ਫਾਸਟ ਟ੍ਰੈਕ ਅਦਾਲਤਾਂ ਰਾਹੀਂ ਜਬਰ-ਜ਼ਿਨਾਹ ਤੇ ਪਾਕਸੋ ਦੇ 51,600 ਤੋਂ ਜ਼ਿਆਦਾ ਮਾਮਲਿਆਂ ਦਾ ਹੋਇਆ ਨਿਪਟਾਰਾ : ਈਰਾਨੀ

Thursday, Aug 05, 2021 - 02:29 AM (IST)

ਨਵੀਂ ਦਿੱਲੀ : ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੇ ਬੁੱਧਵਾਰ ਕਿਹਾ ਕਿ 26 ਸੂਬਿਆਂ ’ਚ 660 ਫਾਸਟ ਟ੍ਰੈਕ ਅਦਾਲਤਾਂ ਰਾਹੀਂ ਬਲਾਤਕਾਰ ਤੇ ਪਾਕਸੋ ਦੇ 51,600 ਤੋਂ ਜ਼ਿਆਦਾ ਮਾਮਲਿਆਂ ਦਾ ਤੇਜ਼ੀ ਨਾਲ ਨਿਪਟਾਰਾ ਹੋਇਆ ਹੈ। ਮੰਤਰੀ ਮੰਡਲ ਨੇ ਬੁੱਧਵਾਰ ਬਲਾਤਕਾਰ ਦੇ ਮਾਮਲਿਆਂ ਦੇ ਨਿਪਟਾਰੇ ਲਈ ਦੋ ਹੋਰ ਸਾਲ ਲਈ ਇਕ ਹਜ਼ਾਰ ਤੋਂ ਜ਼ਿਆਦਾ ਫਾਸਟ ਟ੍ਰੈਕ ਅਦਾਲਤਾਂ ਜਾਰੀ ਰੱਖਣ ਦੀ ਮਨਜ਼ੂਰੀ ਦਿੱਤੀ।

ਇਹ ਵੀ ਪੜ੍ਹੋ : ਕੋਰੋਨਾ ਟੀਕਿਆਂ ਦੀ ਬੂਸਟਰ ਖੁਰਾਕ ਨੂੰ ਲੈ ਕੇ WHO ਦਾ ਆਇਆ ਵੱਡਾ ਬਿਆਨ, ਕੀਤੀ ਇਹ ਅਪੀਲ

ਈਰਾਨੀ ਨੇ ਕਿਹਾ ਕਿ ਮੰਤਰੀ ਪ੍ਰੀਸ਼ਦ ਦੇ ਫ਼ੈਸਲੇ ਨਾਲ ਇਸ ਤਰ੍ਹਾਂ ਦੀਆਂ ਹੋਰ ਅਦਾਲਤਾਂ ਦੇ ਗਠਨ ’ਚ ਸਹਾਇਤਾ ਮਿਲੇਗੀ, ਜਿਸ ਨਾਲ ਤੇਜ਼ੀ ਨਾਲ ਮਾਮਲਿਆਂ ਦਾ ਨਿਪਟਾਰਾ ਹੋ ਸਕੇਗਾ ਤੇ ਪੀੜਤਾਂ ਨੂੰ ਨਿਆਂ ਮਿਲੇਗਾ।


Manoj

Content Editor

Related News