ਆਪਣੇ ਬੱਚੇ ਨੂੰ 2 ਥਾਵਾਂ ’ਤੇ ਸਾੜਨ ਦੇ ਦੋਸ਼ ਹੇਠ ਮਾਂ ਗ੍ਰਿਫ਼ਤਾਰ
Sunday, Sep 28, 2025 - 01:59 AM (IST)

ਅਲਾਪੁਝਾ - ਕੇਰਲ ਦੇ ਕਯਾਮਕੁਲਮ ’ਚ ਇਕ ਮਾਂ ਨੂੰ ਆਪਣੇ ਸਾਢੇ ਚਾਰ ਸਾਲ ਦੇ ਪੁੱਤਰ ਦੇ ਕੁੱਲ੍ਹੇ ਤੇ ਲੱਤਾਂ ਨੂੰ ਘਰ ’ਚ ਗਰਮ ਤਵੇ ਨਾਲ ਸਾੜਨ ਦੇ ਦੋਸ਼ ਹੇਠ ਸ਼ਨੀਵਾਰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਕਿਹਾ ਕਿ ਇਹ ਮੰਦਭਾਗੀ ਘਟਨਾ 22 ਸਤੰਬਰ ਨੂੰ ਵਾਪਰੀ ਸੀ। ਔਰਤ ਵਿਰੁੱਧ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਸ ਨੇ ਕਿਹਾ ਕਿ ਨੇ ਬੱਚੇ ਨੇ ਪੈਂਟ ’ਚ ਹੀ ਮੱਲ ਤਿਆਗ ਦਿੱਤਾ ਸੀ ਜਿਸ ਤੋਂ ਗੁੱਸੇ ’ਚ ਆ ਕੇ ਉਸ ਨੇ ਬੱਚੇ ਨੂੰ ਗਰਮ ਤਵੇ ਨਾਲ 2 ਥਾਵਾਂ ਤੋਂ ਸਾੜ ਦਿੱਤਾ। ਔਰਤ ਖੁਦ ਹੀ ਬੱਚੇ ਨੂੰ ਹਸਪਤਾਲ ਲੈ ਗਈ ਪਰ ਉੱਥੇ ਉਸ ਨੇ ਦਾਅਵਾ ਕੀਤਾ ਕਿ ਬੱਚਾ ਗਲਤੀ ਨਾਲ ਗਰਮ ਚੁੱਲ੍ਹੇ ’ਤੇ ਬੈਠ ਗਿਆ ਸੀ। ਔਰਤ ਦੇ ਸਹੁਰਿਆਂ ਨੇ ਕਥਿਤ ਬੇਰਹਿਮੀ ਦੀ ਪੁਲਸ ਕੋਲ ਰਿਪੋਰਟ ਦਰਜ ਕਰਵਾਈ ਜਿਸ ਪਿੱਛੋਂ ਪੁਲਸ ਨੇ ਔਰਤ ਨੂੰ ਗ੍ਰਿਫਤਾਰ ਕਰ ਲਿਆ।