2.50 ਕਰੋੜ ਰੁਪਏ ਦੀ ਠੱਗੀ ਕਰਨ ਵਾਲੀ ਮਾਂ ਅਤੇ ਧੀ ਗ੍ਰਿਫਤਾਰ

02/19/2019 3:02:14 PM

ਨਵੀਂ ਦਿੱਲੀ-ਆਪਣੀ ਜ਼ਿੰਦਗੀ ਨੂੰ ਆਲੀਸ਼ਾਨ ਤਰੀਕੇ ਨਾਲ ਜਿਉਣ ਲਈ ਮਾਂ ਸਮੇਤ ਧੀ ਨੇ ਅਜਿਹੀ ਵਾਰਦਾਤ ਨੂੰ ਅੰਜ਼ਾਮ ਦਿੱਤੀ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਜੀ ਹਾਂ ਲੰਦਨ ਯੂਨੀਵਰਸਿਟੀ ਤੋਂ ਐੱਮ. ਬੀ. ਏ. ਪਾਸ ਲੜਕੀ ਅਤੇ ਉਸ ਦੀ ਮਾਂ ਨੇ ਫਰਜੀ ਕਾਗਜ਼ਾਤ ਬਣਵਾ ਕੇ ਆਪਣੇ ਘਰ ਨੂੰ ਪੰਜ ਲੋਕਾਂ ਨੂੰ ਵੇਚ ਕੇ 2.50 ਕਰੋੜ ਰੁਪਏ ਦੀ ਠੱਗੀ ਕੀਤੀ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਵਾਂ ਵਿਦੇਸ਼ ਫਰਾਰ ਹੋ ਗਈਆਂ। ਪੁਲਸ ਨੇ ਦੋਸ਼ੀ ਅਨੁਰਾਧਾ ਕਪੂਰ (ਧੀ) 43 ਸਾਲ ਅਤੇ ਮਾਲੀ ਕਪੂਰ (ਮਾਂ) 65 ਸਾਲਾਂ ਦੋਵਾਂ ਨੂੰ ਨਿਊ ਫ੍ਰੈਂਡਜ਼ ਕਾਲੋਨੀ ਸਥਿਤ ਪੰਜ ਸਿਤਾਰਾ ਹੋਟਲ ਤੋਂ ਗ੍ਰਿਫਤਾਰ ਕੀਤਾ।

ਰਿਪੋਰਟ ਮੁਤਾਬਕ ਅਨੁਰਾਧਾ ਨੇ ਹੰਸਰਾਜ ਕਾਲਜ ਤੋਂ ਗ੍ਰੈਜੂਏਸ਼ਨ ਪਾਸ ਕੀਤੀ ਅਤੇ ਇਸ ਤੋਂ ਬਾਅਦ ਪਰਿਵਾਰ ਨੇ ਉਸ ਨੂੰ ਪੜਾਈ ਦੇ ਲਈ ਲੰਦਨ ਯੂਨੀਵਰਸਿਟੀ ਭੇਜ ਦਿੱਤਾ, ਜਿੱਥੇ ਉਸ ਨੇ ਐੱਮ. ਬੀ. ਏ. ਫਾਈਨੈਸ ਦੀ ਪੜਾਈ ਪੂਰੀ ਕੀਤੀ। ਭਾਰਤ ਵਾਪਸ ਆਉਣ ਤੋਂ ਬਾਅਦ ਉਸ ਨੇ ਸਟਾਕ ਕੰਸਲਟੈਂਟ ਦੀ ਨੌਕਰੀ ਵੀ ਕੀਤੀ।  ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਕਿ ਸਾਲ 2014-15 ਦੌਰਾਨ ਗ੍ਰੇਟਰ ਕੈਲਾਸ਼ 'ਚ ਸਥਿਤ ਆਪਣੇ ਮਕਾਨ ਨੂੰ ਅਨੁਰਾਧਾ ਅਤੇ ਮਾਲੀ ਨੇ ਫਰਜ਼ੀ ਕਾਗਜ਼ਾਤ ਬਣਵਾ ਕੇ ਪੰਜ ਵੱਖ-ਵੱਖ ਲੋਕਾਂ ਨੂੰ ਵੇਚ ਦਿੱਤਾ ਅਤੇ 2.50 ਕਰੋੜ ਰੁਪਏ ਲੈ ਕੇ ਫਰਾਰ ਹੋ ਗਈਆਂ। ਇਸ ਸੰਬੰਧ 'ਚ ਦੋ ਮਾਮਲੇ ਗ੍ਰੇਟਰ ਕੈਲਾਸ਼ ਅਤੇ 1 ਮਾਮਲਾ ਡਿਫੈਂਸ ਕਾਲੋਨੀ ਸਥਿਤ ਸੂਰਯਾ ਕਾਲੋਨੀ ਥਾਣੇ 'ਚ ਦਰਜ ਹੈ। ਸ਼ਨੀਵਾਰ ਨੂੰ  ਜਾਣਕਾਰੀ ਮਿਲੀ ਸੀ ਕਿ ਦੋਵੇ ਨਿਊ ਫ੍ਰੈਂਡਜ਼ ਕਾਲੋਨੀ ਸਥਿਤ ਸੂਰਯਾ ਹੋਟਲ 'ਚ ਰੁਕੀਆਂ ਹੋਈਆ ਹਨ, ਜਿੱਥੇ ਮੌਕੇ 'ਕੇ ਪੁਲਸ ਨੇ ਛਾਪਾ ਮਾਰਿਆ ਕੀਤੀ ਅਤੇ ਪੁੱਛ ਗਿੱਛ ਦੌਰਾਨ ਦੋਵਾਂ ਨੇ ਆਪਣਾ ਅਪਰਾਧ ਕਬੂਲ ਕਰ ਲਿਆ।

2015 'ਚ ਇਕ ਹੋਰ ਕੇਸ਼ 'ਚ ਗ੍ਰਿਫਤਾਰ ਹੋਈ ਸੀ ਅਨੁਰਾਧਾ-
ਅਨੁਰਾਧਾ ਨੂੰ ਸਾਲ 2015 'ਚ ਗੋਆ 'ਚ ਇਕ ਬੁਕੀ ਦੀ ਹੱਤਿਆ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਕਈ ਮਹੀਨੇ ਜੇਲ੍ਹ 'ਚ ਬੰਦ ਰਹਿਣ ਤੋਂ ਬਾਅਦ ਉਸ ਨੂੰ ਅਦਾਲਤ ਨੂੰ ਜ਼ਮਾਨਤ ਦੇ ਦਿੱਤੀ। ਮਾਂ-ਬੇਟੀ ਦੋਵੇਂ ਆਲੀਸ਼ਾਨ ਜ਼ਿੰਦਗੀ ਜੀਉਣ ਦੀ ਆਦੀ ਹੋਣ ਕਾਰਨ ਬ੍ਰਿਟੇਨ, ਅਮਰੀਕਾ, ਸਿੰਗਾਪੁਰ, ਆਸਟਰੇਲੀਆ ਅਤੇ ਸ਼੍ਰੀਲੰਕਾ ਦੀ ਯਾਤਰਾ ਕਰ ਚੁੱਕੀਆਂ ਹਨ।


Iqbalkaur

Content Editor

Related News