ਉੱਤਰ ਪ੍ਰਦੇਸ਼, ਬਿਹਾਰ ਅਤੇ ਆਂਧਰਾ ਪ੍ਰਦੇਸ਼ ਤੋਂ ਹੁੰਦੀ ਹੈ ਸਭ ਤੋਂ ਜ਼ਿਆਦਾ ਬਾਲ ਤਸਕਰੀ, ਪੜ੍ਹੋ ਹੈਰਾਨ ਕਰਦੀ ਰਿਪੋਰਟ

Sunday, Jul 30, 2023 - 05:50 PM (IST)

ਨਵੀਂ ਦਿੱਲੀ- ਉੱਤਰ ਪ੍ਰਦੇਸ਼, ਬਿਹਾਰ ਅਤੇ ਆਂਧਰਾ ਪ੍ਰਦੇਸ਼ ਤੋਂ ਸਾਲ 2016 ਤੋਂ ਸਾਲ 2022 ਦਰਮਿਆਨ ਸਭ ਤੋਂ ਜ਼ਿਆਦਾ ਬਾਲ ਤਸਕਰੀ ਹੋਈ ਹੈ। ਜਦਕਿ ਕੋਰੋਨਾ ਮਹਾਮਾਰੀ ਮਗਰੋਂ ਦਿੱਲੀ 'ਚ ਬੱਚਿਆਂ ਦੀ ਤਸਕਰੀ 'ਚ 68 ਫ਼ੀਸਦੀ ਦਾ ਵਾਧਾ ਵੇਖਣ ਨੂੰ ਮਿਲਿਆ ਹੈ। ਇਹ ਜਾਣਕਾਰੀ ਦੇਸ਼ ਵਿਚ ਬਾਲ ਤਸਕਰੀ 'ਤੇ ਜਾਰੀ ਇਕ ਰਿਪੋਰਟ 'ਚ ਸਾਹਮਣੇ ਆਈ ਹੈ। ਇਹ ਰਿਪੋਰਟ ਨੋਬਲ ਸ਼ਾਂਤੀ ਪੁਰਸਕਾਰ ਤੋਂ ਸਨਮਾਨਤ ਕੈਲਾਸ਼ ਸੱਤਿਆਰਥੀ ਦੇ ਸੰਗਠਨ 'ਕੈਲਾਸ਼ ਸੱਤਿਆਰਥੀ ਚਿਲਡਰਨਜ਼ ਫਾਊਂਡੇਸ਼ਨ' (KSCF) ਨੇ 'ਗੇਮਜ਼ 24 ਗੁਣਾ 7' ਨਾਲ ਸਾਂਝੇ ਰੂਪ ਨਾਲ ਜਾਰੀ ਕੀਤੀ। 

ਇਹ ਵੀ ਪੜ੍ਹੋ- ਹਰਿਆਣਾ ਦੀਆਂ ਕਿਸਾਨ ਬੀਬੀਆਂ ਰਾਹੁਲ ਲਈ ਲੱਭਣਗੀਆਂ ਕੁੜੀ! ਸੋਨੀਆ ਗਾਂਧੀ ਨੇ ਲਾਇਆ ਸੁਨੇਹਾ

ਦੇਸ਼ 'ਚ ਸਾਲ 2016 ਤੋਂ ਸਾਲ 2022 ਦਰਮਿਆਨ 21 ਸੂਬਿਆਂ ਅਤੇ 262 ਜ਼ਿਲ੍ਹਿਆਂ ਵਿਚ KSCF ਅਤੇ ਇਸ ਦੇ ਸਹਿਯੋਗੀ ਸੰਗਠਨਾਂ ਵਲੋਂ ਇਕੱਠੇ ਕੀਤੇ ਗਏ ਅੰਕੜਿਆਂ ਦਾ ਵਿਸ਼ਲੇਸ਼ਣ ਕਰ ਕੇ ਇਸ ਰਿਪੋਰਟ ਨੂੰ ਤਿਆਰ ਕੀਤਾ ਗਿਆ ਹੈ। ਬਾਲ ਮਜ਼ਦੂਰੀ ਦੇ ਸ਼ਿਕਾਰ ਬੱਚਿਆਂ ਦੀ ਹਾਲਤ 'ਤੇ ਚਾਨਣਾ ਪਾਉਂਦੇ ਹੋਏ ਰਿਪੋਰਟ 'ਚ ਕਿਹਾ ਗਿਆ ਹੈ ਕਿ 13 ਤੋਂ 18 ਸਾਲ ਦੀ ਉਮਰ ਵਰਗ ਦੇ ਬੱਚੇ ਜ਼ਿਆਦਾਤਰ ਦੁਕਾਨਾਂ, ਢਾਬਿਆਂ ਅਤੇ ਉਦਯੋਗਾਂ ਵਿਚ ਕੰਮ ਕਰਦੇ ਹਨ ਪਰ ਸੁੰਦਰਤਾ ਉਤਪਾਦ ਇਕ ਅਜਿਹਾ ਉਦਯੋਗ ਹੈ, ਜਿਸ 'ਚ 5 ਤੋਂ 8 ਸਾਲ ਤੱਕ ਦੇ ਬਹੁਤ ਛੋਟੀ ਉਮਰ ਦੇ ਬੱਚਿਆਂ ਤੋਂ ਕੰਮ ਲਿਆ ਜਾਂਦਾ ਹੈ।

