ਲੋਕ ਸਭਾ ’ਚ ਸਾਂਸਦ ਅਮਰ ਸਿੰਘ ਨੇ ਗਿਣਵਾਈਆਂ ਫਾਇਨਾਂਸ ਬਿੱਲ ਦੀਆਂ ਖਾਮੀਆਂ

03/24/2021 5:41:43 PM

ਨਵੀਂ ਦਿੱਲੀ– ਹਾਲ ਹੀ ’ਚ ਸਰਕਾਰ ਦੁਆਰਾ ਲੋਕ ਸਭਾ ’ਚ ਫਾਇਨਾਂਸ ਬਿੱਲ 2020 ਪੇਸ਼ ਕੀਤਾ ਗਿਆ ਹੈ। ਵਿਰੋਧੀਆਂ ਵੱਲੋਂ ਇਸ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਾਂਗਰਸ ਦੇ ਸਾਂਸਦ ਡਾ. ਅਮਰ ਸਿੰਘ ਨੇ ਲੋਕ ਸਭਾ ’ਚ ਪੇਸ਼ ਕੀਤੇ ਗਏ ਇਸ ਬਿੱਲ ਦੀਆਂ ਖਾਮੀਆਂ ਗਿਣਵਾਉਂਦੇ ਹੋਏ ਸਾਰਿਆਂ ਸਾਹਮਣੇ ਬਿੱਲ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਇਸ ਬਿੱਲ ਦਾ ਵਿਰੋਧ ਕਰਦੇ ਹੋਏ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਸਾਂਸਦ ਡਾ. ਅਮਰ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਫਾਇਨਾਂਸ ਬਿੱਲ 2020 ਜਦੋਂ ਪੇਸ਼ ਹੋਇਆ ਹੈ ਦੇਸ਼ ਇਸ ਸਮੇਂ ਇਤਿਹਾਸ ਦੀ ਸਭ ਤੋਂ ਮੁਸ਼ਕਲ ਘੜੀ ’ਚੋਂ ਗੁਜ਼ਰ ਰਿਹਾ ਹੈ। ਚਾਹੇ ਸਰਕਾਰ ਨੇ ਵਾਰ-ਵਾਰ ਸਾਰਾ ਕੁਝ ਜੋ ਹੋਇਆ ਹੈ ਉਹ ਕੋਵਿਡ-19 ’ਤੇ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਆਸਲੀਅਤ ਇਹ ਹੈ ਕਿ 2018-19 ਦੇ ਪਹਿਲੀ ਛਿਮਾਹੀ ਤੋਂ ਲਗਾਤਰ ਜੀ.ਡੀ.ਪੀ. ਗਰੋਥ ਤੋਂ ਹੇਠਾਂ ਆ ਰਹੀ ਸੀ। ਉਨ੍ਹਾਂ ਕਿਹਾ ਕਿ ਤੁਹਾਡੇ ਕੋਲੋਂ ਟੈਕਸ ਤਾਂ ਇਕੱਠਾ ਨਹੀਂ ਹੋਇਆ। ਤੁਸੀਂ ਅਮੀਰ ਲੋਕਾਂ ਨੂੰ ਟੈਕਸ ਛੱਡ ਦਿੱਤਾ ਹੈ ਅਤੇ ਗਰੀਬਾਂ ’ਤੇ ਟੈਕਸ ਹੋਰ ਵਧਾ ਦਿੱਤਾ ਹੈ। ਪੈਟਰੋਲ ਡੀਜ਼ਲ ਕਿਉਂ ਮਹਿੰਗਾ ਕਰ ਰਹੇ ਹੋ ਤੁਸੀਂ ਇਹ ਵੀ ਦੱਸੋ। ਤੁਹਾਡੇ ਕੋਲ ਕਿਸੇ ਗੱਲ ਦਾ ਜਵਾਬ ਨਹੀਂ ਹੈ। 2019 ’ਚ ਤੁਸੀਂ ਡੇਢ ਲੱਖ ਕਰੋੜ ਕਾਰਪੋਰੇਟ ਟੈਕਸ ਛੱਡਿਆ।  
 


Rakesh

Content Editor

Related News