7 ਬੱਚਿਆਂ ਦੀ ਮਾਂ ਨੇ ਦਿਓਰ ਨਾਲ ਰੇਲ ਗੱਡੀ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ

Monday, Mar 13, 2023 - 01:01 PM (IST)

7 ਬੱਚਿਆਂ ਦੀ ਮਾਂ ਨੇ ਦਿਓਰ ਨਾਲ ਰੇਲ ਗੱਡੀ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ

ਸ਼੍ਰੀਗੰਗਾਨਗਰ (ਵਾਰਤਾ)- ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ 'ਚ ਸੂਰਤਗੜ੍ਹ-ਹਨੂੰਮਨਗੜ੍ਹ ਰੇਲ ਸੈਕਸ਼ਨ 'ਤੇ ਪਿੰਡ ਰੰਗਮਹਿਲ ਰਾਮਪੁਰਾ ਨੇੜੇ ਇਕ ਔਰਤ ਨੇ ਆਪਣੇ ਤੋਂ ਲਗਭਗ ਅੱਧੀ ਉਮਰ ਦੇ ਕੁਆਰੇ ਦਿਓਰੇ ਨਾਲ ਰੇਲ ਗੱਡੀ ਅੱਗੇ ਛਾਲ ਮਾਰ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦਿਓਰ-ਭਰਜਾਈ ਦੀ ਪਛਾਣ ਸੂਰਤਗੜ੍ਹ ਉਪਖੰਡ ਖੇਤਰ ਦੇ ਪਿੰਡ ਨਈ ਬਾਰੇਕਾਂ ਵਾਸੀ ਕੇਸਰਾਰਾਮ ਮੇਘਵਾਲ (20) ਅਤੇ ਸੁਨੀਤਾ (38) ਵਜੋਂ ਹੋਈ ਹੈ। ਰਾਤ ਲਗਭਗ 2 ਵਜੇ ਘਟਨਾ ਦੀ ਸੂਚਨਾ ਮਿਲਣ 'ਤੇ ਸੂਰਤਗੜ੍ਹ ਰੇਲਵੇ ਸਟੇਸ਼ਨ ਤੋਂ ਜੀ.ਆਰ.ਪੀ. ਚੌਕੀ ਦੇ ਕਾਂਸਟੇਬਲ ਮਨੋਜ ਮੌਕੇ 'ਤੇ ਪਹੁੰਚੇ।

ਉਸ ਵਲੋਂ ਹਾਲਾਤ ਦੀ ਜਾਣਕਾਰੀ ਦੇਣ 'ਤੇ ਜੀ.ਆਰ.ਪੀ. ਹਨੂੰਮਾਨਗੜ੍ਹ ਦੇ ਥਾਣਾ ਇੰਚਾਰਜ ਸਬ ਇੰਸਪੈਕਟਰ ਭਗਵਾਨ ਸਹਾਏ ਮੀਣਾ ਦਲਬਲ ਸਮੇਤ ਹਾਦਸੇ ਵਾਲੀ ਜਗ੍ਹਾ ਰਵਾਨਾ ਹੋ ਗਏ। ਉਨ੍ਹਾਂ ਦੱਸਿਆ ਕਿ ਰੰਗਮਹਿਲ ਰਾਮਪੁਰਾ ਫਾਟਕ ਨੇੜੇ ਹੀ ਬੱਸ ਅੱਡੇ ਦੇ ਸ਼ੈੱਡ ਅੱਗੇ ਇਕ ਮੋਟਰਸਾਈਕਲ ਖੜ੍ਹਾ ਮਿਲਿਆ। ਇਸ ਦੇ ਬੈਗ 'ਚ ਮਿਲੇ ਆਈ.ਡੀ. ਪਰੂਫ ਅਤੇ ਮੋਬਾਇਲ ਫ਼ੋਨ ਤੋਂ ਮ੍ਰਿਤਕਾਂ ਦੀ ਪਛਾਣ ਹੋਈ। ਪਰਿਵਾਰ ਨੂੰ ਸੂਚਨਾ ਦੇਣ ਤੋਂ ਬਾਅ ਲਾਸ਼ਾਂ ਪੋਸਟਮਾਰਟਮ ਲਈ ਭੇਜੀਆਂ ਗਈਆਂ।


author

DIsha

Content Editor

Related News