ਆਸਥਾ ਜਾਂ ਅੰਧਵਿਸ਼ਵਾਸ! ਬੀਮਾਰ ਬੱਚੇ ਨੂੰ ਇਲਾਜ ਲਈ ਕਥਾਵਾਚਕ ਦੇ ਦਰਬਾਰ 'ਚ ਲਿਆਏ ਮਾਪੇ, ਮੌਤ

Saturday, Feb 18, 2023 - 10:26 AM (IST)

ਆਸਥਾ ਜਾਂ ਅੰਧਵਿਸ਼ਵਾਸ! ਬੀਮਾਰ ਬੱਚੇ ਨੂੰ ਇਲਾਜ ਲਈ ਕਥਾਵਾਚਕ ਦੇ ਦਰਬਾਰ 'ਚ ਲਿਆਏ ਮਾਪੇ, ਮੌਤ

ਸਿਹੋਰ- ਮੱਧ ਪ੍ਰਦੇਸ਼ ਦੇ ਸਿਹੋਰ ਸਥਿਤ ਕੁਬੇਰੇਸ਼ਵਰ ਧਾਮ ’ਚ ਇਕ ਪ੍ਰਸਿੱਧ ਕਥਾਵਾਚਕ ਦੇ ਦਰਬਾਰ ’ਚ ਮਹਾਰਾਸ਼ਟਰ ਤੋਂ ਇਲਾਜ ਲਈ ਆਏ ਤਿੰਨ ਸਾਲਾ ਇਕ ਬੱਚੇ ਦੀ ਇੱਥੇ  ਸ਼ੁੱਕਰਵਾਰ ਨੂੰ ਇਕ ਹਸਪਤਾਲ ’ਚ ਮੌਤ ਹੋ ਗਈ। ਬੱਚਾ 'ਸੇਰੇਬ੍ਰਲ ਪਾਲਸੀ' ਨਾਂ ਦੀ ਗੰਭੀਰ ਬੀਮਾਰੀ ਤੋਂ ਪੀੜਤ ਸੀ ਅਤੇ ਉਸ ਦੇ ਮਾਤਾ-ਪਿਤਾ ਉਸ ਨੂੰ ਕੁਬੇਰੇਸ਼ਵਰ ਧਾਮ ’ਚ ਪ੍ਰਸਿੱਧ ‘ਸ਼ਿਵ ਮਹਾਪੁਰਾਣ’ ਕਥਾਵਾਚਕ ਪ੍ਰਦੀਪ ਮਿਸ਼ਰਾ ਕੋਲ ਇਲਾਜ ਲਈ ਲਿਆਏ ਸਨ। ਪੁਲਸ ਨੇ ਕਿਹਾ ਕਿ ਬੱਚੇ ਨੂੰ ਉਸ ਦੇ ਮਾਪੇ ਠੀਕ ਕਰਨ  ਲਈ ਕੁਬੇਰੇਸ਼ਵਰ ਧਾਮ ਲਿਆਏ ਸਨ ਪਰ ਜ਼ਿਲ੍ਹਾ ਹਸਪਤਾਲ 'ਚ ਉਸ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ- ਲਾਪ੍ਰਵਾਹੀ: ਕਲਾਸ ਰੂਮ 'ਚ ਸੌਂ ਗਿਆ ਬੱਚਾ, 7 ਘੰਟੇ ਸਕੂਲ 'ਚ ਰਿਹਾ ਬੰਦ ਤੇ ਫਿਰ...

