ਸੈਰ-ਸਪਾਟਾ ਮੰਤਰੀ ਦੀ ਰਿਹਾਇਸ਼ ਨੇੜੇ ਮਾਂ-ਪੁੱਤਰ ਨੇ ਨਿਗਲੀ ਸਲਫਾਸ, ਹਾਲਤ ਗੰਭੀਰ

Wednesday, Nov 19, 2025 - 10:34 PM (IST)

ਸੈਰ-ਸਪਾਟਾ ਮੰਤਰੀ ਦੀ ਰਿਹਾਇਸ਼ ਨੇੜੇ ਮਾਂ-ਪੁੱਤਰ ਨੇ ਨਿਗਲੀ ਸਲਫਾਸ, ਹਾਲਤ ਗੰਭੀਰ

ਲਖਨਊ- ਸੈਰ-ਸਪਾਟਾ ਮੰਤਰੀ ਜੈਵੀਰ ਸਿੰਘ ਦੀ ਸਰਕਾਰੀ ਰਿਹਾਇਸ਼ ਨੇੜੇ ਸੋਮਵਾਰ ਨੂੰ ਮਥੁਰਾ ਤੋਂ ਆਏ ਮਾਂ-ਪੁੱਤ ਨੇ ਸਲਫਾਸ ਨਿਗਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜ਼ਹਿਰੀਲਾ ਪਦਾਰਥ ਨਿਗਲਦਿਆਂ ਹੀ ਉਨ੍ਹਾਂ ਦੀ ਤਬੀਅਤ ਵਿਗੜ ਗਈ ਅਤੇ ਦੋਵੇਂ ਸੜਕ ’ਤੇ ਡਿੱਗ ਪਏ। ਲੋਕਾਂ ਦੀ ਸੂਚਨਾ ’ਤੇ ਪਹੁੰਚੀ। 

ਪੁਲਸ ਨੇ ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਵਿਚ ਦਾਖਲ ਕਰਾਇਆ। ਡਾਕਟਰਾਂ ਮੁਤਾਬਕ ਦੋਵਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੌਕੇ ਤੋਂ ਪੁਲਸ ਨੂੰ ਇਕ 2 ਸਫਿਆਂ ਦਾ ਕਥਿਤ ਸੁਸਾਈਡ ਨੋਟ ਮਿਲਿਆ ਹੈ।


author

Rakesh

Content Editor

Related News