MP ਨੁਸਰਤ ਜਹਾਂ ਦਾ ਪਤੀ ਨਿਖਿਲ ਜੈਨ ਹੋਇਆ ਠੱਗੀ ਦਾ ਸ਼ਿਕਾਰ

Saturday, Jul 06, 2019 - 06:55 PM (IST)

MP ਨੁਸਰਤ ਜਹਾਂ ਦਾ ਪਤੀ ਨਿਖਿਲ ਜੈਨ ਹੋਇਆ ਠੱਗੀ ਦਾ ਸ਼ਿਕਾਰ

ਕੋਲਕਾਤਾ— ਤ੍ਰਿਣਮੂਲ ਕਾਂਗਰਸ ਦੀ ਐੱਮ. ਪੀ. ਅਤੇ ਚਰਚਿਤ ਬੰਗਲਾ ਫਿਲਮ ਅਭਿਨੇਤਰੀ ਨੁਸਰਤ ਜਹਾਂ ਦੇ ਪਤੀ ਨਿਖਿਲ ਜੈਨ ਨੂੰ ਵੀ. ਆਈ. ਪੀ. ਫੋਨ ਨੰਬਰ ਦੇਣ ਦੇ ਨਾਂ 'ਤੇ ਜਾਅਲਸਾਜ਼ਾਂ ਨੇ 45000 ਰੁਪਏ ਦਾ ਚੂਨਾ ਲਾ ਦਿੱਤਾ। ਜਾਅਲਸਾਜ਼ਾਂ ਨੇ ਨਿਖਿਲ ਨਾਲ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਨੂੰ ਉਨ੍ਹਾਂ ਦੀ ਪਸੰਦ ਦਾ ਮੋਬਾਇਲ ਨੰਬਰ ਦਿਵਾ ਦੇਣਗੇ।
ਕੋਲਕਾਤਾ ਪੁਲਸ ਦੇ ਸਾਈਬਰ ਸੈੱਲ ਨੇ ਸ਼ਿਕਾਇਤ ਦਰਜ ਕਰ ਲਈ ਹੈ ਪਰ ਸ਼ਨੀਵਾਰ ਰਾਤ ਤੱਕ ਇਸ ਸਬੰਧੀ ਕੋਈ ਗ੍ਰਿਫਤਾਰੀ ਨਹੀਂ ਹੋਈ ਸੀ। ਪਤਾ ਲੱਗਾ ਹੈ ਕਿ ਕੋਲਕਾਤਾ 'ਚ ਸਿਰਫ ਨਿਖਿਲ ਅਜਿਹੇ ਧੋਖੇ ਦਾ ਸ਼ਿਕਾਰ ਨਹੀਂ ਹੋਏ ਸਗੋਂ ਕਈ ਹੋਰ ਵਿਅਕਤੀਆਂ ਨਾਲ ਵੀ ਠੱਗੀ ਕੀਤੀ ਗਈ ਹੈ।

PunjabKesari
ਨਿਖਿਲ ਜੈਨ ਵਲੋਂ ਲਿਖਵਾਈ ਗਈ ਐੱਫ. ਆਈ. ਆਰ. ਮੁਤਾਬਕ ਪਿਛਲੇ ਦਿਨੀਂ ਇਕ ਵਿਅਕਤੀ ਨੇ ਅਪਰਾਧਿਕ ਸਾਜ਼ਿਸ਼ ਅਧੀਨ ਇਕ ਟੈਲੀਕਾਮ ਕੰਪਨੀ ਦੇ ਅਧਿਕਾਰੀ ਦੀ ਈ-ਮੇਲ ਤੋਂ ਕਈ ਮੈਸੇਜ ਭੇਜੇ। ਉਕਤ ਜਾਅਲਸਾਜ਼ ਨੇ ਨਿਖਿਲ ਨੂੰ ਉਸ ਦੀ ਪਸੰਦ ਦਾ ਵੀ. ਆਈ. ਪੀ. ਨੰਬਰ ਦੇਣ ਬਦਲੇ ਇਕ ਨਿੱਜੀ ਖਾਤੇ 'ਚ 45 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਲਈ ਕਿਹਾ ਸੀ। ਉਕਤ ਖਾਤਾ ਗੁਜਰਾਤ ਦੇ ਸੁਬਾਨਪੁਰਾ ਖੇਤਰ ਦਾ ਦੱਸਿਆ ਜਾਂਦਾ ਹੈ। ਪੁਲਸ ਸਰਗਰਮੀ ਨਾਲ ਖਾਤਾਧਾਰਕ ਨੂੰ ਲੱਭ ਰਹੀ ਹੈ।


author

satpal klair

Content Editor

Related News