'ਸੇਰੇਬ੍ਰਲ ਪਾਲਸੀ' ਨਿਊਰੋਲੌਜੀਕਲ' ਵਿਕਾਰ ਹੁੰਦਾ ਹੈ, ਜੋ ਬੱਚਿਆਂ ਦੀ ਸਰੀਰਕ ਅਤੇ ਤੁਰਨ-ਫਿਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ।  ਇਸ ਤੋਂ ਇਕ ਦਿਨ ਪਹਿਲਾਂ ਵੀਰਵਾਰ ਨੂੰ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਮਾਲੇਗਾਓਂ ਦੀ ਮੰਗਲਾ ਬਾਈ (52) ਦੀ ਇਸੇ ਕੁਬੇਰੇਸ਼ਵਰ ਧਾਮ ’ਚ ਕਿਸੇ ਬੀਮਾਰੀ ਕਾਰਨ ਮੌਤ ਹੋ ਗਈ ਸੀ।  ਓਧਰ ਸਿਹੋਰ ਦੇ ਪੁਲਸ ਇੰਸਪੈਕਟਰ ਮਯੰਕ ਅਵਸਥੀ ਨੇ ਦੱਸਿਆ ਕਿ ਲੋਕ ਵੱਡੀ ਗਿਣਤੀ ਵਿਚ ਇਸ ਭਰੋਸੇ ਨਾਲ ਆਏ ਹਨ ਕਿ ਕੁਬੇਰੇਸ਼ਵਰ ਧਾਮ 'ਚ ਕਥਾਵਾਚਕ ਮਿਸ਼ਰਾ ਦੇ ਦਰਬਾਰ ਤੋਂ ਪ੍ਰਾਪਤ 'ਰੁਦਰਾਕਸ਼' ਮਾਲਾ ਉਨ੍ਹਾਂ ਨੂੰ ਠੀਕ ਕਰ ਦੇਵੇਗੀ ਅਤੇ ਉਨ੍ਹਾਂ ਨੂੰ ਮੁਸ਼ਕਲਾਂ ਤੋਂ ਛੁਟਕਾਰਾ ਵੀ ਦਿਵਾਉਣਗੇ।

ਇਹ ਵੀ ਪੜ੍ਹੋ- ਖੇਡਦੇ-ਖੇਡਦੇ 15 ਮਿੰਟ ਤੱਕ ਵਾਸ਼ਿੰਗ ਮਸ਼ੀਨ 'ਚ ਡੁੱਬਿਆ ਰਿਹਾ ਡੇਢ ਸਾਲ ਦਾ ਬੱਚਾ, ਇੰਝ ਦਿੱਤੀ ਮੌਤ ਨੂੰ ਮਾਤ

ਅਵਸਥੀ ਨੇ ਕਿਹਾ ਕਿ ਬੱਚਾ ਮਹਾਰਾਸ਼ਟਰ ਦੇ ਕਿਸ ਜ਼ਿਲ੍ਹੇ ਦਾ ਰਹਿਣ ਵਾਲਾ ਸੀ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਪੁਲਸ ਨੇ ਕਿਹਾ ਕਿ ਇਹ 'ਰੁਦਰਾਕਸ਼' ਮਾਲਾ ਵੰਡ ਮੁਹਿੰਮ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 8 ਕਿਲੋਮੀਟਰ ਦੂਰ ਕੁਬੇਰੇਸ਼ਵਰ ਧਾਮ 'ਚ ਹੋ ਰਹੀ ਹੈ ਅਤੇ ਉਥੇ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਲਗਾਤਾਰ ਭੀੜ ਕਾਰਨ ਇੰਦੌਰ-ਭੋਪਾਲ ਹਾਈਵੇਅ 'ਤੇ ਆਵਾਜਾਈ ਜਾਮ ਹੋ ਰਹੀ ਹੈ।

ਇਹ ਵੀ ਪੜ੍ਹੋ- ਬਿਹਾਰ ਬੋਰਡ ਇਮਤਿਹਾਨ ਦੇਣ ਪਹੁੰਚਿਆ ਢਾਈ ਫੁੱਟ ਦਾ ਸ਼ਖ਼ਸ, ਸੈਲਫ਼ੀ ਲੈਣ ਦੀ ਲੱਗੀ ਹੋੜ


author

Tanu

Content Editor

Related News