ਅਦਾਲਤ ਦੇ ਫ਼ੈਸਲੇ ਤੋਂ ਭੜਕੇ ਬਜ਼ੁਰਗ ਨੇ ਜੱਜ ’ਤੇ ਸੁੱਟਿਆਂ ਜੁੱਤੀਆਂ ਦਾ ਹਰ, ਜੰਮ ਕੇ ਹੋਈ ਛਿੱਤਰ-ਪਰੇਡ

05/29/2024 10:57:24 AM

ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ ਦੀ ਜ਼ਿਲ੍ਹਾ ਅਦਾਲਤ ’ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਅਦਾਲਤ 'ਚ ਪੇਸ਼ੀ ਦੌਰਾਨ ਮੈਜਿਸਟ੍ਰੇਟ 'ਤੇ ਜੁੱਤੀਆਂ ਦਾ ਹਾਰ ਸੁੱਟਿਆ ਗਿਆ। ਇਸ ਤੋਂ ਬਾਅਦ ਅਦਾਲਤ 'ਚ ਮੌਜੂਦ ਵਕੀਲਾਂ ਨੇ ਦੋਸ਼ੀ ਅਤੇ ਉਸ ਦੇ ਪੁੱਤਰ ਦੀ ਕੋਰਟ ਰੂਮ ਵਿਚ ਹੀ ਕੁੱਟਮਾਰ ਕਰ ਦਿੱਤੀ। ਇਸ ਤੋਂ ਬਾਅਦ ਪੁਲਸ ਨੇ ਬਹੁਤ ਹੀ ਮੁਸ਼ਕਲ ਨਾਲ ਦੋਸ਼ੀ ਨੂੰ ਕੋਰਟ ਤੋਂ ਬਾਹਰ ਕੱਢਿਆ ਅਤੇ ਥਾਣੇ ਲੈ ਗਈ। ਸਿਵਲ ਮੁਕੱਦਮੇ ਦੇ ਰੱਦ ਹੋਣ ਤੋਂ ਨਾਖੁਸ਼ 65 ਸਾਲਾ ਦੋਸ਼ੀ ਮੁਹੰਮਦ ਸਲੀਮ ਨੇ ਇਕ ਜੱਜ ’ਤੇ ਕਥਿਤ ਤੌਰ ’ਤੇ ਜੁੱਤੀਆਂ ਦਾ ਹਾਰ ਸੁੱਟ ਦਿੱਤਾ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਜਾਣਕਾਰੀ ਮੁਤਾਬਕ ਇੰਦੌਰ ਦੀ ਜ਼ਿਲ੍ਹਾ ਅਦਾਲਤ ਨੰਬਰ-40 ਵਿਚ 19ਵੇਂ ਸੈਸ਼ਨ ਜੱਜ ਵਿਜੇ ਦਾਂਗੀ ਜ਼ਮੀਨ ਨਾਲ ਜੁੜੇ ਇਕ ਮਾਮਲੇ ਦੀ ਸੁਣਵਾਈ ਕਰ ਰਹੇ ਸਨ। ਇਸ ਵਿਚ ਸਲੀਮ ਬਨਾਮ ਸਈਦ ਖਿਲਾਫ਼ ਸੁਣਵਾਈ ਚੱਲ ਰਹੀ ਸੀ। ਸੁਣਵਾਈ ਮਗਰੋਂ ਮੁਹੰਮਦ ਸਲੀਮ ਨੇ ਜੱਜ ਵਲੋਂ ਦਿੱਤੇ ਗਏ ਫ਼ੈਸਲੇ ਦਾ ਵਿਰੋਧ ਕੀਤਾ ਅਤੇ ਉਸ ਨੇ ਆਪਣੇ ਕੱਪੜਿਆਂ ’ਚ ਲੁਕਾਈ ਹੋਈ ਛੋਟੀਆਂ ਜੁੱਤੀਆਂ ਦਾ ਹਾਰ ਕੱਢ ਕੇ ਜੱਜ ਵੱਲ ਸੁੱਟ ਦਿੱਤਾ। ਜਿਸ ਤੋਂ ਬਾਅਦ ਉੱਥੇ ਮੌਜੂਦ ਵਕੀਲਾਂ ਨੇ ਦੋਸ਼ੀ ਅਤੇ ਉਸ ਦੇ ਪੁੱਤਰ ਦੀ ਕੋਰਟ ਕੰਪਲੈਕਸ ਵਿਚ ਜੰਮ ਕੇ ਕੁੱਟਮਾਰ ਕਰ ਦਿੱਤੀ।

