ਪਹਿਲਾਂ ਭੁੱਖ ਅਤੇ ਗਰੀਬੀ ਦੇ ਸਤਾਏ, ਹੁਣ ਪੀਣ ਵਾਲੇ ਪਾਣੀ ਨੂੰ ਲੱਗਣ ਲਗੇ ਤਾਲੇ (ਤਸਵੀਰਾਂ)

05/28/2020 12:34:14 PM

ਝਾਬੂਆ— ਭਾਰਤ 'ਚ ਗਰਮੀ ਦਾ ਕਹਿਰ ਸਿਖਰਾਂ 'ਤੇ ਹੈ ਅਤੇ ਹਰ ਕੋਈ ਗਰਮੀ ਨਾਲ ਬੇਹਾਲ ਹੈ। ਉੱਤਰ ਭਾਰਤ ਦੇ ਕਈ ਸੂਬਿਆਂ 'ਚ ਪਾਰਾ 45 ਤੋਂ ਉੱਪਰ ਜਾ ਪੁੱਜਾ ਹੈ। ਅਜਿਹੇ ਵਿਚ ਪਾਣੀ ਦਾ ਸੰਕਟ ਇਕ ਗੰਭੀਰ ਮੁੱਦਾ ਬਣਿਆ ਹੋਇਆ ਹੈ। ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਵੀ ਮੁਸ਼ਕਲ ਨਾਲ ਮੁਹੱਈਆ ਹੋ ਰਿਹਾ ਹੈ। ਮੱਧ ਪ੍ਰਦੇਸ਼ ਵੀ ਭਿਆਨਕ ਗਰਮੀ ਦੀ ਲਪੇਟ 'ਚ ਹੈ। ਪ੍ਰਦੇਸ਼ ਦੇ ਕਈ ਜ਼ਿਲਿਆਂ 'ਚ ਪਾਣੀ ਦਾ ਸੰਕਟ ਪੈਦਾ ਹੋ ਗਿਆ ਹੈ। ਪੇਂਡੂ ਇਲਾਕਿਆਂ 'ਚ ਲੋਕ ਬੂੰਦ-ਬੂੰਦ ਪਾਣੀ ਲਈ ਕੋਸ਼ਿਸ਼ਾਂ ਕਰ ਰਹੇ ਹਨ। ਮੱਧ ਪ੍ਰਦੇਸ਼ ਦੇ ਝਾਬੂਆ ਜ਼ਿਲ੍ਹੇ ਦੇ ਪਿੰਡਾਂ 'ਚ ਪਾਣੀ ਦੀ ਚੋਰੀ ਵੀ ਹੋ ਰਹੀ ਹੈ। ਪਿੰਡ ਵਾਲਿਆਂ ਨੇ ਪਾਣੀ ਨੂੰ ਇਕੱਠਾ ਕਰ ਕੇ ਆਪਣੇ-ਆਪਣੇ ਡਰੱਮਾਂ ਨੂੰ ਤਾਲੇ ਲਾ ਲਏ ਹਨ। 

PunjabKesari
ਦਰਅਸਲ ਬੈਲਗੱਡੀਆਂ 'ਤੇ ਡਰੱਮਾਂ 'ਚ ਪਾਣੀ ਭਰ ਕੇ ਲਿਆ ਰਹੇ ਲੋਕ, ਝਾਬੂਆ ਜ਼ਿਲ੍ਹੇ ਦੇ ਝੋਂਸਰ ਪਿੰਡ ਦੇ ਰਹਿਣ ਵਾਲੇ ਹਨ। ਸਵੇਰ ਹੁੰਦੇ ਹੀ ਉਨ੍ਹਾਂ ਨੂੰ ਪਾਣੀ ਦੀ ਚਿੰਤਾ ਸਤਾਉਣ ਲੱਗਦੀ ਹੈ। ਇਸ ਲਈ ਪਿੰਡ ਦੇ ਲੋਕ ਪਰਿਵਾਰ ਦੇ ਕੁਝ ਮੈਂਬਰਾਂ ਨਾਲ ਡਰੱਮ ਲੈ ਕੇ ਪਾਣੀ ਲਿਆਉਣ ਲਈ ਨਿਕਲ ਜਾਂਦੇ ਹਨ, ਉਸ ਤੋਂ ਬਾਅਦ ਪਿੰਡ ਪਰਤਦੇ ਹਨ। 


