ਪੁੱਤ ਦੀ ਮੌਤ ਮਗਰੋਂ ਸੱਸ ਨੇ ਕਰਵਾਇਆ ਨੂੰਹ ਦਾ ਵਿਆਹ, ਜੇਠ ਨੇ ਕੀਤਾ ਕੰਨਿਆਦਾਨ

Thursday, May 22, 2025 - 12:13 PM (IST)

ਪੁੱਤ ਦੀ ਮੌਤ ਮਗਰੋਂ ਸੱਸ ਨੇ ਕਰਵਾਇਆ ਨੂੰਹ ਦਾ ਵਿਆਹ, ਜੇਠ ਨੇ ਕੀਤਾ ਕੰਨਿਆਦਾਨ

ਨੈਸ਼ਨਲ ਡੈਸਕ- ਸਾਡੇ ਸਮਾਜ ਵਿਚ ਜਿੱਥੇ ਨੂੰਹ ਨੂੰ ਦਾਜ ਲਈ ਤਾਅਨੇ-ਮਿਹਨੇ ਮਾਰੇ ਜਾਂਦੇ ਹਨ, ਉੱਥੇ ਹੀ ਕੁਝ ਲੋਕ ਅਜਿਹੇ ਵੀ ਹਨ ਜੋ ਨੂੰਹਾਂ ਨੂੰ ਧੀਆਂ ਵਾਂਗ ਸਮਝਦੇ ਹਨ। ਕੁਝ ਅਜਿਹੀ ਹੀ ਮਿਸਾਲ ਬਣੀ ਹੈ ਇਕ ਸੱਸ ਜਿਸ ਨੇ ਆਪਣੇ ਪੁੱਤ ਦੀ ਮੌਤ ਮਗਰੋਂ ਵਿਧਵਾ ਨੂੰਹ ਦਾ ਦੂਜਾ ਵਿਆਹ ਕਰਵਾਇਆ। ਗਵਾਲੀਅਰ ਦੇ ਰਹਿਣ ਵਾਲੇ ਪ੍ਰਦੀਪ ਚੌਬੇ ਦੀ ਪਤਨੀ ਵਿਨੀਤਾ ਚੌਬੇ ਨੇ ਇਹ ਮਿਸਾਲ ਪੇਸ਼ ਕੀਤੀ ਹੈ। 7 ਸਾਲ ਪਹਿਲਾਂ ਸੜਕ ਹਾਦਸੇ ਵਿਚ ਪੁੱਤ ਨੂੰ ਗੁਆ ਦਿੱਤਾ। ਘਰ ਵਿਚ ਨੂੰਹ ਨੂੰ ਵੇਖ ਕੇ ਉਹ ਦੁਖੀ ਸੀ। ਵਿਨੀਤਾ ਸੋਚਦੀ ਰਹਿੰਦੀ ਸੀ ਕਿ ਨੂੰਹ ਪੂਰੀ ਜ਼ਿੰਦਗੀ ਕਿਵੇਂ ਕੱਟੇਗੀ ਅਤੇ ਇਸ ਲਈ ਉਸ ਨੇ ਨੂੰਹ ਦਾ ਦੂਜਾ ਵਿਆਹ ਕਰਨ ਦੀ ਸੋਚੀ।

