ਮਾਮੇ ਦੇ ਘਰ ''ਚ 15 ਸਾਲਾ ਕੁੜੀ ਦਾ ਬੇਰਹਿਮੀ ਨਾਲ ਕਤਲ! ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

Monday, Jun 10, 2024 - 09:37 AM (IST)

ਮਾਮੇ ਦੇ ਘਰ ''ਚ 15 ਸਾਲਾ ਕੁੜੀ ਦਾ ਬੇਰਹਿਮੀ ਨਾਲ ਕਤਲ! ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

ਪਠਾਨਕੋਟ (ਸ਼ਾਰਦਾ)- ਪਠਾਨਕੋਟ ’ਚ ਪੈਂਦੇ ਡਮਟਾਲ ’ਚ ਅੱਜ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ 15 ਸਾਲਾ ਕੁੜੀ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਦਿੰਦੇ ਹੋਏ ਏ. ਐੱਸ. ਪੀ. ਧਰਮ ਚੰਦ ਵਰਮਾ ਨੇ ਦੱਸਿਆ ਕਿ ਥਾਣਾ ਡਮਟਾਲ ’ਚ ਸਵੇਰੇ ਕਰੀਬ 9 ਵਜੇ ਭਦਰੋਆ ਦੇ ਪ੍ਰਧਾਨ ਦਾ ਫੋਨ ਆਇਆ ਸੀ ਕਿ ਇੱਥੇ ਪਿੰਡ ਭਦਰੋਆ ਵਿਚ ਇਕ ਨਬਾਲਿਗ ਕੁੜੀ ਦਾ ਕਤਲ ਕਰ ਦਿੱਤਾ ਗਿਆ ਹੈ, ਜਿਸ ਕਾਰਨ ਥਾਣਾ ਡਮਟਾਲ ਦੇ ਪੁਲਸ ਮੁਖੀ ਦੇਵਰਾਜ ਸ਼ਰਮਾ ਆਪਣੀ ਟੀਮ ਸਮੇਤ ਪੁੱਜੇ ਅਤੇ ਤੱਥਾਂ ਨੂੰ ਜੁਟਾਉਣ ਦਾ ਯਤਨ ਕੀਤਾ।

ਇਹ ਖ਼ਬਰ ਵੀ ਪੜ੍ਹੋ - ਡੇਰੇ ਵਿਚ ਜ਼ਖ਼ਮੀ ਹਾਲਤ 'ਚ ਮਿਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ, ਸੰਗਤ ਤੇ ਪ੍ਰਬੰਧਕਾਂ ਵਿਚਾਲੇ ਤਣਾਅ

ਉਨ੍ਹਾਂ ਦੱਸਿਆ ਕਿ ਨਾਬਾਲਿਗ ਕੁੜੀ, ਜੋ ਝੁੱਗੀਆਂ ਵਿਚ ਰਹਿੰਦੀ ਹੈ, ਦੇ ਮਾਪੇ ਰਾਜਸਥਾਨ ਗਏ ਹੋਏ ਸਨ। ਉਹ ਆਪਣੇ ਮਾਮੇ ਮਹਿੰਦਰ ਕੋਲ ਰਹਿੰਦੀ ਸੀ। ਜਦੋਂ ਉਸ ਦਾ ਮਾਮਾ ਨਹਾਉਣ ਲਈ ਗਿਆ ਤਾਂ ਉਸ ਨੂੰ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਭਾਣਜੀ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ ਅਤੇ ਮੌਕੇ ’ਤੇ ਮੋਹਨ (40) ਪੁੱਤਰ ਰਾਮਦਾਸ ਜੋ ਕਿ ਬਿਹਾਰ ਦਾ ਰਹਿਣ ਵਾਲਾ ਹੈ, ਹੱਥ ’ਚ ਦਾਤ ਲੈ ਕੇ ਬਾਹਰ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਛੁੱਟੀ ਮਨਾਉਣ ਗਏ ਦੋਸਤਾਂ ਨਾਲ ਵਾਪਰੀ ਅਣਹੋਣੀ, ਪੈ ਗਿਆ ਚੀਕ-ਚਿਹਾੜਾ

ਜਦੋਂ ਉਨ੍ਹਾਂ ਕਮਰੇ ਦੇ ਅੰਦਰ ਦੇਖਿਆ ਤਾਂ ਉਸ ਦੀ ਭਾਣਜੀ ਦੀ ਲਾਸ਼ ਖੂਨ ਨਾਲ ਲਥਪਥ ਬੈੱਡ ’ਤੇ ਪਈ ਹੋਈ ਸੀ। ਹਸਪਤਾਲ ਪਹੁੰਚਣ ਤੱਕ ਉਹ ਦਮ ਤੋੜ ਚੁੱਕੀ ਸੀ। ਮੁਲਜਮ ਭੱਜਣ ਦੀ ਕੋਸ਼ਿਸ਼ ਵਿਚ ਸੀ, ਜਿਸ ਨੂੰ ਪੁਲਸ ਨੇ ਮੁਸ਼ੱਕਤ ਦੇ ਬਾਅਦ ਕਾਬੂ ਕਰ ਲਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News