PunjabKesari
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਪਾਣੀ ਲਿਆਉਣ ਲਈ ਪਿੰਡ ਤੋਂ ਹਰ ਦਿਨ 3 ਕਿਲੋਮੀਟਰ ਦੂਰ ਜਾਂਦੇ ਹਨ। ਉੱਥੋਂ ਪਲਾਸਟਿਕ ਦੇ ਡਰੱਮਾਂ 'ਚ ਪਾਣੀ ਭਰ ਕੇ ਲਿਆਉਂਦੇ ਹਨ। ਪਾਣੀ ਦੇ ਸੰਕਟ ਕਾਰਨ ਪਿੰਡ ਵਿਚ ਪਾਣੀ ਦੀ ਚੋਰੀ ਵੀ ਹੋ ਰਹੀ ਹੈ। ਪਾਣੀ ਲਿਆਉਣ ਤੋਂ ਬਾਅਦ ਇਸ ਨੂੰ ਦਰਵਾਜ਼ੇ ਦੇ ਬਾਹਰ ਹੀ ਰੱਖਦੇ ਹਨ। ਚੋਰੀ ਦੀਆਂ ਘਟਨਾਵਾਂ ਤੋਂ ਬਾਅਦ ਪਿੰਡ ਵਾਸੀ ਪਲਾਸਟਿਕ ਦੇ ਡਰੱਮਾਂ ਨੂੰ ਤਾਲੇ ਲਾ ਦਿੱਤੇ ਹਨ, ਤਾਂ ਕਿ ਉਨ੍ਹਾਂ ਦੀ ਮਿਹਨਤ 'ਤੇ ਪਾਣੀ ਨਾ ਫਿਰ ਜਾਵੇ। 

PunjabKesari

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸੰਪੂਰਨ ਪੰਚਾਇਤ ਵਿਚ ਪਾਣੀ ਦੀ ਕਿੱਲਤ ਹੈ, ਇਸ ਲਈ ਕਦੇ-ਕਦੇ ਪਾਣੀ ਦੀ ਚੋਰੀ ਵੀ ਹੋ ਜਾਂਦੀ ਹੈ। ਅਸੀਂ ਲੋਕ ਡਰੱਮ 'ਤੇ ਤਾਲਾ ਲਾ ਦਿੰਦੇ ਹਾਂ, ਅਸੀਂ ਸਾਰੇ 3 ਕਿਲੋਮੀਟਰ ਦੂਰ ਤੋਂ ਪਾਣੀ ਲਿਆਉਂਦੇ ਹਾਂ। ਓਧਰ ਝਾਬੂਆ ਦੇ ਜਨਤਕ ਸਿਹਤ ਇੰਜੀਨੀਅਰਿੰਗ ਮਹਿਕਮੇ ਦੇ ਅਧਿਕਾਰੀ ਨੇ ਕਿਹਾ ਕਿ ਗਰਮੀ ਦੇ ਦਿਨਾਂ 'ਚ ਪਾਣੀ ਦਾ ਪੱਧਰ ਹੇਠਾਂ ਚਲਾ ਜਾਂਦਾ ਹੈ, ਇਸ ਲਈ ਪਿੰਡ ਵਾਸੀ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਦੇ ਹਨ। ਅਸੀਂ ਜਲ ਜੀਵਨ ਮਿਸ਼ਨ ਤਹਿਤ ਅੱਗੇ ਦੀ ਵਿਵਸਥਾ ਕਰਾਂਗੇ।  


Tanu

Content Editor

Related News