ਮਾਂ ਨੇ ਗੋਆ ਲਿਜਾ ਕੇ 4 ਸਾਲਾ ਮਾਸੂਮ ਨੂੰ ਉਤਾਰਿਆ ਮੌਤ ਦੇ ਘਾਟ, ਵਜ੍ਹਾ ਕਰੇਗੀ ਹੈਰਾਨ

Tuesday, Jan 09, 2024 - 03:23 PM (IST)

ਬੈਂਗਲੁਰੂ- ਬੈਂਗਲੁਰੂ 'ਚ ਰੂਹ ਕੰਬਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸਟਾਰਟਅੱਪ ਦੀ 39 ਸਾਲਾ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨੂੰ ਸੋਮਵਾਰ ਨੂੰ ਗੋਆ 'ਚ ਆਪਣੇ 4 ਸਾਲਾ ਪੁੱਤ ਦੇ ਕਤਲ ਦੇ ਦੋਸ਼ 'ਚ ਚਿਤਰਦੁਰਗ ਜ਼ਿਲ੍ਹੇ ਦੇ ਏਮੰਗਲਾ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਗੋਆ ਪੁਲਸ ਮੰਗਲਵਾਰ ਨੂੰ ਔਰਤ ਨੂੰ ਹਿਰਾਸਤ 'ਚ ਲੈਣ ਦੀ ਤਿਆਰੀ 'ਚ ਹੈ। ਦੋਸ਼ੀ ਦੀ ਪਛਾਣ ਸੂਚਨਾ ਸੇਠ ਵਜੋਂ ਹੋਈ ਹੈ। ਉਹ ਬੈਂਗਲੁਰੂ 'ਚ ਇਕ ਸਟਾਰਟਅੱਪ ਦੀ ਸੀ.ਈ.ਓ. ਹੈ। ਔਰਤ 'ਤੇ ਸੋਮਵਾਰ ਨੂੰ ਉੱਤਰੀ ਗੋਆ ਦੇ ਇਕ ਹੋਟਲ 'ਚ ਆਪਣੇ ਪੁੱਤ ਦੇ ਕਤਲ ਦਾ ਦੋਸ਼ ਹੈ। ਉਸ ਨੂੰ ਉਦੋਂ ਗ੍ਰਿਫ਼ਤਾਰ ਕੀਤਾ, ਜਦੋਂ ਉਹ ਗੋਆ ਤੋਂ ਬੈਂਗਲੁਰੂ ਆ ਰਹੀ ਸੀ। ਇਹ ਘਟਨਾ ਇੰਨੀ ਜਲਦੀ ਸਾਹਮਣੇ ਨਾ ਆਉਂਦੀ, ਜੇਕਰ ਗੋਆ ਹੋਟਲ ਦੇ ਕਰਮਚਾਰੀਆਂ ਨੇ ਹੋਟਲ ਦੇ ਕਮਰੇ 'ਚ ਖੂਨ ਦੇ ਨਿਸ਼ਾਨ ਨਾ ਦੇਖੇ ਹੁੰਦੇ।

ਇਹ ਵੀ ਪੜ੍ਹੋ : ਸੀਤ ਲਹਿਰ ਦੇ ਕਹਿਰ ਦਰਮਿਆਨ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਲਈ ਵਧਾਈਆਂ ਗਈਆਂ ਛੁੱਟੀਆਂ