ਪੁਲਸ ਅਧਿਕਾਰੀ ਪੰਕਜ ਦੀਕਸ਼ਿਤ ਮੁਤਾਬਕ ਦੋਸ਼ੀ ਦਾ ਨਾਂ ਮੁਹੰਮਦ ਸਲੀਮ ਹੈ, ਜੋ ਆਜ਼ਾਦ ਨਗਰ ਕੋਹੀਨੂਰ ਕਾਲੋਨੀ ਫਾਤਿਮਾ ਮਸਜਿਦ ਕੋਲ ਰਹਿੰਦਾ ਹੈ। ਬਜ਼ੁਰਗ ਦਾ ਦੋਸ਼ ਹੈ ਕਿ ਮਸਜਿਦ ਵਾਲਿਆਂ ਨੇ ਉਸ ਦੀ ਜ਼ਮੀਨ 'ਤੇ ਗੈਰ-ਕਾਨੂੰਨੀ ਕਬਜ਼ਾ ਕਰ ਲਿਆ ਸੀ। ਨਗਰ ਨਿਗਮ ਵਿਚ ਵੀ ਦੋਸ਼ੀ ਬਜ਼ੁਰਗ ਵਲੋਂ ਸ਼ਿਕਾਇਤ ਕੀਤੀ ਗਈ ਸੀ ਪਰ ਕੁਝ ਨਹੀਂ ਹੋਇਆ। ਇਸ ਤੋਂ ਬਾਅਦ 12 ਸਾਲ ਪਹਿਲਾਂ ਕੋਰਟ ਵਿਚ ਕੇਸ ਲਾਇਆ ਅਤੇ ਮਸਜਿਦ ਦੇ ਗੈਰ-ਕਾਨੂੰਨੀ ਕਬਜ਼ੇ ਨੂੰ ਹਟਾਉਣ ਦੀ ਮੰਗ ਕੀਤੀ ਗਈ। ਜ਼ਮੀਨ ਮਾਪੀ ਗਈ ਤਾਂ ਮਸਜਿਦ ਨਿੱਜੀ ਜ਼ਮੀਨ 'ਤੇ ਬਣੀ ਹੋਈ ਨਿਕਲੀ। ਦੋਸ਼ੀ ਦੀ ਜ਼ਮੀਨ 'ਤੇ ਗੈਰ-ਕਾਨੂੰਨੀ ਕਬਜ਼ਾ ਨਹੀਂ ਨਿਕਲਿਆ। ਆਖ਼ਰਕਾਰ ਕੋਰਟ ਨੇ ਕੇਸ ਖਾਰਜ ਕਰ ਦਿੱਤਾ। ਜੱਜ ਵਲੋਂ ਸੁਣਾਏ ਫ਼ੈਸਲੇ ਤੋਂ ਭੜਕੇ ਦੋਸ਼ੀ ਬਜ਼ੁਰਗ ਨੇ ਜੱਜ ਵੱਲ ਜੁੱਤੀਆਂ ਦਾ ਹਾਰ ਸੁੱਟ ਦਿੱਤਾ, ਜਿਸ ਨੂੰ ਉਹ ਪਹਿਲਾਂ ਤੋਂ ਬਣਾ ਕੇ ਨਾਲ ਲਿਆਇਆ ਸੀ। 


Tanu

Content Editor

Related News