''ਸਵੱਛ ਭਾਰਤ ਮੁਹਿੰਮ'' ''ਚ ਵਧ ਤੋਂ ਵਧ ਲੋਕਾਂ ਦੀ ਹਿੱਸੇਦਾਰੀ ਜ਼ਰੂਰੀ

09/19/2017 11:33:54 AM

ਨਵੀਂ ਦਿੱਲੀ— 'ਸਵੱਛ ਭਾਰਤ ਮੁਹਿੰਮ' ਨੂੰ ਜਨ ਅੰਦੋਲਨ ਬਣਾਉਣ ਦੇ ਮਕਸਦ ਨਾਲ ਆਯੋਜਿਤ ਪੇਂਟਿੰਗ ਮੁਕਾਬਲੇ ਸਮੇਤ ਵੱਖ-ਵੱਖ ਮੁਕਾਬਲਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਆਸਾਮ ਦੀ ਇਕ ਬੱਚੀ ਵੱਲੋਂ ਬਣਾਈ ਗਈ ਪੇਂਟਿੰਗ ਨੂੰ ਟਵੀਟ ਕਰਦੇ ਹੋਏ ਉਸ ਦੇ ਥੀਮ ਦੀ ਤਾਰੀਫ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੇਂਟਿੰਗ ਮੁਕਾਬਲੇ 'ਚ ਆਸਾਮ ਤੋਂ ਜੇਤੂ ਰਹੀ ਛੇਤਰੀ ਦੀ ਪੇਂਟਿੰਗ ਦੀ ਤਸਵੀਰ ਪੋਸਟ ਕਰ ਕੇ ਟਵਿੱਟਰ 'ਤੇ ਲਿਖਿਆ ਹੈ,''ਆਸਾਮ ਤੋਂ ਨਰਮਦਾ ਛੇਤਰੀ ਦੀ ਬਣਾਈ ਹੋਈ ਪੇਂਟਿੰਗ 'ਸਵੱਛ ਭਾਰਤ ਮੁਹਿੰਮ' 'ਚ ਵਧ ਤੋਂ ਵਧ ਲੋਕਾਂ ਦੇ ਹਿੱਸਾ ਲੈਣ ਦੀ ਲੋੜ ਦੀ ਧੀਮ 'ਤੇ ਆਧਾਰਤ ਹੈ।'' 
 

ਇਸ ਮੁਹਿੰਮ ਨਾਲ ਜਨਤਾ ਨੂੰ ਜੋੜਨ ਲਈ ਕੇਂਦਰ ਸਰਕਾਰ ਵੱਲੋਂ 17 ਅਗਸਤ ਤੋਂ 8 ਸਤੰਬਰ ਦਰਮਿਆਨ ਦੇਸ਼ ਭਰ 'ਚ ਫਿਲਮ, ਲੇਖ ਅਤੇ ਪੇਂਟਿੰਗ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਹੈ। ਇਨ੍ਹਾਂ ਦਾ ਆਯੋਜਨ ਪੀਣ ਵਾਲੇ ਪਾਣੀ ਅਤੇ ਸਵੱਛਤਾ ਮੰਤਰਾਲੇ ਵੱਲ ਕੀਤਾ ਜਾ ਰਿਹਾ ਹੈ। ਇਨ੍ਹਾਂ ਮੁਕਾਬਲਿਆਂ 'ਚ ਜੇਤੂ ਰਹੇ ਲੋਕਾਂ ਨੂੰ ਪ੍ਰਧਾਨ ਮੰਤਰੀ 2 ਅਕਤੂਬਰ ਨੂੰ ਗਾਂਧੀ ਜਯੰਤੀ ਮੌਕੇ ਸਨਮਾਨਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਛੱਡੋ ਅੰਦੋਲਨ ਦੇ 75 ਸਾਲ ਪੂਰੇ ਹੋਣ ਮੌਕੇ ਆਪਣੇ ਸੰਬੋਧਨ 'ਚ ਕਿਹਾ ਸੀ ਕਿ 'ਸੰਕਲਪ ਤੋਂ ਸਿੱਧੀ' ਤੱਕ ਕੰਮ ਕਰਦੇ ਹੋਏ ਸਾਨੂੰ 2022 ਤੱਕ ਨਵੇਂ ਭਾਰਤ ਦਾ ਨਿਰਮਾਣ ਕਰਨਾ ਹੈ, ਜੋ ਗੰਦਗੀ ਅਤੇ ਕੂੜੇ ਤੋਂ ਮੁਕਤ ਹੋਵੇ। ਜ਼ਿਕਰਯੋਗ ਹੈ ਕਿ ਸੱਤਾ 'ਚ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2014 'ਚ ਗਾਂਧੀ ਜਯੰਤੀ ਮੌਕੇ ਹੀ, ਬਾਪੂ ਦੇ ਨਿਰਮਲ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ 'ਸਵੱਛ ਭਾਰਤ ਮੁਹਿੰਮ' ਦਾ ਸ਼ੁੱਭ ਆਰੰਭ ਕੀਤਾ ਸੀ।


Related News