ਦਿਲ ਦਹਿਲਾ ਦੇਣ ਵਾਲੀ ਵਾਰਦਾਤ: ਪਤੀ ਨੇ ਪਤਨੀ ਤੇ 2 ਧੀਆਂ ਦਾ ਕਤਲ ਕਰ ਵਿਹੜੇ ''ਚ ਦੱਬੀਆਂ ਲਾਸ਼ਾਂ
Wednesday, Dec 17, 2025 - 08:33 AM (IST)
ਸ਼ਾਮਲੀ : ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਤੋਂ ਇੱਕ ਭਿਆਨਕ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇਥੇ ਇੱਕ ਵਿਅਕਤੀ ਨੇ ਆਪਣੀ ਪਤਨੀ ਅਤੇ ਦੋ ਮਾਸੂਮ ਧੀਆਂ ਦਾ ਗੋਲੀ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਨੇ ਤਿੰਨਾਂ ਲਾਸ਼ਾਂ ਨੂੰ ਘਰ ਦੇ ਵਿਹੜੇ ਵਿਚ ਟੋਆ ਪੁੱਟ ਕਰਕੇ ਦਫਨਾ ਦਿੱਤਾ। ਇਸ ਘਟਨਾ ਦਾ ਪਤਾ ਲੱਗਣ 'ਤੇ ਇਲਾਕੇ ਵਿਚ ਸਨਸਨੀ ਫੈਲ ਗਈ।
ਪੜ੍ਹੋ ਇਹ ਵੀ - 25000 ਰੁਪਏ ਕਮਾਉਣ ਵਾਲੇ ਲੋਕ ਬਣ ਸਕਦੇ ਹਨ ਕਰੋੜਪਤੀ, ਜਾਣ ਲਓ ਇਹ ਖ਼ਾਸ ਤਰੀਕਾ
ਜਾਣਕਾਰੀ ਮੁਤਾਬਕ ਇਹ ਸਨਸਨੀਖੇਜ਼ ਘਟਨਾ ਕੰਧਲਾ ਥਾਣਾ ਖੇਤਰ ਦੇ ਅਧੀਨ ਆਉਂਦੇ ਗੜ੍ਹੀਦੌਲਤ ਪਿੰਡ ਵਿੱਚ ਵਾਪਰੀ ਹੈ। ਇਸ ਮਾਮਲੇ ਦੀ ਜਾਂਚ ਕਰ ਹੀ ਪੁਲਸ ਨੇ ਤਿੰਨੋਂ ਲਾਸ਼ਾਂ ਬਰਾਮਦ ਕਰ ਲਈਆਂ ਹਨ ਅਤੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਰਿਪੋਰਟਾਂ ਅਨੁਸਾਰ ਔਰਤ ਅਤੇ ਉਸ ਦੀਆਂ ਦੋ ਧੀਆਂ ਪਿਛਲੇ ਪੰਜ ਦਿਨਾਂ ਤੋਂ ਲਾਪਤਾ ਸਨ। ਪਰਿਵਾਰ ਨੇ ਮੈਂਬਰ ਉਨ੍ਹਾਂ ਦੀ ਭਾਲ ਕਰ ਰਹੇ ਸਨ ਪਰ ਕੋਈ ਸੁਰਾਗ ਨਹੀਂ ਮਿਲਿਆ। ਇਸ ਦੌਰਾਨ ਦੋਸ਼ੀ ਦੇ ਪਿਤਾ ਨੂੰ ਉਸ 'ਤੇ ਸ਼ੱਕ ਹੋਇਆ ਕਿ ਕੁਝ ਅਣਸੁਖਾਵਾਂ ਵਾਪਰਿਆ ਹੈ ਅਤੇ ਉਸਨੇ ਪੁਲਸ ਨੂੰ ਇਸ ਸਬੰਧ ਵਿਚ ਸੂਚਿਤ ਕੀਤਾ।
ਪੜ੍ਹੋ ਇਹ ਵੀ - ਇਹ ਨੌਜਵਾਨ ਮੇਰਾ ਪਤੀ! ਇਥੇ ਕੁੜੀਆਂ ਮਰਜ਼ੀ ਨਾਲ ਕਰਵਾਉਂਦੀਆਂ ਵਿਆਹ, ਮੁੰਡਾ ਨਹੀਂ ਕਰ ਸਕਦਾ ਨਾ-ਨੁੱਕਰ
