ਸਰਕਾਰੀ ਹੋਸਟਲ ਦੀਆਂ 40 ਤੋਂ ਵੱਧ ਵਿਦਿਆਰਥਣਾਂ ਬੀਮਾਰ, 10 ਦੀ ਹਾਲਤ ਗੰਭੀਰ
Sunday, Jul 21, 2024 - 12:06 PM (IST)
ਬੜਵਾਨੀ (ਭਾਸ਼ਾ)- ਮੱਧ ਪ੍ਰਦੇਸ਼ ਦੇ ਬੜਵਾਨੀ 'ਚ ਇਕ ਸਰਕਾਰੀ ਹੋਸਟਲ ਦੀਆਂ 40 ਤੋਂ ਵੱਧ ਵਿਦਿਆਰਥਣਾਂ ਬੀਮਾਰ ਹੋ ਗਈਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਸਿਹਤ ਵਿਭਾਗ ਦੀ ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਸਿਹਤ ਅਧਿਕਾਰੀ ਦੇਵਯਾਨੀ ਅਹਰਵਾਲ ਨੇ ਦੱਸਿਆ ਕਿ ਘਟਨਾ ਸ਼ਨੀਵਾਰ ਨੂੰ ਨਿਵਾਲੀ ਦੇ ਕਸਤੂਰਬਾ ਕੰਨਿਆ ਆਸ਼ਰਮ 'ਚ ਵਾਪਰੀ।
ਉਨ੍ਹਾਂ ਕਿਹਾ,''ਕਰੀਬ 44 ਵਿਦਿਆਰਥਣਾਂ ਨੇ ਉਲਟੀ, ਦਸਤ ਅਤੇ ਬੁਖ਼ਾਰ ਦੀ ਸ਼ਿਕਾਇਤ ਕੀਤੀ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ 10 ਨੂੰ ਦਾਖ਼ਲ ਕਰ ਲਿਆ ਗਿਆ ਅਤੇ ਬਾਕੀ ਵਿਦਿਆਰਥਣਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।'' ਅਹਰਵਾਲ ਅਨੁਸਾਰ,''10 'ਚੋਂ 5 ਵਿਦਿਆਰਥੀਆਂ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕੀਤਾ ਗਿਆ ਹੈ। ਅਸੀਂ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਕਿ ਪਤਾ ਲੱਗ ਸਕੇ ਕਿ ਵਿਦਿਆਰਥਣਾਂ ਕਿਵੇਂ ਬੀਮਾਰ ਹੋਈਆਂ।'' ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਜਾਂਚ ਲਈ ਹੋਸਟਲ ਤੋਂ ਪਾਣੀ ਅਤੇ ਭੋਜਨ ਦੇ ਨਮੂਨੇ ਲਏ ਗਏ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e