ਆਪਣੀ ਗੰਦੀ ਕਰਤੂਤ ਲੁਕਾਉਣ ਲਈ ਪਿਓ ਨੇ ਪਹਿਲਾਂ ਪੁੱਤ ਦੇ ਹੱਥ ਵੱਢ ਬੋਰਵੈੱਲ 'ਚ ਸੁੱਟੇ, ਫਿਰ ਕਰ ਦਿੱਤਾ ਕਤਲ

Saturday, Dec 10, 2022 - 04:09 PM (IST)

ਆਪਣੀ ਗੰਦੀ ਕਰਤੂਤ ਲੁਕਾਉਣ ਲਈ ਪਿਓ ਨੇ ਪਹਿਲਾਂ ਪੁੱਤ ਦੇ ਹੱਥ ਵੱਢ ਬੋਰਵੈੱਲ 'ਚ ਸੁੱਟੇ, ਫਿਰ ਕਰ ਦਿੱਤਾ ਕਤਲ

ਦੇਵਾਸ (ਭਾਸ਼ਾ)- ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲ੍ਹੇ 'ਚ 45 ਸਾਲਾ ਇਕ ਵਿਅਕਤੀ ਨੇ ਆਪਣੇ 15 ਸਾਲਾ ਪੁੱਤ ਦੇ ਬੇਰਹਿਮੀ ਨਾਲ ਦੋਵੇਂ ਹੱਥ ਵੱਢਣ ਤੋਂ ਬਾਅਦ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ। ਇਸ ਮਾਮਲੇ 'ਚ ਪੁਲਸ ਨੇ ਦੋਸ਼ੀ ਪਿਤਾ ਅਤੇ ਉਸ ਦੀ 35 ਸਾਲਾ ਪ੍ਰੇਮਿਕਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਪੁਲਸ ਨੇ ਸ਼ਨੀਵਾਰ ਨੂੰ ਦਿੱਤੀ। ਪੁਲਸ ਨੇ ਦੱਸਿਆ ਕਿ ਘਟਨਾ ਬਰੋਠਾ ਥਾਣਾ ਖੇਤਰ ਦੇ ਪਿੰਡ ਬਾਂਗਰਦਾ 'ਚ ਸੋਮਵਾਰ ਨੂੰ ਵਾਪਰੀ ਅਤੇ ਕਤਲ ਕਰਨ ਤੋਂ ਬਾਅਦ ਕਾਤਿਲ ਪਿਓ ਮੋਹਨ ਲਾਲ ਕਲੌਤਾ ਨੇ ਆਪਣੇ ਪੁੱਤਰ ਹਰਿਓਮ ਦੇ ਵੱਢੇ ਹੱਥ ਕਰੀਬ 400 ਫੁੱਟੇ ਡੂੰਘੇ ਬੋਰਵੈੱਲ 'ਚ ਪਾ ਕੇ ਉਸ ਦੀ ਲਾਸ਼ ਖੇਤ ਕਿਨਾਰੇ ਝਾੜੀਆਂ 'ਚ ਸੁੱਟ ਦਿੱਤੀ ਸੀ। ਪੁਲਸ ਨੇ ਦੱਸਿਆ ਕਿ ਮੋਹਨਲਾਲ ਦੇ ਗ੍ਰਿਫ਼ਤਾਰ ਕੀਤੀ ਗਈ ਔਰਤ ਨਾਲ ਨਾਜਾਇਜ਼ ਸੰਬੰਧ ਸਨ ਅਤੇ ਹਰਿਓਮ ਨੇ ਇਨ੍ਹਾਂ ਦੋਹਾਂ ਨੂੰ ਇਤਰਾਜ਼ਯੋਗ ਹਾਲਤ 'ਚ ਦੇਖ ਲਿਆ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਔਰਤ ਵਲੋਂ ਨਾਬਾਲਗ ਨੂੰ ਰਸਤੇ ਤੋਂ ਹਟਾਉਣ ਅਤੇ ਅਜਿਹਾ ਨਹੀਂ ਕਰਨ 'ਤੇ ਖ਼ੁਦ ਜਾਨ ਦੇਣ ਦਾ ਦਬਾਅ ਬਣਾਇਆ ਜਾ ਰਿਹਾ ਸੀ। ਜਿਸ ਕਾਰਨ ਪਿਤਾ ਨੇ ਆਪਣੇ ਹੀ ਪੁੱਤਰ ਦਾ ਕਤਲ ਕਰ ਦਿੱਤਾ। ਪੁਲਸ ਸੁਪਰਡੈਂਟ ਡਾ. ਸ਼ਿਵਦਿਆਲ ਸਿੰਘ ਨੇ ਦੱਸਿਆ,''15 ਸਾਲਾ ਹਰਿਓਮ ਦਾ ਕਤਲ ਸੋਮਵਾਰ ਨੂੰ ਕਰ ਦਿੱਤਾ ਗਿਆ ਸੀ ਅਤੇ ਉਸ ਦੀ ਲਾਸ਼ ਘਰ ਤੋਂ ਦੂਰ ਸੁੱਟ ਦਿੱਤੀ ਗਈ ਸੀ। ਮਾਮਲੇ 'ਚ ਦੋਸ਼ੀ ਉਸ ਦਾ ਪਿਤਾ ਮੋਹਨਲਾਲ ਹੈ। ਉਸ ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।'' ਉਨ੍ਹਾਂ ਕਿਹਾ ਕਿ ਦੋਸ਼ੀ ਮੋਹਨਲਾਲ ਦੇ ਔਰਤ ਨਾਲ ਪਿਛਲੇ 5 ਸਾਲਾਂ ਤੋਂ ਨਾਜਾਇਜ਼ ਸੰਬੰਧ ਸਨ। ਕਤਲ ਤੋਂ ਪਹਿਲਾਂ ਹਰਿਓਮ ਨੇ ਦੋਹਾਂ ਨੂੰ ਇਤਰਾਜ਼ਯੋਗ ਹਾਲਤ 'ਚ ਦੇਖ ਲਿਆ। ਇਸ ਸਥਿਤੀ ਤੋਂ ਬਾਅਦ ਮੋਹਨਲਾਲ ਨੂੰ ਲੱਗਾ ਕਿ ਉਹ ਸਾਰਿਆਂ ਨੂੰ ਦੱਸ ਦੇਵੇਗਾ ਤਾਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਵੀ ਪੜ੍ਹੋ : ਜ਼ਿੰਦਗੀ ਦੀ ਜੰਗ ਹਾਰਿਆ ਤਨਮਯ, 5 ਦਿਨ ਬਾਅਦ ਬੋਰਵੈੱਲ 'ਚੋਂ ਕੱਢੀ ਗਈ ਲਾਸ਼

ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਹਰਿਓਮ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਪੁਲਸ ਦੀ ਮਦਦ ਨਹੀਂ ਲਈ ਸੀ ਅਤੇ ਮੰਗਲਵਾਰ ਸ਼ਾਮ ਉਸ ਦੀ ਲਾਸ਼ ਪਿੰਡ ਦੇ ਬਾਹਰ ਖੇਤ ਨੇੜੇ ਪਈ ਮਿਲੀ। ਉਸ ਦੇ ਦੋਵੇਂ ਹੱਥ ਵੱਢੇ ਹੋਏ ਸਨ। ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਦੇਰ ਰਾਤ ਤਲਾਸ਼ੀ ਲਈ ਪਰ ਵੱਢੇ ਹੋਏ ਹੱਥ ਅਤੇ ਕੱਪੜੇ ਆਦਿ ਦਾ ਪਤਾ ਨਹੀਂ ਲੱਗ ਸਕਿਆ ਸੀ। ਅਗਲੇ ਦਿਨ ਮੰਗਲਵਾਰ ਨੂੰ  ਵੀ ਕਈ ਘੰਟਿਆਂ ਤੱਕ ਪੁਲਸ ਖੋਜ 'ਚ ਲੱਗੀ ਰਹੀ ਪਰ ਕੋਈ ਸੁਰਾਗ ਹੱਥ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹਸਪਤਾਲ 'ਚ ਉਸ ਦੀ ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ  ਰਿਪੋਰਟ 'ਚ ਗਲ਼ਾ ਘੱਟ ਕੇ ਕਤਲ ਕਰਨ, ਤੇਜ਼ਧਾਰ ਹਥਿਆਰ ਨਾਲ ਹੱਥ ਵੱਢਣ ਅੇਤ ਸਿਰ 'ਤੇ ਸੱਟ ਲੱਗੇ ਹੋਣ ਤੋਂ ਬਾਅਦ ਅਣਪਛਾਤੇ ਦੋਸ਼ੀ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੁਲਸ ਵਲੋਂ ਗੁੰਮਸ਼ੁਦਗੀ ਦੀ ਰਿਪੋਰਟ ਨਹੀਂ ਕਰਨ 'ਤੇ ਉਸ ਦੇ ਪਿਤਾ ਤੋਂ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਗਈ ਤਾਂ ਉਹ ਟੁੱਟ ਗਿਆ ਅਤੇ ਉਸ ਦੇ ਕਤਲ ਕਰਨ ਦੀ ਗੱਲ ਕਬੂਲੀ। ਉਨ੍ਹਾਂ ਕਿਹਾ ਕਿ ਦੋਸ਼ੀ ਦੀ ਨਿਸ਼ਾਨਦੇਹੀ 'ਤੇ ਵੱਢੇ ਹੋਏ ਹੱਥਾਂ ਨੂੰ ਪੁਲਸ ਨੇ ਬੋਰਵੈੱਲ ਤੋਂ ਸ਼ੁੱਕਰਵਾਰ ਰਾਤ ਕੱਢਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News