ਟਰੈਕਟਰ ਦੀ ਲਪੇਟ ਵਿਚ ਆਉਣ ਕਾਰਨ ਮਾਂ ਦੀ ਮੌਤ, ਬੇਟੀਆਂ ਜ਼ਖਮੀ

Sunday, Jul 21, 2024 - 09:49 PM (IST)

ਟਰੈਕਟਰ ਦੀ ਲਪੇਟ ਵਿਚ ਆਉਣ ਕਾਰਨ ਮਾਂ ਦੀ ਮੌਤ, ਬੇਟੀਆਂ ਜ਼ਖਮੀ

ਮਹਾਰਾਜਗੰਜ : ਮਹਾਰਾਜਗੰਜ ਜ਼ਿਲ੍ਹੇ ਦੇ ਬ੍ਰਿਜਮਨਗੰਜ ਇਲਾਕੇ ਵਿਚ ਐਤਵਾਰ ਨੂੰ ਟਰੈਕਟਰ ਦੀ ਲਪੇਟ ਵਿਚ ਆਉਣ ਕਾਰਨ ਇਕ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਉਸ ਦੀਆਂ ਦੋ ਬੇਟੀਆਂ ਜ਼ਖਮੀ ਹੋ ਗਈਆਂ। ਪੁਲਸ ਸੂਤਰਾਂ ਨੇ ਇਥੇ ਦੱਸਿਆ ਕਿ ਇਹ ਹਾਦਸਾ ਮਹਾਰਾਜਗੰਜ ਜ਼ਿਲ੍ਹੇ ਦੇ ਬ੍ਰਿਜਮਨਗੰਜ ਇਲਾਕੇ ਵਿਚ ਹੋਈ।

ਉਨ੍ਹਾਂ ਦੇ ਮੁਤਾਬਕ ਓਲੀਬਕਸਪੁਰ ਨਿਵਾਸੀ ਕਮਲਾਵਤੀ ਦੁਪਹਿਰੇ ਇਕ ਦਰੱਖਤ ਦੇ ਹੇਠਾਂ ਆਪਣੀਆਂ ਬੇਟੀਆਂ ਦੇ ਨਾਲ ਮੰਜੇ 'ਤੇ ਆਰਾਮ ਕਰ ਰਹੀ ਸੀ ਇਸੇ ਦੌਰਾਨ ਇਕ ਕੰਟਰੋਲ ਤੋਂ ਬਾਹਰ ਹੋਏ ਟਰੈਕਟਰ ਨੇ ਉਨ੍ਹਾਂ ਨੂੰ ਕੁਚਲ ਦਿੱਤਾ ਤੇ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਵਿਚ ਕਮਲਾਵਤੀ ਦੀਆਂ ਦੋਵੇਂ ਬੇਟੀਆਂ ਜ਼ਖਮੀ ਹੋ ਗਈਆਂ। ਉਨ੍ਹਾਂ ਨੂੰ ਇਲਾਜ ਲਈ ਕਮਿਊਨਿਟੀ ਸਿਹਤ ਕੇਂਦਰ ਲਿਜਾਇਆ ਗਿਆ। ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਹੈ।


author

Baljit Singh

Content Editor

Related News