ਸੂਟਕੇਸ 'ਚੋਂ ਮਿਲੀ 4 ਸਾਲਾ ਮਾਸੂਮ ਦੀ ਲਾਸ਼

ਸੂਚਨਾ ਅਤੇ ਉਸ ਦੇ ਪੁੱਤ ਨੇ ਸ਼ਨੀਵਾਰ ਨੂੰ ਉੱਤਰੀ ਗੋਆ ਦੇ ਇਕ ਸਰਵਿਸ ਅਪਾਰਟਮੈਂਟ 'ਚ ਚੈਕ ਇਨ ਕੀਤਾ। ਸੋਮਵਾਰ ਸਵੇਰੇ ਉਸ ਨੇ ਹੋਟਲ ਸਟਾਫ਼ ਨੂੰ ਬੈਂਗਲੁਰੂ ਵਾਪਸ ਜਾਣ ਲਈ ਕੈਬ ਬੁੱਕ ਕਰਨ ਲਈ ਕਿਹਾ। ਜਦੋਂ ਉਹ ਇਕੱਲੀ ਕਮਰੇ ਤੋਂ ਬਾਹਰ ਆਈ ਤਾਂ ਪੁੱਛ-ਗਿੱਛ ਕਰਨ 'ਤੇ ਉਸ ਨੇ ਸਟਾਫ਼ ਨੂੰ ਦੱਸਿਆ ਕਿ ਉਸ ਦਾ ਪੁੱਤ ਰਿਸ਼ਤੇਦਾਰ ਦੇ ਘਰ 'ਚ ਹੈ। ਉਸ ਨੇ ਹੋਟਲ ਤੋਂ ਚੈੱਕ ਆਊਟ ਕੀਤਾ ਅਤੇ ਹੋਟਲ ਵਲੋਂ ਬੁਲਾਈ ਗਈ ਕੈਬ 'ਚ ਚਲੀ ਗਈ। ਜਦੋਂ ਹਾਊਸਕੀਪਿੰਗ ਸਟਾਫ਼ ਨੇ ਉਸ ਦੇ ਕਮਰੇ 'ਚ ਖੂਨ ਦੇ ਨਿਸ਼ਾਨ ਦੇਖੇ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ। ਇਸ ਦੌਰਾਨ ਪੁਲਸ ਨੇ ਜਾਂਚ ਸ਼ੁਰੂ ਕੀਤੀ ਅਤੇ ਕੈਲੰਗੁਟ ਪੁਲਸ ਨੇ ਕੈਬ ਡਰਾਈਵਰ ਨੂੰ ਬੁਲਾਇਆ ਅਤੇ ਉਸ ਨੂੰ ਫੋਨ ਸੂਚਨਾ ਨੂੰ ਦੇਣ ਲਈ ਕਿਹਾ। ਆਪਣੇ ਪੁੱਤ ਬਾਰੇ ਪੁੱਛਣ 'ਤੇ ਉਸ ਨੇ ਗੋਆ ਦਾ ਫਰਜ਼ੀ ਪਤਾ ਦੱਸਿਆ ਅਤੇ ਕਿਹਾ ਕਿ ਉਹ ਉਸ ਦੇ ਰਿਸ਼ਤੇਦਾਰ ਦੇ ਇੱਥੇ ਹੈ। ਪੁਲਸ ਨੇ ਪਤੇ ਦੀ ਜਾਂਚ ਕੀਤੀ ਤਾਂ ਉਹ ਫਰਜ਼ੀ ਨਿਕਲਿਆ। ਪੁਲਸ ਨੇ ਕੈਬ ਡਰਾਈਵਰ ਨੂੰ ਮੁੜ ਬੁਲਾਇਆ ਅਤੇ ਕੋਂਕਣੀ 'ਚ ਗੱਲ ਕੀਤੀ ਅਤੇ ਉਸ ਨੂੰ ਨਜ਼ਦੀਕੀ ਪੁਲਸ ਸਟੇਸ਼ਨ ਦੇ ਸਾਹਮਣੇ ਕਾਰ ਰੋਕਣ ਦੀ ਜਾਣਕਾਰੀ ਦਿੱਤੀ। ਆਦੇਸ਼ ਅਨੁਸਾਰ ਡਰਾਈਵਰ ਨੇ ਸਰਵਿਸ ਰੋਡ ਲਿਜਾ ਕੇ ਪੁਲਸ ਸਟੇਸ਼ਨ ਦੇ ਸਾਹਮਣੇ ਕਾਰ ਰੋਕ ਦਿੱਤੀ। ਪੁਲਸ ਨੇ ਜਦੋਂ ਕਾਰ ਦੀ ਜਾਂਚ ਕੀਤੀ ਤਾਂ ਕਾਰ 'ਚ ਰੱਖੇ ਸੂਟਕੇਸ 'ਚ 4 ਸਾਲ ਦੇ ਬੱਚੇ ਦੀ ਲਾਸ਼ ਰੱਖੀ ਹੋਈ ਸੀ। ਲਾਸ਼ ਨੂੰ ਮੁਰਦਾਘਰ ਰਖਵਾ ਦਿੱਤਾ ਗਿਆ ਹੈ। ਗੋਆ ਪੁਲਸ ਪੁੱਛ-ਗਿੱਛ ਲਈ ਸੂਚਨਾ ਦੀ ਟਰਾਂਜਿਟ ਰਿਮਾਂਡ ਲੈਣ ਦੀ ਤਿਆਰੀ 'ਚ ਹੈ। 

