ਭਾਰਤ ਲਈ 2023 ਰਿਹਾ ਇਤਿਹਾਸਕ ਸਾਲ, ਗੂਗਲ ’ਤੇ ਸਭ ਤੋਂ ਵੱਧ ਚੰਦਰਯਾਨ-3 ਅਤੇ ਜੀ-20 ਨੂੰ ਕੀਤਾ ਗਿਆ ਸਰਚ

Tuesday, Dec 12, 2023 - 10:50 AM (IST)

ਭਾਰਤ ਲਈ 2023 ਰਿਹਾ ਇਤਿਹਾਸਕ ਸਾਲ, ਗੂਗਲ ’ਤੇ ਸਭ ਤੋਂ ਵੱਧ ਚੰਦਰਯਾਨ-3 ਅਤੇ ਜੀ-20 ਨੂੰ ਕੀਤਾ ਗਿਆ ਸਰਚ

ਨਵੀਂ ਦਿੱਲੀ (ਭਾਸ਼ਾ)- ਭਾਰਤ ਲਈ 2023 ਇਕ ਇਤਿਹਾਸਕ ਸਾਲ ਰਿਹਾ ਅਤੇ ਕਈ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ। ਗੂਗਲ ਦੇ ਅਨੁਸਾਰ ਦੇਸ਼ ’ਚ ਲੋਕਾਂ ਨੇ ਚੰਦਰਯਾਨ-3 ਅਤੇ ਜੀ-20 ਬਾਰੇ ਸਭ ਤੋਂ ਜ਼ਿਆਦਾ ਜਾਣਕਾਰੀ ਸਰਚ ਕੀਤੀ। ਗੂਗਲ ਦੁਆਰਾ ਸੋਮਵਾਰ ਨੂੰ ਜਾਰੀ ਕੀਤੇ ਗਏ ‘ਈਅਰ ਇਨ ਸਰਚ 2023’ ਬਲਾਗ ਦੇ ਅਨੁਸਾਰ, ਇਸ ਸਾਲ ਲੋਕਾਂ ਨੇ ਮੀਮਜ਼ ਦਾ ਆਨੰਦ ਲਿਆ, ਸਵੈ-ਸੰਭਾਲ ਅਤੇ ਤਕਨਾਲੋਜੀ ਨੂੰ ਅਪਣਾਇਆ ਅਤੇ ਸਥਾਨਕ ਅਤੇ ਗਲੋਬਲ ਘਟਨਾਵਾਂ ਅਤੇ ਤਬਦੀਲੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ : ਕੇਂਦਰ ਸਰਕਾਰ ਦਾ ਧਾਰਾ 370 ਨੂੰ ਹਟਾਉਣ ਦਾ ਫ਼ੈਸਲਾ ਰੱਖਿਆ ਬਰਕਰਾਰ

ਗੂਗਲ ਨੇ ਆਪਣੀ ਰਿਪੋਰਟ 'ਚ ਕਿਹਾ,''ਚੰਦਰਯਾਨ-3 ਦੀ ਇਤਿਹਾਸਕ ਸਫ਼ਲਤਾ ਨੇ ਸਮਾਚਾਰ ਜਗਤ ਨੂੰ ਸੁਰਖੀਆਂ ਦਿੱਤੀਆਂ, ਇਸ ਘਟਨਾ ਬਾਰੇ ਘਰੇਲੂ ਤੋਂ ਲੈ ਕੇ ਵਿਸ਼ਵ ਪੱਧਰ 'ਤੇ ਲੋਕਾਂ ਨੇ ਸਰਚ ਕੀਤਾ। ਭਾਰਤ ਨੇ ਜੀ-20 ਦੀ ਪ੍ਰਧਾਨਗੀ ਦੇ ਅਧੀਨ ਇਸ ਸੰਮੇਲਨ ਦੀ ਮੇਜ਼ਬਾਨੀ ਕੀਤੀ। ਗੂਗਲ 'ਤੇ ਦੇਸ਼ ਦੇ ਲੋਕਾਂ ਨੇ ਇਸ ਬਾਰੇ ਵੀ ਕਾਫ਼ੀ ਜਾਣਕਾਰੀ ਲੱਭੀ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News