ਪੁਲਸ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਦੀ ਪਤਨੀ ਤਾਹਿਰਾ ਪਰਿਵਾਰਕ ਝਗੜੇ ਤੋਂ ਬਾਅਦ ਆਪਣੇ ਮਾਪਿਆਂ ਦੇ ਘਰ ਚਲੀ ਗਈ ਸੀ। ਫਾਰੂਖ ਇਸ ਤੋਂ ਬਹੁਤ ਪਰੇਸ਼ਾਨ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਗੁੱਸੇ ਨੇ ਉਸਨੂੰ ਇਹ ਭਿਆਨਕ ਕਦਮ ਚੁੱਕਣ ਲਈ ਮਜਬੂਰ ਕੀਤਾ। ਸ਼ੁਰੂ ਵਿੱਚ ਪੁਲਸ ਜਾਂਚ ਦੌਰਾਨ ਦੋਸ਼ੀ ਫਾਰੂਕ ਪੁਲਸ ਨੂੰ ਗੁੰਮਰਾਹ ਕਰਦਾ ਰਿਹਾ। ਹਾਲਾਂਕਿ, ਜਦੋਂ ਪੁਲਸ ਨੇ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ, ਤਾਂ ਉਸਨੇ ਆਪਣਾ ਅਪਰਾਧ ਕਬੂਲ ਕਰ ਲਿਆ। ਦੋਸ਼ੀ ਨੇ ਪੁਲਸ ਨੂੰ ਦੱਸਿਆ ਕਿ ਉਸਨੇ ਪਹਿਲਾਂ ਆਪਣੀ ਪਤਨੀ ਤਾਹਿਰਾ ਅਤੇ ਆਪਣੀ ਵੱਡੀ ਧੀ ਆਫਰੀਨ ਨੂੰ ਗੋਲੀ ਮਾਰ ਕੇ ਮਾਰ ਦਿੱਤਾ।
ਪੜ੍ਹੋ ਇਹ ਵੀ - ਘਰਾਂ 'ਚ ਕੁੱਤੇ ਰੱਖਣ ਦੇ ਸ਼ੌਕਿਨ ਲੋਕ ਸਾਵਧਾਨ! ਲੱਗੇਗਾ ਭਾਰੀ ਜੁਰਮਾਨਾ, ਜਾਰੀ ਹੋਏ ਨਵੇਂ ਨਿਯਮ
ਇਸ ਤੋਂ ਬਾਅਦ ਉਸਨੇ ਆਪਣੀ ਛੋਟੀ ਧੀ ਸਹਿਰੀਨ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਸਨੇ ਤਿੰਨੋਂ ਲਾਸ਼ਾਂ ਨੂੰ ਆਪਣੇ ਘਰ ਦੇ ਵਿਹੜੇ ਵਿੱਚ ਟਾਇਲਟ ਲਈ ਪੁੱਟੇ ਗਏ ਇੱਕ ਟੋਏ ਵਿੱਚ ਦੱਬ ਦਿੱਤੀਆਂ। ਦੋਸ਼ੀ ਦੇ ਨਿਰਦੇਸ਼ਾਂ 'ਤੇ ਚੱਲਦਿਆਂ ਪੁਲਸ ਨੇ ਘਰ ਦੇ ਵਿਹੜੇ ਦੀ ਖੁਦਾਈ ਕੀਤੀ, ਜਿੱਥੋਂ ਤਿੰਨ ਲਾਸ਼ਾਂ ਬਰਾਮਦ ਹੋਈਆਂ। ਲਾਸ਼ਾਂ ਮਿਲਣ ਨਾਲ ਪਿੰਡ ਵਿੱਚ ਹਫ਼ੜਾ-ਦਫ਼ੜੀ ਮਚ ਗਈ। ਇਸ ਪੂਰੇ ਮਾਮਲੇ ਬਾਰੇ ਪੁਲਸ ਸੁਪਰਡੈਂਟ (ਐਸਪੀ) ਐਨਪੀ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਤੀਹਰੇ ਕਤਲ ਕਾਂਡ ਨੇ ਪਿੰਡ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਲੋਕ ਇਸ ਘਟਨਾ ਤੋਂ ਹੈਰਾਨ ਹਨ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਪੜ੍ਹੋ ਇਹ ਵੀ - ਸਕੂਲਾਂ ਦਾ ਬਦਲਿਆ ਸਮਾਂ, ਜਾਣੋ 8ਵੀਂ ਤੱਕ ਦੇ ਬੱਚਿਆਂ ਦੀ ਕੀ ਹੈ ਨਵੀਂ Timing
