''ਆਪ੍ਰੇਸ਼ਨ ਮੁਸਕਾਨ'' ਤਹਿਤ 7,000 ਤੋਂ ਵੱਧ ਬੱਚਿਆਂ ਨੂੰ ਬਚਾਇਆ, ਵੱਖ-ਵੱਖ ਥਾਵਾਂ ''ਤੇ ਕਰ ਰਹੇ ਸਨ ਮਜ਼ਦੂਰੀ

Saturday, Aug 02, 2025 - 11:07 AM (IST)

''ਆਪ੍ਰੇਸ਼ਨ ਮੁਸਕਾਨ'' ਤਹਿਤ 7,000 ਤੋਂ ਵੱਧ ਬੱਚਿਆਂ ਨੂੰ ਬਚਾਇਆ, ਵੱਖ-ਵੱਖ ਥਾਵਾਂ ''ਤੇ ਕਰ ਰਹੇ ਸਨ ਮਜ਼ਦੂਰੀ

ਨੈਸ਼ਨਲ ਡੈਸਕ : ਕੇਂਦਰੀ ਗ੍ਰਹਿ ਮੰਤਰਾਲੇ 'ਆਪ੍ਰੇਸ਼ਨ ਮੁਸਕਾਨ'-11 ਦੀ ਦੇਸ਼ ਵਿਆਪੀ ਪਹਿਲਕਦਮੀ ਤਹਿਤ ਜੁਲਾਈ ਮਹੀਨੇ 'ਚ ਤੇਲੰਗਾਨਾ 'ਚ 7,678 ਬੱਚਿਆਂ ਨੂੰ ਬਚਾਇਆ ਗਿਆ, ਜਿਨ੍ਹਾਂ ਵਿੱਚੋਂ 6,000 ਤੋਂ ਵੱਧ ਬੱਚਿਆਂ ਨੂੰ ਬਾਲ ਮਜ਼ਦੂਰੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ...ਬਾਥਰੂਮ 'ਚ ਅਚਾਨਕ ਡਿੱਗੇ ਸਿੱਖਿਆ ਮੰਤਰੀ, ਸਿਰ 'ਚ ਲੱਗੀ ਗੰਭੀਰ ਸੱਟ

ਪੁਲਸ ਦੇ ਵਧੀਕ ਡਾਇਰੈਕਟਰ ਜਨਰਲ (ਮਹਿਲਾ ਸੁਰੱਖਿਆ ਸੈੱਲ) ਚਾਰੂ ਸਿਨਹਾ ਨੇ ਇੱਕ ਰਿਲੀਜ਼ ਵਿੱਚ ਕਿਹਾ ਕਿ ਰਾਜ ਵਿੱਚ ਰੇਲਵੇ ਅਤੇ ਬੱਸ ਸਟੇਸ਼ਨਾਂ, ਧਾਰਮਿਕ ਸਥਾਨਾਂ, ਇੱਟਾਂ ਦੇ ਭੱਠਿਆਂ, ਮਕੈਨਿਕ ਦੀਆਂ ਦੁਕਾਨਾਂ, ਨਿਰਮਾਣ ਸਥਾਨਾਂ, ਚਾਹ ਦੀਆਂ ਦੁਕਾਨਾਂ ਸਮੇਤ ਕਈ ਥਾਵਾਂ ਦੀ ਪਛਾਣ ਕੀਤੀ ਗਈ ਹੈ ਅਤੇ 12 ਰਾਜਾਂ ਦੇ ਕੁੱਲ 7,678 ਬੱਚਿਆਂ (7149 ਮੁੰਡੇ ਅਤੇ 529 ਕੁੜੀਆਂ) ਨੂੰ ਬਚਾਇਆ ਗਿਆ, ਜਿਨ੍ਹਾਂ ਵਿੱਚ ਨੇਪਾਲ ਦੇ ਚਾਰ ਬੱਚੇ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ...ਅਣਪਛਾਤਿਆਂ ਨੇ ਦੁਕਾਨਦਾਰ 'ਤੇ ਚਲਾਈ ਗੋਲੀ, ਗੰਭੀਰ ਜ਼ਖਮੀ

ਪੁਲਸ ਨੇ ਕਿਹਾ ਕਿ ਇਸ ਮੁਹਿੰਮ 'ਚ 1,713 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 1,718 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ, 6,593 ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਗਿਆ ਜਦੋਂ ਕਿ 1,049 ਬੱਚਿਆਂ ਨੂੰ ਸ਼ੈਲਟਰ ਹੋਮ ਵਿੱਚ ਭੇਜਿਆ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Shubam Kumar

Content Editor

Related News