ਇਹ ਵੀ ਪੜ੍ਹੋ : ਹੀਟਰ ਚਲਾ ਕੇ ਸੌਂਣ ਵਾਲੇ ਹੋ ਜਾਣ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਵਾਪਰ ਜਾਵੇ ਅਜਿਹੀ ਅਣਹੋਣੀ

ਪਤੀ ਨੂੰ ਨਾ ਮਿਲ ਸਕੇ ਇਸ ਲਈ ਕੀਤਾ ਪੁੱਤ ਦਾ ਕਤਲ

ਪੁਲਸ ਅਨੁਸਾਰ ਦੋਸ਼ੀ ਔਰਤ ਸੂਚਨਾ ਸੇਠ ਦਾ ਵਿਆਹ 2010 ਨੂੰ ਹੋਇਆ ਸੀ ਅਤੇ 2019 'ਚ ਉਸ ਨੇ ਪੁੱਤ ਨੂੰ ਜਨਮ ਦਿੱਤਾ। ਇਸ ਵਿਚ 2020 'ਚ ਉਸ ਦਾ ਆਪਣੇ ਪਤੀ ਨਾਲ ਵਿਵਾਦ ਸ਼ੁਰੂ ਹੋ ਗਿਆ ਅਤੇ ਮਾਮਲਾ ਕੋਰਟ 'ਚ ਚਲਾ ਗਿਆ। ਜਿਸ ਤੋਂ ਬਾਅਦ ਦੋਹਾਂ ਨੇ ਤਲਾਕ ਲੈ ਲਿਆ ਅਤੇ ਕੋਰਟ ਨੇ ਆਦੇਸ਼ ਦਿੱਤਾ ਕਿ ਬੱਚੇ ਦਾ ਪਿਤਾ ਬੱਚੇ ਨੂੰ ਹਰ ਐਤਵਾਰ ਮਿਲ ਸਕਦਾ ਹੈ। ਕੋਰਟ ਦੇ ਫ਼ੈਸਲੇ ਤੋਂ ਨਾਖੁਸ਼ ਦੋਸ਼ੀ ਔਰਤ ਨਹੀਂ ਚਾਹੁੰਦੀ ਸੀ ਕਿ ਉਸ ਦਾ ਪਤੀ ਬੇਟੇ ਨੂੰ ਮਿਲੇ, ਇਸ ਲਈ ਯੋਜਨਾ ਦੇ ਅਧੀਨ ਦੋਸ਼ੀ ਔਰਤ ਸ਼ਨੀਵਾਰ ਨੂੰ ਪੁੱਤ ਨੂੰ ਲੈ ਕੇ ਗੋਆ ਆਈ ਅਤੇ ਹੋਟਲ 'ਚ ਆਪਣੇ ਹੀ ਮਾਸੂਮ ਪੁੱਤ ਨੂੰ ਮਾਰ ਦਿੱਤਾ। ਔਰਤ ਦਾ ਸੋਚਣਾ ਸੀ ਕਿ ਉਸ ਦਾ ਪਤੀ ਪੁੱਤ ਨੂੰ ਨਾ ਮਿਲ ਸਕਣ, ਇਸ ਲਈ ਉਸ ਨੇ ਪੁੱਤ ਨੂੰ ਖ਼ਤਮ ਕਰ ਦਿੱਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News