ਇਹ ਵੀ ਪੜ੍ਹੋ- PM ਮੋਦੀ ਨੇ ਸ਼ਹੀਦਾਂ ਦੇ ਸਨਮਾਨ ਲਈ ਕੀਤਾ 'ਮੇਰੀ ਮਿੱਟੀ, ਮੇਰਾ ਦੇਸ਼' ਮੁਹਿੰਮ ਦਾ ਐਲਾਨ

ਬਾਲ ਤਸਕਰੀ ਤੋਂ ਛੁਡਾਏ ਗਏ 80 ਫ਼ੀਸਦੀ ਬੱਚਿਆਂ ਦੀ ਉਮਰ 13 ਤੋਂ 18 ਸਾਲ ਦਰਮਿਆਨ ਸੀ। ਨਾਲ ਹੀ 13 ਫ਼ੀਸਦੀ ਬੱਚੇ 9 ਤੋਂ 12 ਸਾਲ ਦੀ ਉਮਰ ਦੇ ਸਨ, ਜਦਕਿ 5 ਫ਼ੀਸਦੀ ਬੱਚੇ 9 ਸਾਲ ਤੋਂ ਵੀ ਛੋਟੇ ਸਨ। ਸਾਲ 2016 ਤੋਂ ਸਾਲ 2022 ਦਰਮਿਆਨ 18 ਸਾਲ ਤੋਂ ਘੱਟ ਉਮਰ ਦੇ 13,549 ਬੱਚਿਆਂ ਨੂੰ ਬਾਲ ਮਜ਼ਦੂਰੀ ਅਤੇ ਬਾਲ ਤਸਕਰੀ ਤੋਂ ਮੁਕਤ ਕਰਾਇਆ ਗਿਆ। ਬਾਲ ਮਜ਼ਦੂਰੀ ਦਾ ਸਭ ਤੋਂ ਵੱਡਾ ਹਿੱਸਾ ਹੋਟਲਾਂ ਅਤੇ ਢਾਬਿਆਂ 'ਚ ਬਚਪਨ ਗੁਆ ਰਿਹਾ ਹੈ, ਜਿੱਥੇ 15.6 ਫ਼ੀਸਦੀ ਬੱਚੇ ਕੰਮ ਕਰ ਰਹੇ ਹਨ। ਇਸ ਤੋਂ ਬਾਅਦ ਆਟੋਮੋਬਾਈਲ ਅਤੇ ਟਰਾਂਸਪੋਰਟ ਉਦਯੋਗ 'ਚ 13 ਫ਼ੀਸਦੀ ਅਤੇ ਕੱਪੜਾ ਤੇ ਪ੍ਰਚੂਨ ਦੀਆਂ ਦੁਕਾਨਾਂ 'ਚ 11.18 ਫ਼ੀਸਦੀ ਬੱਚੇ ਕੰਮ ਕਰ ਰਹੇ ਹਨ। ਰਿਪੋਰਟ ਮਤਾਬਕ ਕੋਰੋਨਾ ਮਹਾਮਾਰੀ ਮਗਰੋਂ ਦੇਸ਼ ਦੇ ਹਰ ਸੂਬੇ 'ਚ ਬਾਲ ਤਸਕਰੀ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Tanu

Content Editor

Related News