ਇਹ ਸਾਡਾ ਨਵਾਂ ਸਾਲ ਨਹੀਂ, ਸਾਡਾ ਨਵਾਂ ਸਾਲ ਚੇਤ ਮਹੀਨੇ ’ਚ ਨਰਾਤਿਆਂ ਦੇ ਪਹਿਲੇ ਦਿਨ ਤੋਂ: ਪ੍ਰਗਿਆ ਠਾਕੁਰ
Sunday, Jan 01, 2023 - 12:43 PM (IST)
ਭੋਪਾਲ- ਭਾਜਪਾ ਨੇਤਾ ਅਤੇ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਸਾਡਾ ਨਵਾਂ ਸਾਲ ਨਹੀਂ ਹੈ, 1 ਜਨਵਰੀ ਕੈਲੰਡਰ ਦਾ ਨਵਾਂ ਸਾਲ ਹੋਵੇਗਾ। ਸਾਡਾ ਨਵਾਂ ਸਾਲ ਚੇਤ ਮਹੀਨੇ ’ਚ ਨਰਾਤਿਆਂ ਦੇ ਪਹਿਲੇ ਦਿਨ ਸ਼ੁਰੂ ਹੁੰਦਾ ਹੈ। ਉਸ ਸਮੇਂ ਨਵੀਆਂ ਫਸਲਾਂ ਬੀਜੀਆਂ ਜਾਂਦੀਆਂ ਹਨ ਅਤੇ ਨਵੇਂ ਵਾਤਾਵਰਣ ’ਚ ਤਾਜ਼ੀ ਹਵਾ ਅਤੇ ਖੁਸ਼ਬੂ ਹੁੰਦੀ ਹੈ। ਸਾਨੂੰ ਦੇਵੀ ਦੁਰਗਾ ਦਾ ਆਸ਼ੀਰਵਾਦ ਮਿਲਦਾ ਹੈ ਅਤੇ ਇਹੀ ਸਾਡਾ ਨਵਾਂ ਸਾਲ ਹੈ।
ਨਵੇਂ ਸਾਲ ਦੀ ਆਮਦ ਮੌਕੇ ਭੋਪਾਲ ’ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਗਿਆ ਠਾਕੁਰ ਨੇ ਕਿਹਾ ਕਿ ਜੋ ਲੋਕ 31 ਦਸੰਬਰ ਦੀ ਪੂਰੀ ਰਾਤ ਸ਼ਰਾਬ ਪੀਂਦੇ ਹਨ ਅਤੇ ਨੱਚਦੇ ਹਨ ਤੇ ਅਗਲੇ ਦਿਨ ਜਾਗਦੇ ਹਨ, ਉਹ ਕਦੇ ਵੀ ਉੱਜਲ ਸਵੇਰ ਨਹੀਂ ਦੇਖਦੇ। ਉਹ ਕੀ ਨਵਾਂ ਦੇਖਣਗੇ ਅਤੇ ਜਾਣਨਗੇ? ਅਜਿਹੀ ਪੱਛਮੀ ਸੱਭਿਅਤਾ ਸਾਡੀ ਸੰਸਕ੍ਰਿਤੀ ਨਹੀਂ ਹੋ ਸਕਦੀ।