ਮੱਧ ਪ੍ਰਦੇਸ਼ ''ਚ ਇੱਕ ਹੋਰ ਭਾਜਪਾ ਨੇਤਾ ਦੀ ਹੱਤਿਆ

Sunday, Jan 20, 2019 - 11:45 AM (IST)

ਮੱਧ ਪ੍ਰਦੇਸ਼ ''ਚ ਇੱਕ ਹੋਰ ਭਾਜਪਾ ਨੇਤਾ ਦੀ ਹੱਤਿਆ

ਬਾਰਵਾਨੀ-ਮੱਧ ਪ੍ਰਦੇਸ਼ ਦੇ ਬਾਰਵਾਨੀ ਜ਼ਿਲੇ 'ਚ ਸਵੇਰੇ ਦੀ ਸੈਰ 'ਤੇ ਗਏ ਭਾਜਪਾ ਦੇ ਨੇਤਾ ਦੀ ਮ੍ਰਿਤਕ ਲਾਸ਼ ਮਿਲਣ ਕਾਰਨ ਲੋਕਾਂ 'ਚ ਹੜਕੰਪ ਮੱਚ ਗਿਆ। ਰਿਪੋਰਟ ਮੁਤਾਬਕ ਪਤਾ ਲੱਗਿਆ ਹੈ ਕਿ ਭਾਜਪਾ ਦੇ ਨੇਤਾ ਮਨੋਜ ਠਾਕਰੇ ਐਤਵਾਰ ਸਵੇਰਸਾਰ ਸੈਰ 'ਤੇ ਗਏ ਸੀ ਅਤੇ ਘਰ ਤੋਂ ਥੋੜ੍ਹੀ ਦੂਰੀ 'ਤੇ ਉਨ੍ਹਾਂ ਦੀ ਮ੍ਰਿਤਕ ਲਾਸ਼ ਮਿਲੀ। ਇਸ ਸੰਬੰਧੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਮ੍ਰਿਤਕ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਅਤੇ ਮਾਮਲਾ ਦਰਜ ਕਰਕੇ ਜਾਂਚ 'ਚ ਜੁੱਟ ਗਈ।


author

Iqbalkaur

Content Editor

Related News