ਕੋਰੋਨਾ ਕਾਰਨ ਬੇਸਹਾਰਾ ਹੋਏ ਬੱਚਿਆਂ ਨੂੰ ਇਸ ਸੂਬੇ ਦੀ ਸਰਕਾਰ ਦੇਵੇਗੀ 5000 ਰੁਪਏ ਪ੍ਰਤੀ ਮਹੀਨਾ ਪੈਨਸ਼ਨ

05/14/2021 5:11:10 AM

ਭੋਪਾਲ : ਮੱਧ ਪ੍ਰਦੇਸ਼ ਸਰਕਾਰ ਨੇ ਕੋਰੋਨਾਕਾਲ ਵਿੱਚ ਪ੍ਰਭਾਵਿਤ ਪਰਿਵਾਰਾਂ ਲਈ ਬਹੁਤ ਐਲਾਨ ਕੀਤਾ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਅਜਿਹੇ ਬੱਚੇ ਜਿਨ੍ਹਾਂ ਦੇ ਪਰਿਵਾਰ ਤੋਂ ਪਿਤਾ ਦਾ ਸਾਇਆ ਉੱਠ ਗਿਆ, ਕੋਈ ਕਮਾਉਣ ਵਾਲਾ ਨਹੀਂ ਬਚਿਆ, ਉਨ੍ਹਾਂ ਨੂੰ 5,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ। ਅਜਿਹੇ ਸਾਰੇ ਬੱਚਿਆਂ ਦੀ ਸਿੱਖਿਆ ਦਾ ਮੁਫਤ ਪ੍ਰਬੰਧ ਕੀਤਾ ਜਾਵੇਗਾ ਤਾਂ ਕਿ ਉਹ ਆਪਣੀ ਪੜ੍ਹਾਈ ਲਿਖਾਈ ਜਾਰੀ ਰੱਖ ਸਕਣ।

ਆਸ਼ਰਿਤਾਂ ਨੂੰ ਸਰਕਾਰ ਦੇਵੇਗੀ ਪੈਨਸ਼ਨ ਅਤੇ ਰਾਸ਼ਨ
ਚੌਹਾਨ ਨੇ ਕਿਹਾ, ਯੋਗਤਾ ਨਹੀਂ ਹੋਣ ਦੇ ਬਾਵਜੂਦ ਵੀ ਅਜਿਹੇ ਪਰਿਵਾਰਾਂ ਨੂੰ ਮੁਫਤ ਰਾਸ਼ਨ ਦਿੱਤਾ ਜਾਵੇਗਾ। ਜੇਕਰ ਇਨ੍ਹਾਂ ਪਰਿਵਾਰਾਂ ਵਿੱਚ ਕੋਈ ਮੈਂਬਰ ਅਜਿਹਾ ਹੈ ਜਾਂ ਪਤੀ ਨਹੀਂ ਰਹੇ ਤਾਂ ਉਨ੍ਹਾਂ ਦੀ ਪਤਨੀ ਕੰਮ ਧੰਧਾ ਕਰਣਾ ਚਾਹੇ ਤਾਂ ਉਨ੍ਹਾਂ ਨੂੰ ਸਰਕਾਰ ਦੀ ਗਾਰੰਟੀ 'ਤੇ ਬਿਨਾਂ ਵਿਆਜ ਦਾ ਕਰਜ਼ ਕੰਮ ਧੰਧੇ ਲਈ ਦਿੱਤਾ ਜਾਵੇਗਾ।

ਲਗਾਤਾਰ ਵੱਧ ਰਹੀ ਹੈ ਲਾਸ਼ਾਂ ਦੀ ਗਿਣਤੀ
ਮੌਤ ਦੇ ਨਵੇਂ ਮਾਮਲਿਆਂ ਵਿੱਚੋਂ ਸਭ ਤੋਂ ਜ਼ਿਆਦਾ 816 ਲੋਕਾਂ ਦੀ ਮੌਤ ਮਹਾਰਾਸ਼ਟਰ ਵਿੱਚ ਹੋਈ ਹੈ। ਇਸ ਤੋਂ ਬਾਅਦ ਕਰਨਾਟਕ ਵਿੱਚ 516, ਉੱਤਰ ਪ੍ਰਦੇਸ਼ ਵਿੱਚ 326, ਦਿੱਲੀ ਵਿੱਚ 300, ਤਾਮਿਲਨਾਡੂ ਵਿੱਚ 293, ਪੰਜਾਬ ਵਿੱਚ 193, ਹਰਿਆਣਾ ਵਿੱਚ 165, ਰਾਜਸਥਾਨ ਵਿੱਚ 164, ਛੱਤੀਸਗੜ੍ਹ ਵਿੱਚ 153, ਪੱਛਮੀ ਬੰਗਾਲ ਵਿੱਚ 135, ਉਤਰਾਖੰਡ ਵਿੱਚ 109 ਅਤੇ ਗੁਜਰਾਤ ਵਿੱਚ 102 ਲੋਕਾਂ ਦੀ ਮੌਤ ਹੋਈ। ਦੇਸ਼ ਵਿੱਚ ਹੁਣ ਤੱਕ 2,58,317 ਲੋਕਾਂ ਦੀ ਮੌਤ ਹੋਈ ਹੈ ਜਿਸ ਵਿਚੋਂ 78,007 ਮਰੀਜ਼ਾਂ ਦੀ ਮਹਾਰਾਸ਼ਟਰ ਵਿੱਚ, ਕਰਨਾਟਕ ਵਿੱਚ 20,368 ਦਿੱਲੀ ਵਿੱਚ 20,310, ਤਾਮਿਲਨਾਡੂ ਵਿੱਚ 16,471 ਉੱਤਰ ਪ੍ਰਦੇਸ਼ ਵਿੱਚ 16,369 ਪੱਛਮੀ ਬੰਗਾਲ ਵਿੱਚ 12,728 ਪੰਜਾਬ ਵਿੱਚ 11,111 ਅਤੇ ਛੱਤੀਸਗੜ੍ਹ ਵਿੱਚ 11,094 ਲੋਕਾਂ ਦੀ ਮੌਤ ਹੋਈ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News