ਕਾਂਗਰਸੀ ਵਿਧਾਇਕ ਦੇ ਬੇਟੇ ’ਤੇ ਯੁਵਾ ਕਾਂਗਰਸ ਦੀ ਨੇਤਾ ਨੇ ਦਰਜ ਕਰਵਾਇਆ ਜਬਰ-ਜ਼ਨਾਹ ਦਾ ਮਾਮਲਾ

04/04/2021 10:36:39 AM

ਇੰਦੌਰ– ਉੱਜੈਨ ਜ਼ਿਲੇ ਦੇ ਇਕ ਕਾਂਗਰਸੀ ਵਿਧਾਇਕ ਦੇ ਬੇਟੇ ਖਿਲਾਫ ਯੁਵਾ ਕਾਂਗਰਸ ਦੀ ਇਕ ਮਹਿਲਾ ਨੇਤਾ ਨੇ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰਵਾਇਆ ਹੈ। ਮੁਲਜ਼ਮ ਕਾਂਗਰਸ ਦੇ ਇਸੇ ਮੋਰਚੇ ਦੀ ਉੱਜੈਨ ਜ਼ਿਲਾ ਇਕਾਈ ਦਾ ਸਾਬਕਾ ਪ੍ਰਧਾਨ ਹੈ।

ਪੁਲਸ ਅਨੁਸਾਰ ਬੜਨਗਰ ਖੇਤਰ ਵਿਚ ਕਾਂਗਰਸੀ ਵਿਧਾਇਕ ਮੁਰਲੀ ਮੋਰਵਾਲ ਦੇ ਬੇਟੇ ਕਰਨ (30) ਖਿਲਾਫ 28 ਸਾਲਾ ਔਰਤ ਦੀ ਸ਼ਿਕਾਇਤ ’ਤੇ ਸ਼ੁੱਕਰਵਾਰ ਮਾਮਲਾ ਦਰਜ ਕੀਤਾ ਗਿਆ। ਔਰਤ ਵਲੋਂ ਦੋਸ਼ ਹੈ ਕਿ ਕਰਨ ਨੇ ਫਰਵਰੀ ਵਿਚ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਦੂਜੇ ਪਾਸੇ ਕਾਂਗਰਸੀ ਵਿਧਾਇਕ ਨੇ ਬੇਟੇ ਖਿਲਾਫ ਦੋਸ਼ਾਂ ਨੂੰ ਝੂਠ ਦੱਸਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮਹਿਲਾ ਨੇਤਾ ਉਸ ਦੇ ਬੇਟੇ ਤੋਂ ਪੈਸਾ ਠੱਗਣ ਦੀ ਕੋਸ਼ਿਸ਼ ਕਾਫੀ ਪਹਿਲਾਂ ਤੋਂ ਕਰ ਰਹੀ ਸੀ ਅਤੇ ਇਹ ਡਰ ਸੀ ਕਿ ਔਰਤ ਉਸ ਦੇ ਬੇਟੇ ਖਿਲਾਫ ਜਬਰ-ਜ਼ਨਾਹ ਦਾ ਝੂਠਾ ਮਾਮਲਾ ਦਰਜ ਕਰਵਾ ਸਕਦੀ ਹੈ। ਇਸ ਲਈ ਬੇਟੇ ਨੇ ਇੰਦੌਰ ਪੁਲਸ ਨੂੰ 1 ਅਪ੍ਰੈਲ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ।


Rakesh

Content Editor

Related News