ਇਸ ਸਾਲ ਪਹਾੜੀ ਫ਼ਲ ਤੇ ਸਬਜ਼ੀਆਂ ਦੇ 'ਦਰਸ਼ਨ' ਪੈਣਗੇ ਮਹਿੰਗੇ, ਸੁੱਕੇ ਮੇਵਿਆਂ ਲਈ ਵੀ ਢਿੱਲੀ ਕਰਨੀ ਪਵੇਗੀ ਜੇਬ

Thursday, Jun 08, 2023 - 06:28 PM (IST)

ਇਸ ਸਾਲ ਪਹਾੜੀ ਫ਼ਲ ਤੇ ਸਬਜ਼ੀਆਂ ਦੇ 'ਦਰਸ਼ਨ' ਪੈਣਗੇ ਮਹਿੰਗੇ, ਸੁੱਕੇ ਮੇਵਿਆਂ ਲਈ ਵੀ ਢਿੱਲੀ ਕਰਨੀ ਪਵੇਗੀ ਜੇਬ

ਨਵੀਂ ਦਿੱਲੀ - ਜੰਮੂ-ਕਸ਼ਮੀਰ ਫਲਾਂ ਦੀਆਂ ਫਸਲਾਂ ਜਿਵੇਂ ਸੇਬ, ਨਾਸ਼ਪਾਤੀ, ਆੜ, ਜੁਜੂਬ, ਖੁਰਮਾਨੀ, ਬਦਾਮ, ਅੰਬ, ਲੀਚੀ, ਅਖਰੋਟ, ਜੈਤੂਨ, ਸੋਇਟਸ, ਜਾਮੁਨ, ਕੀਵੀ ਦੇ ਉਤਪਾਦਨ ਲਈ ਜਾਣਿਆ ਜਾਂਦਾ ਹੈ। ਸਰਕਾਰੀ ਅੰਕੜਿਆਂ ਅਨੁਸਾਰ ਇਸ ਸਾਲ ਜੰਮੂ-ਕਸ਼ਮੀਰ ਵਿੱਚ ਮੀਂਹ ਅਤੇ ਗੜੇਮਾਰੀ ਕਾਰਨ ਸੇਬ ਦੇ ਬਾਗਾਂ ਦਾ 70-80% ਨੁਕਸਾਨ ਹੋਣ ਦਾ ਅਨੁਮਾਨ ਹੈ। ਸਿਰਫ ਸੇਬ ਦੀ ਫਸਲ ਹੀ ਨਹੀਂ ਸਗੋਂ ਹੋਰ ਵੀ ਮੌਸਮੀ ਫਲ ਅਤੇ ਸਬਜ਼ੀਆਂ ਦੀ ਉਪਜ ਬੇਮੌਸਮੀ ਬਾਰਿਸ਼ ਕਾਰਨ ਖ਼ਰਾਬ ਹੋ ਰਹੀ ਹੈ। ਇਸ ਕਾਰਨ ਆਉਣ ਵਾਲੇ ਸਮੇਂ 'ਚ ਸੇਬ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਦੇਸ਼ 'ਚ 70 ਫੀਸਦੀ ਸੇਬ ਕਸ਼ਮੀਰ ਤੋਂ ਹੀ ਸਪਲਾਈ ਹੁੰਦਾ ਹੈ। ਬਾਗਬਾਨੀ ਖੇਤਰ ਜੰਮੂ ਅਤੇ ਕਸ਼ਮੀਰ ਦੇ ਜੀਡੀਪੀ ਵਿੱਚ 8% ਤੋਂ 10% ਦਾ ਯੋਗਦਾਨ ਪਾਉਂਦਾ ਹੈ।

ਇਹ ਵੀ ਪੜ੍ਹੋ :  ਫਸਲਾਂ ਦੇ MSP 'ਚ ਵਾਧੇ ਮਗਰੋਂ ਵੀ ਫਟ ਸਕਦੈ 'ਮਹਿੰਗਾਈ ਬੰਬ', ਜਾਣੋ ਮਾਹਰਾਂ ਦੀ ਰਾਏ

