ਸਾਲੀ ਦੇ ਵਿਆਹ ''ਚ ਕੋਰੋਨਾ ਪਾਜ਼ੇਟਿਵ ਨਿਕਲਿਆ ਜੀਜਾ, ਲਾੜਾ-ਲਾੜੀ ਸਮੇਤ 95 ਲੋਕ ਕੁਆਰੰਟੀਨ

Thursday, May 28, 2020 - 11:45 AM (IST)

ਸਾਲੀ ਦੇ ਵਿਆਹ ''ਚ ਕੋਰੋਨਾ ਪਾਜ਼ੇਟਿਵ ਨਿਕਲਿਆ ਜੀਜਾ, ਲਾੜਾ-ਲਾੜੀ ਸਮੇਤ 95 ਲੋਕ ਕੁਆਰੰਟੀਨ

ਛਿੰਦਵਾੜਾ— ਕੋਰੋਨਾ ਵਾਇਰਸ ਦਾ ਕਹਿਰ ਦੇਸ਼ 'ਚ ਲਗਾਤਾਰ ਜਾਰੀ ਹੈ। ਕੋਰੋਨਾ ਦਾ ਗ੍ਰਹਿਣ ਵਿਆਹਾਂ-ਸ਼ਾਦੀਆਂ 'ਤੇ ਲੱਗਾ ਹੈ, ਜਿਸ ਕਾਰਨ ਵਿਆਹਾਂ ਦੇ ਰੰਗ ਫਿੱਕੇ ਪੈ ਗਏ ਹਨ। ਕੋਰੋਨਾ ਕਰ ਕੇ ਜਾਰੀ ਤਾਲਾਬੰਦੀ 'ਚ ਵਿਆਹਾਂ 'ਚ ਜ਼ਿਆਦਾ ਭੀੜ ਇਕੱਠੀ ਹੋਣ 'ਤੇ ਪਾਬੰਦੀ ਹੈ। ਇਸ ਦਰਮਿਆਨ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲੇ ਤੋਂ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਵਿਆਹ ਸਮਾਹੋਰ ਦੌਰਾਨ ਉਸ ਸਮੇਂ ਭਾਜੜਾਂ ਪੈ ਗਈਆਂ, ਜਦੋਂ ਪਤਾ ਲੱਗਾ ਕਿ ਵਿਆਹ 'ਚ ਆਏ ਜੀਜਾ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਹੈ। ਸਾਲੀ ਦੀ ਜੈਮਾਲਾ ਦੀ ਰਸਮ ਦਰਮਿਆਨ ਲਾੜੇ ਦੇ ਜੀਜਾ ਦਾ ਕੋਰੋਨਾ ਪਾਜ਼ੇਟਿਵ ਰਿਪੋਰਟ ਨੇ ਵਿਆਹ 'ਚ ਮੌਜੂਦ ਮਹਿਮਾਨਾਂ ਨੂੰ ਭਾਜੜਾਂ ਪਾ ਦਿੱਤੀਆਂ। ਉਸ ਤੋਂ ਬਾਅਦ ਪ੍ਰਸ਼ਾਸਨ ਨੇ ਲਾੜਾ-ਲਾੜੀ ਸਮੇਤ 95 ਲੋਕਾਂ ਨੂੰ ਕੁਆਰੰਟੀਨ ਕਰ ਦਿੱਤਾ ਹੈ।

PunjabKesari

ਲਾੜੀ ਦੇ ਜੀਜਾ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਖੇਤਰ ਨੂੰ ਕੰਟੇਨਮੈਂਟ ਜ਼ੋਨ ਐਲਾਨ ਕਰ ਦਿੱਤਾ ਗਿਆ ਹੈ। ਰਿਪੋਰਟ ਪਾਜ਼ੇਟਿਵ ਆਉਣ ਦੀ ਜਾਣਕਾਰੀ ਜਿਵੇਂ ਹੀ ਅਧਿਕਾਰੀਆਂ ਨੂੰ ਮਿਲੀ, ਉਹ ਤੁਰੰਤ ਉੱਥੇ ਪਹੁੰਚ ਗਏ। ਜਾਣਕਾਰੀ ਮੁਤਾਬਕ ਜੈਮਾਲਾ ਦੀ ਰਸਮ ਹੋ ਰਹੀ ਸੀ ਕਿ ਢਾਈ ਵਜੇ ਦੇ ਕਰੀਬ ਲਾੜੀ ਦੇ ਜੀਜਾ ਦੀ ਮੈਡੀਕਲ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ। ਰਿਪੋਰਟ ਆਉਂਦੇ ਹੀ ਬਰਾਤੀ ਅਤੇ ਘਰਾਤੀ ਦੋਵੇਂ ਘਬਰਾ ਗਏ। ਮੈਡੀਕਲ ਟੀਮ ਨੇ ਮੌਕੇ 'ਤੇ ਪਹੁੰਚ ਕੇ ਤੁਰੰਤ ਮੋਰਚਾ ਸੰਭਾਲਿਆ। ਇਸ ਤੋਂ ਬਾਅਦ ਵਿਆਹ ਦੇ ਸੱਤ ਫੇਰੇ ਜਿਵੇਂ-ਤਿਵੇਂ ਪੂਰਾ ਕਰਵਾਏ ਗਏ।

PunjabKesari

ਪ੍ਰਸ਼ਾਸਨ ਨੇ ਪੂਰੇ ਇਲਾਕੇ ਨੂੰ ਬੈਰੀਕੇਡਸ ਕਰ ਕੇ ਸੀਲ ਕਰ ਦਿੱਤਾ ਹੈ। ਲਾੜੀ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਲਾੜੀ ਦਾ ਜੀਜਾ ਦਿੱਲੀ ਤੋਂ ਛਿੰਦਵਾੜਾ ਆਇਆ ਸੀ। ਉਹ 4-5 ਦਿਨਾਂ ਤੋਂ ਛਿੰਦਵਾੜਾ ਵਿਚ ਹੀ ਸੀ। ਅਜਿਹੇ ਵਿਚ ਪਰਿਵਾਰ ਦੇ ਲੋਕਾਂ 'ਤੇ ਖਤਰਾ ਵਧ ਗਿਆ ਹੈ। ਓਧਰ ਛਿੰਦਵਾੜਾ ਨਗਰ ਨਿਗਮ ਦੇ ਕਮਿਸ਼ਨਰ ਰਾਜੇਸ਼ ਸ਼ਾਹੀ ਨੇ ਕਿਹਾ ਕਿ ਪ੍ਰੋਟੋਕਾਲ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਲਾੜਾ-ਲਾੜੀ ਸਮੇਤ 95 ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਪ੍ਰਸ਼ਾਸਨ ਦੀ ਟੀਮ ਇਸ ਦੇ ਸੰਪਰਕ ਵਿਚ ਆਏ ਲੋਕਾਂ ਦੀ ਵੀ ਭਾਲ ਕਰ ਰਹੀ ਹੈ।


author

Tanu

Content Editor

Related News