ਚੰਗੀ ਖ਼ਬਰ : ਮੱਧ ਪ੍ਰਦੇਸ਼ 'ਚ ਕੋਰੋਨਾ ਪੀੜਤ ਪੱਤਰਕਾਰ ਤੇ ਉਸ ਦੀ ਧੀ ਇਲਾਜ ਮਗਰੋਂ ਹੋਏ ਠੀਕ

04/04/2020 12:33:31 PM

ਭੋਪਾਲ (ਭਾਸ਼ਾ)— ਮੱਧ ਪ੍ਰਦੇਸ਼, ਭੋਪਾਲ ਦੇ ਪਹਿਲੇ ਦੋ ਕੋਰੋਨਾ ਵਾਇਰਸ ਪਾਜ਼ੀਟਿਵ ਮਰੀਜ਼ਾਂ ਨੂੰ ਸਿਹਤਮੰਦ ਹੋਣ ਤੋਂ ਬਾਅਦ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਇਨ੍ਹਾਂ 'ਚ ਪਹਿਲੀ ਮਰੀਜ਼, ਲੰਡਨ ਤੋਂ ਵਾਪਸ ਆਈ 26 ਸਾਲਾ ਲੜਕੀ ਅਤੇ ਦੂਜਾ ਮਰੀਜ਼ 62 ਸਾਲਾ ਉਸ ਦੇ ਪੱਤਰਕਾਰ ਪਿਤਾ ਹਨ। ਦੋਹਾਂ ਦੇ ਇਲਾਜ ਤੋਂ ਬਾਅਦ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਭੋਪਾਲ ਏਮਜ਼ ਦੇ ਡਾਇਰੈਕਟਰ ਡਾ. ਸਰਮਨ ਸਿੰਘ ਨੇ ਸ਼ਨੀਵਾਰ ਭਾਵ ਅੱਜ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਤਾ ਅਤੇ ਧੀ ਦੋਹਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਲੜਕੀ 21 ਮਾਰਚ ਨੂੰ ਕੋਰੋਨਾ ਪਾਜ਼ੀਟਿਵ ਪਾਈ ਗਈ ਅਤੇ ਇਸ ਦੇ 4 ਦਿਨ ਬਾਅਦ ਉਸ ਦੇ ਪੱਤਰਕਾਰ ਪਿਤਾ ਵੀ ਪਾਜ਼ੀਟਿਵ ਪਾਏ ਗਏ। ਦੋਹਾਂ ਨੂੰ ਇਲਾਜ ਲਈ ਭੋਪਾਲ ਦੇ ਏਮਜ਼ 'ਚ ਭਰਤੀ ਕਰਵਾਇਆ ਗਿਆ ਸੀ। ਓਧਰ ਭੋਪਾਲ ਡਵੀਜ਼ਨਲ ਕਮਿਸ਼ਨਰ ਨੇ ਦੋਹਾਂ ਮਰੀਜ਼ਾਂ ਦੇ ਸਿਹਤਮੰਤ ਹੋਣ ਤੋਂ ਬਾਅਦ ਹਸਪਤਾਲ 'ਚੋਂ ਛੁੱਟੀ ਦਿੱਤੇ ਜਾਣ ਦੀ ਪੁਸ਼ਟੀ ਕੀਤੀ ਹੈ।

PunjabKesari

ਜ਼ਿਕਰਯੋਗ ਹੈ ਕਿ ਪੱਤਰਕਾਰ ਨੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਤੋਂ ਪਹਿਲਾਂ ਮੁੱਖ ਮੰਤਰੀ ਨਿਵਾਸ 'ਚ 20 ਮਾਰਚ ਨੂੰ ਉਸ ਵੇਲੇ ਦੇ ਮੁੱਖ ਮੰਤਰੀ ਕਮਲਨਾਥ ਦੀ ਪ੍ਰੈੱਸ ਕਾਨਫਰੰਸ 'ਚ ਹਿੱਸਾ ਲਿਆ ਸੀ। ਇਸ ਪ੍ਰੈੱਸ ਕਾਨਫਰੰਸ ਵਿਚ ਕਾਂਗਰਸ ਦੇ ਵਿਧਾਇਕਾਂ, ਸੀਨੀਅਰ ਅਧਿਕਾਰੀਆਂ ਸਮੇਤ ਸੈਂਕੜੇ ਪੱਤਰਕਾਰਾਂ ਨੇ ਹਿੱਸਾ ਲਿਆ ਸੀ। ਕਾਨਫਰੰਸ 'ਚ ਕਮਲਨਾਥ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ। ਉਕਤ ਪੱਤਰਕਾਰ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖ਼ਬਰ ਤੋਂ ਬਾਅਦ ਮੀਡੀਆ ਜਗਤ 'ਚ ਭਾਜੜਾਂ ਪੈ ਗਈਆਂ ਸਨ। ਪੱਤਰਕਾਰ ਦੀ ਧੀ ਲੰਡਨ 'ਚ ਰਹਿ ਕੇ 'ਲਾਅ' (ਕਾਨੂੰਨ) ਦੀ ਪੜ੍ਹਾਈ ਕਰ ਰਹੀ ਹੈ ਅਤੇ 18 ਮਾਰਚ ਨੂੰ ਹੀ ਲੰਡਨ ਤੋਂ ਭੋਪਾਲ ਪਰਤੀ ਸੀ।

 


Tanu

Content Editor

Related News