ਬਾਗਬਾਨੀ ਅਤੇ ਖੇਤੀਬਾੜੀ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਅਤੇ ਕੁਪਵਾੜਾ ਜਿਲ੍ਹਿਆਂ ਵਿਚਰੀ ਗੜੇਮਾਰੀ ਕਾਰਨ ਉਪਜ ਦਾ ਵੱਡਾ ਨੁਕਸਾਨ ਹੋਇਆ ਹੈ।  ਤ੍ਰੇਹਗਾਮ ਜ਼ੋਨ ਦੇ ਕੁਝ ਪਿੰਡਾਂ ਵਿੱਚ ਸੇਬ ਦੇ ਬਾਗਾਂ ਨੂੰ 75% ਅਤੇ ਸਬਜ਼ੀਆਂ ਦੀ ਫਸਲ ਨੂੰ 70-80% ਤੱਕ ਨੁਕਸਾਨ ਪਹੁੰਚਿਆ ਹੈ। ਰਫੀਆਬਾਦ ਦੇ ਕੁਝ ਪਿੰਡਾਂ ਵਿੱਚ ਫਲਾਂ ਦੀਆਂ ਫਸਲਾਂ ਨੂੰ 70% ਤੱਕ ਅਤੇ ਸਬਜ਼ੀਆਂ ਅਤੇ ਝੋਨੇ ਦੀਆਂ ਨਰਸਰੀਆਂ ਨੂੰ 80% ਤੱਕ ਨੁਕਸਾਨ ਹੋਣ ਦੀ ਸੂਚਨਾ ਮਿਲੀ ਹੈ। 

ਇਹ ਵੀ ਪੜ੍ਹੋ :  ਸਸਤਾ ਹੋਣ ’ਤੇ ਵੀ ਚੀਨੀ ਮਾਲ ਨਹੀਂ ਖਰੀਦਣਗੀਆਂ ਸਰਕਾਰੀ ਕੰਪਨੀਆਂ!, ਜਾਣੋ ਕੀ ਹੈ ਖ਼ਤਰਾ

ਗੜੇਮਾਰੀ ਨੇ ਸੇਬ, ਅਖਰੋਟ, ਚੈਰੀ, ਬੇਲ ਅਤੇ ਨਾਸ਼ਪਾਤੀ ਦੇ ਪੱਤਿਆਂ ਅਤੇ ਫੁੱਲਾਂ ਦੇ ਨਾਲ-ਨਾਲ ਟਹਿਣੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਸਟ੍ਰਾਬੇਰੀ ਅਤੇ ਚੈਰੀ ਫਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।  ਅਪ੍ਰੈਲ ਮਹੀਨੇ ਦੌਰਾਨ ਸਟ੍ਰਾਬੇਰੀ ਦੀ ਵਾਢੀ ਕਰਨ ਵਾਲੇ ਕਿਸਾਨਾਂ ਨੂੰ ਬੇਮੌਸਮੀ ਬਾਰਿਸ਼ ਨੇ ਨਿਰਾਸ਼ ਕੀਤਾ ਹੈ। ਇਸ ਸਾਲ ਜਦੋਂ ਫ਼ਸਲ ਤਿਆਰ ਸੀ ਤਾਂ ਮੀਂਹ ਨੇ ਤਿਆਰ ਉਪਜ ਨੂੰ ਖ਼ਰਾਬ ਕਰ ਦਿੱਤਾ। ਇਸ ਸਾਲ 16-17 ਸੌ ਕਿਲੋ ਦੀ ਪੈਦਾਵਾਰ ਹੋ ਸਕੀ, ਜਦੋਂ ਕਿ ਪਿਛਲੇ ਸਾਲ 24 ਸੌ ਕਿਲੋ ਪੈਦਾਵਾਰ ਹੋਈ ਸੀ। ਸਟ੍ਰਾਬੇਰੀ ਅਤੇ ਚੈਰੀ ਫਲਾਂ ਦੇ ਕਿਸਾਨ 30% ਤੱਕ ਨੁਕਸਾਨ ਝੱਲ ਰਹੇ ਹਨ। ਮੌਸਮ ਵਿਭਾਗ ਨੇ ਮਈ 2023 ਨੂੰ ਪਿਛਲੇ 10 ਸਾਲਾਂ ਵਿੱਚ ਸਭ ਤੋਂ ਵੱਧ ਮੀਂਹ ਵਾਲਾ ਮਹੀਨਾ ਐਲਾਨਿਆ ਹੈ।

ਇਹ ਵੀ ਪੜ੍ਹੋ :  ਮੁੰਬਈ ਸਭ ਤੋਂ ਮਹਿੰਗਾ ਭਾਰਤੀ ਸ਼ਹਿਰ, ਗਲੋਬਲ ਪੱਧਰ ’ਤੇ ਹਾਂਗਕਾਂਗ ਸਭ ਤੋਂ ਅੱਗੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


 


author

Harinder Kaur

Content Editor

Related News