਮੈਂਬਰਾਂ ਨੂੰ ਯਾਦ ਦਿਵਾਏ ਗਏ ਨਿਯਮ
Saturday, Jul 20, 2024 - 05:51 PM (IST)
ਨਵੀਂ ਦਿੱਲੀ (ਭਾਸ਼ਾ)- ਸੰਸਦ ਦਾ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਮੈਂਬਰਾਂ ਨੂੰ ਯਾਦ ਦਿਵਾਇਆ ਗਿਆ ਹੈ ਕਿ ਸਦਨ ਦੇ ਅੰਦਰ ਜਾਂ ਬਾਹਰ ਸਿੱਧੇ ਜਾਂ ਅਸਿੱਧੇ ਤੌਰ 'ਤੇ ਸਪੀਕਰ ਦੇ ਫੈਸਲਿਆਂ ਦੀ ਆਲੋਚਨਾ ਨਹੀਂ ਕੀਤੀ ਜਾਣੀ ਚਾਹੀਦੀ ਅਤੇ ਮੈਂਬਰਾਂ ਨੂੰ 'ਵੰਦੇ ਮਾਤਰਮ' ਅਤੇ 'ਜੈ ਹਿੰਦ' ਸਮੇਤ ਹੋਰ ਨਾਅਰੇ ਨਹੀਂ ਲਗਾਉਣੇ ਚਾਹੀਦੇ। ਮੈਂਬਰਾਂ ਨੂੰ ਇਹ ਵੀ ਯਾਦ ਕਰਵਾਇਆ ਗਿਆ ਹੈ ਕਿ ਸਦਨ 'ਚ ਤਖ਼ਤੀਆਂ ਦੇ ਨਾਲ ਪ੍ਰਦਰਸ਼ਨ ਕਰਨ ਦੀ ਵੀ ਨਿਯਮ ਮਨਜ਼ੂਰੀ ਨਹੀਂ ਦਿੰਦੇ। ਰਾਜ ਸਭਾ ਸਕੱਤਰੇਤ ਨੇ 15 ਜੁਲਾਈ ਨੂੰ ਆਪਣੇ ਬੁਲੇਟਿਨ 'ਚ ਪ੍ਰਕਾਸ਼ਿਤ ਕਰ ਕੇ ਸੰਸਦੀ ਪਰੰਪਰਾਵਾਂ ਅਤੇ ਸੰਸਦੀ ਸ਼ਿਸ਼ਟਾਚਾਰ ਦੇ ਪ੍ਰਤੀ ਮੈਂਬਰਾਂ ਦਾ ਧਿਆਨ ਖਿੱਚਿਆ ਹੈ। ਸੰਸਦ ਸੈਸ਼ਨ 22 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਇਹ 12 ਅਗਸਤ ਨੂੰ ਸੰਪੰਨ ਹੋਵੇਗਾ।
ਬੁਲੇਟਿਨ 'ਚ ਕਿਹਾ ਗਿਆ ਹੈ,''ਸਦਨ ਦੀ ਕਾਰਵਾਈ ਦੀ ਮਰਿਆਦਾ ਅਤੇ ਗੰਭੀਰਤਾ ਲਈ ਇਹ ਜ਼ਰੂਰੀ ਹੈ ਕਿ ਸਦਨ 'ਚ 'ਧੰਨਵਾਦ', 'ਤੁਹਾਡਾ ਸ਼ੁਕਰੀਆ', 'ਜੈ ਹਿੰਦ', 'ਵੰਦੇ ਮਾਤਰਮ' ਜਾਂ ਹੋਰ ਕੋਈ ਨਾਅਰਾ ਨਹੀਂ ਲਗਾਇਆ ਜਾਣਾ ਚਾਹੀਦਾ। ਇਸ 'ਚ ਕਿਹਾ ਗਿਆ ਹੈ ਕਿ ਸਪੀਕਰ ਵਲੋਂ ਸਦਨ ਦੇ ਪੂਰਵ-ਅਨੁਮਾਨਾਂ ਅਨੁਸਾਰ ਫ਼ੈਸਲੇ ਦਿੱਤੇ ਜਾਂਦੇ ਹਨ ਅਤੇ ਜਿੱਥੇ ਕੋਈ ਉਦਾਹਰਣ ਨਹੀਂ ਹੈ, ਉੱਥੇ ਆਮ ਸੰਸਦੀ ਪਰੰਪਰਾ ਦੀ ਪਾਲਣਾ ਕੀਤੀ ਜਾਂਦੀ ਹੈ। ਬੁਲੇਟਿਨ 'ਚ ਪੁਸਤਿਕਾ ਦੇ ਅੰਸ਼ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ,''ਸਪੀਕਰ ਵਲੋਂ ਦਿੱਤੇ ਗਏ ਫ਼ੈਸਲਿਆਂ ਦੀ ਸਦਨ ਦੇ ਅੰਦਰ ਜਾਂ ਬਾਹਰ ਸਿੱਧੇ ਤੌਰ 'ਤੇ ਜਾਂ ਅਸਿੱਧੇ ਤੌਰ 'ਤੇ ਆਲੋਚਨਾ ਨਹੀਂ ਕੀਤੀ ਜਾਣੀ ਚਾਹੀਦੀ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e