ਸੱਸ ਵਿਨੀਤਾ ਨੇ ਕਾਨਪੁਰ ਦੇ ਚੇਤਨ ਜੈਨ ਨਾਲ ਵਿਧਵਾ ਨੂੰਹ ਵਰਸ਼ਾ ਦਾ ਵਿਆਹ ਕਰਵਾਇਆ। ਬਸ ਇੰਨਾ ਹੀ ਨਹੀਂ ਵੱਡੇ ਪੁੱਤਰ ਅਤੇ ਨੂੰਹ ਨੇ ਛੋਟੀ ਨੂੰਹ ਦਾ ਕੰਨਿਆਦਾਨ ਕੀਤਾ। ਵਿਨੀਤਾ ਲਈ ਇਹ ਸਭ ਇੰਨਾ ਆਸਾਨ ਨਹੀਂ ਸੀ। ਨੂੰਹ ਨੂੰ ਮੁੜ ਵਿਆਹ ਲਈ ਮਨਾਉਣਾ, ਰਿਸ਼ਤੇਦਾਰਾਂ ਦੀ ਚਿੰਤਾ ਛੱਡ ਅਤੇ ਸਮਾਜਿਕ ਬੰਧਨਾਂ ਨੂੰ ਤੋੜਨ ਕੇ ਅੱਗੇ ਵੱਧਣਾ ਵਿਨੀਤਾ ਲਈ ਕਾਫੀ ਮੁਸ਼ਕਲਾਂ ਭਰਿਆ ਸੀ। ਉਨ੍ਹਾਂ ਨੇ ਆਪਣੀ ਹਿੰਮਤ ਅਤੇ ਆਪਣੇ ਦੁੱਖਾ ਨੂੰ ਭੁੱਲਾ ਕੇ ਨੂੰਹ ਵੱਲ ਵੇਖਿਆ ਅਤੇ ਨੂੰਹ ਦਾ ਵਿਆਹ ਕਰਵਾਇਆ।

ਦਰਅਸਲ ਮਰਹੂਮ ਪ੍ਰਦੀਪ ਚੌਬੇ ਦੇ ਪੁੱਤਰ ਆਭਾਸ ਦੀ ਭੋਪਾਲ ਵਿਚ 7 ਸਾਲ ਪਹਿਲਾਂ ਹਾਦਸੇ ਵਿਚ ਜਾਨ ਚੱਲੀ ਗਈ। ਕੁਝ ਸਮੇਂ ਬਾਅਦ ਪ੍ਰਦੀਪ ਚੌਬੇ ਦਾ ਵੀ ਦਿਹਾਂਤ ਹੋ ਗਿਆ। ਪਤਨੀ ਵਿਨੀਤਾ ਚੌਬੇ, ਨੂੰਹ ਵਰਸ਼ਾ ਗਮ ਭੁਲਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ। ਵਿਨੀਤਾ ਨੇ ਕਿਹਾ ਕਿ ਨੂੰਹ ਵਰਸ਼ਾ ਸਾਹਮਣੇ ਪੂਰੀ ਜ਼ਿੰਦਗੀ ਪਈ ਸੀ ਤਾਂ ਮੈਂ ਠਾਣ ਲਿਆ ਕਿ ਨੂੰਹ ਦਾ ਦੂਜਾ ਵਿਆਹ ਕਰਵਾਉਣਾ ਹੈ। ਵਿਨੀਤਾ ਨੇ ਦੱਸਿਆ ਕਿ ਮੇਰੇ ਪਤੀ ਜਿਊਂਦੇ ਹੁੰਦੇ ਤਾਂ ਉਹ ਵੀ ਵਰਸ਼ਾ ਦਾ ਦੂਜਾ ਵਿਆਹ ਜ਼ਰੂਰ ਕਰਵਾਉਂਦੇ। ਉਹ ਨੂੰਹ ਤਾਂ ਸੀ ਪਰ ਧੀ ਤੋਂ ਘੱਟ ਨਹੀਂ। ਵੱਡੇ ਪੁੱਤਰ ਆਕਾਸ਼ ਅਤੇ ਨੂੰਹ ਨੇਹਾ ਨੇ ਵੀ ਮੇਰੇ ਫ਼ੈਸਲੇ ਵਿਚ ਸਹਿਯੋਗ ਦਿੱਤਾ। ਉਨ੍ਹਾਂ ਦੋਹਾਂ ਨੇ ਹੀ ਕੰਨਿਆਦਾਨ ਕੀਤਾ।
 


author

Tanu

Content Editor

Related News