ਛੱਤਰਪੁਰ ''ਚ ਬਣਾਏ ਗਏ 74 ਆਦਰਸ਼ ਅਤੇ 20 ਪਿੰਕ ਪੋਲਿੰਗ ਕੇਂਦਰ

04/18/2019 12:54:47 PM

ਛੱਤਰਪੁਰ-ਲੋਕ ਸਭਾ ਚੋਣਾਂ 2019 ਲਈ ਵੋਟਰਾਂ ਨੂੰ ਚੋਣਾਂ ਪ੍ਰਤੀ ਆਕਰਸ਼ਿਤ ਕਰਨ ਲਈ ਲਈ ਮੱਧ ਪ੍ਰਦੇਸ਼ ਦੇ ਛੱਤਰਪੁਰ 'ਚ ਜ਼ਿਲਾ ਚੋਣ ਦਫਤਰ ਨੇ 74 ਆਦਰਸ਼ ਅਤੇ 20 ਪਿੰਕ ਪੋਲਿੰਗ ਕੇਂਦਰ ਬਣਾਏ। ਮਿਲੀ ਜਾਣਕਾਰੀ ਮੁਤਾਬਕ ਜ਼ਿਲੇ ਮਹਾਰਾਜਪੁਰ ਵਿਧਾਨ ਸਭਾ'ਚ 14 , ਚੰਦਲਾ 'ਚ 11, ਰਾਜਨਗਰ  'ਚ 12, ਛਤਰਪੁਰ 'ਚ 15, ਬਿਜਾਪੁਰ  'ਚ 11, ਮਲਹਰਾ  'ਚ 11 ਆਦਰਸ਼ ਕੇਂਦਰ ਬਣਾਏ ਗਏ ਹਨ। ਇਨ੍ਹਾਂ ਪੋਲਿੰਗ ਕੇਂਦਰਾਂ ਦੀਆਂ ਸਾਰੀਆਂ ਬੇਸਿਕ ਸਰਵਿਸਿਜ਼ ਮਿਲਣਗੀਆਂ ਅਤੇ ਬਿਨਾਂ ਲਾਈਨ ਵੋਟਿੰਗ ਦੀ ਵਿਵਸਥਾ ਹੋਵੇਗੀ। ਇਸ ਤਰ੍ਹਾਂ 20 ਪਿੰਕ ਵੋਟਿੰਗ ਕੇਂਦਰ ਬਣਾਏ ਗਏ ਹਨ, ਜਿਸ 'ਚ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਸਿਰਫ ਮਹਿਲਾਵਾਂ ਪੋਲਿੰਗ ਕਰਮਚਾਰੀ ਹੀ ਤਾਇਨਾਤ ਕੀਤੀ ਜਾਣਗੀਆ। ਛੱਤਰਪੁਰ  ਦੀਆਂ 6 ਵਿਧਾਨ ਸਭਾ 'ਚ 3 ਟੀਕਾਮਗੜ੍ਹ ਸੰਸਦੀ ਖੇਤਰ , 2 ਖੁਜਰਾਹੋ ਸੰਸਦੀ ਖੇਤਰ ਅਤੇ ਇੱਕ ਵਿਧਾਨ ਸਭਾ ਦਮੋਹ ਸੰਸਦੀ ਖੇਤਰ 'ਚ ਆਉਂਦੀ ਹੈ।


Iqbalkaur

Content Editor

Related News