ਮੱਧ ਪ੍ਰਦੇਸ਼ ''ਚ ਵਿਦਿਆਰਥਣ ਦੇ ਬੈਗ ''ਚੋਂ ਸੱਪ ਨਿਕਲਣ ਨਾਲ ਸਕੂਲ ''ਚ ਪਈ ਭੱਜ-ਦੌੜ

Tuesday, Sep 27, 2022 - 11:06 AM (IST)

ਮੱਧ ਪ੍ਰਦੇਸ਼ ''ਚ ਵਿਦਿਆਰਥਣ ਦੇ ਬੈਗ ''ਚੋਂ ਸੱਪ ਨਿਕਲਣ ਨਾਲ ਸਕੂਲ ''ਚ ਪਈ ਭੱਜ-ਦੌੜ

ਦਤੀਆ (ਭਾਸ਼ਾ)- ਮੱਧ ਪ੍ਰਦੇਸ਼ ਦੇ ਦਤੀਆ ਜ਼ਿਲ੍ਹੇ 'ਚ 10ਵੀਂ ਜਮਾਤ ਦੀ ਵਿਦਿਆਰਥਣ ਦੇ ਬਸਤੇ 'ਚੋਂ ਸੱਪ ਨਿਕਲਣ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚਾਲੇ ਦਹਿਸ਼ਤ ਫੈਲ ਗਈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ 10ਵੀਂ ਜਮਾਤ ਦੀ ਵਿਦਿਆਰਥਣ ਉਮਾ ਰਜਕ ਨੂੰ ਆਪਣੇ ਬਸਤੇ 'ਚ ਕੁਝ ਹਿਲਜੁਲ ਮਹਿਸੂਸ ਹੋਈ। ਜਦੋਂ ਇਕ ਅਧਿਆਪਕ ਨੇ ਰਜਕ ਦੇ ਬਸਤੇ ਨੂੰ ਖੇਡ ਦੇ ਮੈਦਾਨ 'ਚ ਖਾਲੀ ਕੀਤਾ ਤਾਂ ਉਸ 'ਚੋਂ ਸੱਪ ਨਿਕਲਿਆ, ਜਿਸ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਦਰਮਿਆਨ ਦਹਿਸ਼ਤ ਫੈਲ ਗਈ।

 

ਇਹ ਘਟਨਾ ਬਡੋਨੀ ਸ਼ਹਿਰ ਦੇ ਇਕ ਸਰਕਾਰੀ ਹਾਈ ਸਕੂਲ 'ਚ 22 ਸਤੰਬਰ ਨੂੰ ਵਾਪਰੀ ਪਰ ਇਸ ਦਾ ਪਤਾ ਸੋਮਵਾਰ ਨੂੰ ਲੱਗਾ, ਜਦੋਂ ਕਿ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ। ਜ਼ਿਲ੍ਹਾ ਸਿੱਖਿਆ ਅਧਿਕਾਰੀ ਯੂ.ਐੱਨ. ਮਿਸ਼ਰਾ ਨੇ ਕਿਹਾ ਕਿ ਸੱਪ ਕੁੜੀ ਦੇ ਘਰ 'ਚ ਉਸ ਦੇ ਬਸਤੇ 'ਚ ਵੜਿਆ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News