ਕਮਰੇ ''ਚ ਮਿਲੀਆਂ ਮਾਂ-ਧੀ ਦੀਆਂ ਲਾਸ਼ਾਂ, ਬੱਦਬੂ ਆਉਣ ''ਤੇ ਗੁਆਂਢੀਆਂ ਨੇ ਪੁਲਸ ਨੂੰ ਦਿੱਤੀ ਸੂਚਨਾ
Wednesday, Apr 09, 2025 - 12:33 PM (IST)

ਆਗਰਾ- ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਦੇ ਜਗਦੀਸ਼ਪੁਰਾ ਥਾਣਾ ਖੇਤਰ 'ਚ ਇਕ ਮਕਾਨ ਦੇ ਬੰਦ ਕਮਰੇ 'ਚ ਮਾਂ ਅਤੇ ਧੀ ਦੀਆਂ ਲਾਸ਼ਾਂ ਕੰਬਲ 'ਚ ਲਿਪਟੀਆਂ ਹੋਈਆਂ ਮਿਲੀਆਂ। ਘਰ 'ਚੋਂ ਬੱਦਬੂ ਆਉਣ 'ਤੇ ਗੁਆਂਢੀਆਂ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਸਹਾਇਕ ਪੁਲਸ ਕਮਿਸ਼ਨਰ (ਲੋਹਾ ਮੰਡੀ) ਮਯੰਕ ਤਿਵਾੜੀ ਨੇ ਦੱਸਿਆ ਕਿ ਪੁਲਸ ਵਲੋਂ ਮੰਗਲਵਾਰ ਦੀ ਰਾਤ ਘਰ ਦਾ ਤਾਲਾ ਤੋੜਣ 'ਤੇ ਕਮਰੇ 'ਚ ਕੰਬਲ 'ਚ ਲਿਪਟੀਆਂ ਸ਼ਬੀਨਾ (40) ਅਤੇ ਉਸ ਦੀ ਧੀ ਇਨਾਇਆ (9) ਦੀਆਂ ਲਾਸ਼ਾਂ ਮਿਲੀਆਂ। ਲਾਸ਼ਾਂ ਦੀ ਹਾਲਤ ਦੇਖ ਕੇ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਦੋਵਾਂ ਦੀ ਮੌਤ ਚਾਰ-ਪੰਜ ਦਿਨ ਪਹਿਲਾਂ ਹੋਈ ਹੈ।
ਤਿਵਾੜੀ ਨੇ ਦੱਸਿਆ ਕਿ ਔਰਤ ਅਤੇ ਉਸ ਦੀ ਧੀ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜੀਆਂ ਗਈਆਂ ਹਨ। ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਰਾਸ਼ਿਦ ਨਾਂ ਦੇ ਵਿਅਕਤੀ ਨਾਲ ਸ਼ਬੀਨਾ ਦਾ ਵਿਆਹ ਹੋਇਆ ਸੀ। ਉਹ ਰਾਸ਼ਿਦ ਦੀ ਦੂਜੀ ਪਤਨੀ ਸੀ। ਰਾਸ਼ਿਦ ਫਰਾਰ ਹੈ। ਸ਼ੱਕ ਹੈ ਕਿ ਰਾਸ਼ਿਦ ਨੇ ਆਪਣੀ ਪਤਨੀ ਅਤੇ ਸੌਤੇਲੀ ਧੀ ਦਾ ਕਤਲ ਕੀਤਾ ਅਤੇ ਫਰਾਰ ਹੋ ਗਿਆ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8