ਪ੍ਰੀਮੀਅਮ ਆਫਿਸ ਸਪੇਸ ਦੀ ਵਧ ਰਹੀ ਡਿਮਾਂਡ, ਇਸ ਸਾਲ 7 ਕਰੋੜ ਵਰਗ ਫੁੱਟ ਰਹਿਣ ਦਾ ਅੰਦਾਜ਼ਾ
Friday, May 17, 2024 - 06:39 PM (IST)
ਨਵੀਂ ਦਿੱਲੀ (ਭਾਸ਼ਾ) - ਦੇਸ਼ ਦੇ ਵੱਡੇ ਅਤੇ ਮੁੱਖ ਸ਼ਹਿਰਾਂ ’ਚ ਪ੍ਰੀਮੀਅਮ ਆਫਿਸ ਸਪੇਸ ਦੀ ਡਿਮਾਂਡ ਬਿਹਤਰ ਨਜ਼ਰ ਆ ਰਹੀ ਹੈ। ਅੰਦਾਜ਼ਾ ਹੈ ਕਿ ਇਸ ਸਾਲ ਡਿਮਾਂਡ 7 ਕਰੋੜ ਵਰਗ ਫੁੱਟ ਤੋਂ ਵੱਧ ਰਹੇਗੀ। ਕੁਸ਼ਮੈਨ ਐਂਡ ਵੇਕਫੀਲਡ ਇੰਡੀਆ ਦੇ ਪ੍ਰਮੁੱਖ ਅੰਸ਼ੁਲ ਜੈਨ ਨੇ ਇਹ ਗੱਲ ਕਹੀ। ਹੁਣ ਘਰੋਂ ਕੰਮ ਕਰਨਾ ਭਾਰਤੀ ਵਣਜ ਰੀਅਲ ਅਸਟੇਟ ਬਾਜ਼ਾਰ ਲਈ ਚਿੰਤਾ ਦਾ ਵਿਸ਼ਾ ਨਹੀਂ ਰਹਿ ਗਿਆ। ਮੰਨੀ-ਪ੍ਰਮੰਨੀ ਗਲੋਬਲ ਰੀਅਲ ਅਸਟੇਟ ਕੰਸਲਟੈਂਟ ’ਚੋਂ ਇਕ ਕੁਸ਼ਮੈਨ ਐਂਡ ਵੇਕਫੀਲਡ, ਕੌਮਾਂਤਰੀ ਸਮਰਥਾ ਕੇਂਦਰਾਂ (ਜੀ. ਸੀ. ਸੀ.) ਅਤੇ ਪ੍ਰਮੁੱਖ ਖੇਤਰਾਂ ’ਚ ਘਰੇਲੂ ਕੰਪਨੀਆਂ ਦੀ ਹਾਈ ਡਿਮਾਂਡ ਦੌਰਾਨ ਭਾਰਤੀ ਦਫ਼ਤਰ ਬਾਜ਼ਾਰ ਨੂੰ ਲੈ ਕੇ ਉਤਸ਼ਾਹਿਤ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਖ਼ਤਮ ਹੋਇਆ Twitter ਦਾ ਵਜੂਦ! Elon Musk ਨੇ X ਵੈੱਬਸਾਈਟ 'ਤੇ ਕੀਤਾ ਇਹ ਵੱਡਾ ਬਦਲਾਅ
ਭਾਰਤ ਨੂੰ ਕਿਹਾ ਜਾਣ ਲੱਗਾ ਹੁਣ ਦੁਨੀਆ ਦਾ ਆਫਿਸ
ਕੁਸ਼ਮੈਨ ਐਂਡ ਵੇਕਫੀਲਡ ਦੇ ਭਾਰਤ ਤੇ ਦੱਖਣ ਪੂਰਬ ਏਸ਼ੀਆ ਦੇ ਮੁੱਖ ਕਾਰਜਕਾਰੀ ਅਤੇ ਏਸ਼ੀਆ ਪੈਸੇਫਿਕ ਟੇਨੇਂਟ ਰਿਪ੍ਰੈਜ਼ੈਂਟੇਸ਼ਨ ਦੇ ਮੁਖੀ ਜੈਨ ਨੇ ਕਿਹਾ ਕਿ ਦਿਲਚਸਪ ਗੱਲ ਇਹ ਹੈ ਕਿ ਭਾਰਤ ਨੂੰ ਹੁਣ ਦੁਨੀਆ ਦਾ ਆਫਿਸ ਕਿਹਾ ਜਾਣ ਲੱਗਾ ਹੈ। ਭਾਰਤ ’ਚ ਡਿਮਾਂਡ ਏਸ਼ੀਆ ਅਤੇ ਅਸਲ ’ਚ ਬਾਕੀ ਦੁਨੀਆ ’ਚ ਸਭ ਤੋਂ ਵੱਧ ਹੈ। ਉਨ੍ਹਾਂ ਨੇ ਕਿਹਾ ਕਿ 7 ਮੁੱਖ ਸ਼ਹਿਰਾਂ ’ਚੋਂ ਭਾਰਤੀ ਦਫ਼ਤਰ ਬਾਜ਼ਾਰ ’ਚ ਬਹੁਤ ਮਜ਼ਬੂਤ ਮੰਗ ਦੇਖੀ ਜਾ ਰਹੀ ਹੈ, ਸਮੁੱਚੇ ਪੱਟੇ ਅਤੇ ਸ਼ੁੱਧ ਪੱਟੇ ਦੋਵਾਂ ਦੇ ਲੈਵਲ ਕੋਵਿਡ-19 ਕੌਮਾਂਤਰੀ ਮਹਾਮਾਰੀ ਤੋਂ ਪਹਿਲਾਂ ਦੇ ਲੈਵਲ ਦੇ ਆਲੇ-ਦੁਆਲੇ ਪਹੁੰਚ ਗਏ ਹਨ।
ਇਹ ਵੀ ਪੜ੍ਹੋ - ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'
ਇਸ ਸਾਲ ਡਿਮਾਂਡ ਬਣੀ ਰਹੇਗੀ
ਜੈਨ ਨੇ ਕਿਹਾ ਕਿ ਆਫਿਸ ਮਾਰਕੀਟ ਦੇ ਨਜ਼ਰੀਏ ਨਾਲ ਸਾਲ 2020 ਨੂੰ ਛੱਡ ਕੇ ਨਿਸ਼ਚਿਤ ਰੂਪ ਨਾਲ ਸਾਲ 2021, 2022 ਦੇ ਕੁਝ ਸਮੇਂ ਹੋਰ 2023 ਬਹੁਤ ਮਜ਼ਬੂਤ ਸਾਲ ਰਹੇ ਹਨ ਅਤੇ ਸਾਨੂੰ ਉਮੀਦ ਹੈ ਕਿ 2024 ’ਚ ਇਹ ਟਰੈਂਡ ਬਣਿਆ ਰਹੇਗਾ। ਸਾਲ 2024 ’ਚ ਮੰਗ ਨੂੰ ਲੈ ਕੇ ਪੁੱਛੇ ਜਾਣ ’ਤੇ ਜੈਨ ਨੇ ਕਿਹਾ ਕਿ ਭਾਰਤ ’ਚ ਸਮੁੱਚੀ ਪੱਟੇਦਾਰੀ ਸਰਗਰਮੀ ਇਸ ਸਾਲ 7 ਕਰੋੜ ਵਰਗ ਫੁੱਟ ਤੋਂ ਵੱਧ ਬਣੀ ਰਹੇਗੀ। ਮੈਨੂੰ ਅਗਲੇ ਕੁਝ ਸਾਲਾਂ ’ਚ ਵੀ ਇਹ ਟਰੈਂਡ ਹੁੰਦਾ ਦਿਸ ਰਿਹਾ ਹੈ। ਕੁਸ਼ਮੈਨ ਐਂਡ ਵੇਕਫੀਲਡ ਦੇ ਅੰਕੜਿਆਂ ਮੁਤਾਬਿਕ ਟਾਪ 8 ਸ਼ਹਿਰਾਂ ’ਚ ਕੈਲੰਡਰ ਸਾਲ 2023 ’ਚ ਕੁਲ ਦਫ਼ਤਰ ਪੱਟੇਦਾਰੀ ਰਿਕਾਰਡ 7.46 ਕਰੋੜ ਵਰਗ ਫੁੱਟ ਸੀ, ਜਦੋਂਕਿ ਦਫਤਰ ਸਥਾਨ ਸ਼ੁੱਧ ਪੱਟੇਦਾਰੀ 4.11 ਕਰੋੜ ਵਰਗ ਫੁੱਟ ਸੀ।
ਇਹ ਵੀ ਪੜ੍ਹੋ - ਹੈਰਾਨੀਜਨਕ : 5 ਸਾਲਾਂ 'ਚ ਦੁੱਗਣਾ ਮਹਿੰਗਾ ਹੋਇਆ ਸੋਨਾ, ਦਿੱਤਾ ਬੰਪਰ ਰਿਟਰਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8