ਅੱਧ ਵਿਚਾਲਿਓਂ ਭਾਰਤ ਪਰਤੀ ਦੁਬਈ ਜਾਂਦੀ ਫਲਾਈਟ ! 350 ਤੋਂ ਵੱਧ ਸਵਾਰੀਆਂ ਸਨ ਸਵਾਰ
Monday, Mar 16, 2026 - 11:30 AM (IST)
ਤਿਰੁਵਨੰਤਪੁਰਮ- ਤਿਰੁਵਨੰਤਪੁਰਮ ਤੋਂ ਦੁਬਈ ਜਾਣ ਵਾਲੀ ਅਮੀਰਾਤ ਦੀ ਇਕ ਉਡਾਣ ਸੋਮਵਾਰ ਨੂੰ ਹਵਾਈ ਅੱਡੇ 'ਤੇ ਸੁਰੱਖਿਆ ਸੰਬੰਧੀ ਸੂਚਨਾ ਮਿਲਣ ਮਗਰੋਂ ਵਾਪਸ ਆ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇੱਥੇ ਹਵਾਈ ਅੱਡੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਦੁਬਈ ਅੰਤਰਰਾਸ਼ਟਰੀ ਹਵਾਈ ਅੱਡਾ ਬੰਦ ਹੋਣ ਕਾਰਨ ਅਮੀਰਾਤ ਦੀ ਤਿਰੁਵਨੰਤਪੁਰਮ-ਦੁਬਈ ਉਡਾਣ ਵਿਚ ਰਸਤੇ ਤੋਂ ਹੀ ਪਰਤ ਆਈ ਅਤੇ ਤਿਰੁਵਨੰਤਪੁਰਮ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੀ।
ਇਹ ਉਡਾਣ 353 ਯਾਤਰੀਆਂ ਅਤੇ ਚਾਲਕ ਦਲ ਦੇ 19 ਮੈਂਬਰਾਂ ਨਾਲ ਸਵੇਰੇ 4.40 ਵਜੇ ਰਵਾਨਾ ਹੋਈ ਅਤੇ 8.40 ਵਜੇ ਵਾਪਸ ਆਈ। ਬੁਲਾਰੇ ਨੇ ਦੱਸਿਆ ਕਿ ਯਾਤਰੀਆਂ ਨੂੰ ਟਰਮਿਨਲ ਲਿਜਾਇਆ ਗਿਆ ਹੈ। ਇਸ ਤੋਂ ਪਹਿਲਾਂ ਅਮੀਰਾਤ ਦੀ ਇਕ ਹੋਰ ਉਡਾਣ ਈਕੇ 533 ਸਵੇਰੇ 4.30 ਵਜੇ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 352 ਯਾਤਰੀਆਂ ਨੂੰ ਲੈ ਕੇ ਰਵਾਨਾ ਹੋਈ ਸੀ ਪਰ ਦੁਬਈ ਅੰਤਰਰਾਸ਼ਟਰੀ ਹਵਾਈ ਅੱਡਾ ਅਚਾਨਕ ਬੰਦ ਕੀਤੇ ਜਾਣ ਕਾਰਨ ਕੋਚੀ ਵਾਪਸ ਆ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
