ਸੰਗਮ ’ਚ 30 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਲਾਈ ਡੁਬਕੀ, ਰਵੀ ਕਿਸ਼ਨ ਨੇ ਵੀ ਕੀਤਾ ਇਸ਼ਨਾਨ
Saturday, Jan 18, 2025 - 12:39 AM (IST)
ਲਖਨਊ (ਨਾਸਿਰ) - ਮਹਾਕੁੰਭ ਦੇ 5 ਦਿਨ ਹੋ ਗਏ ਹਨ। ਇਸ ਦੌਰਾਨ ਲੱਗਭਗ 7 ਕਰੋੜ ਤੋਂ ਵੱਧ ਲੋਕ ਸੰਗਮ ’ਚ ਆਸਥਾ ਦੀ ਡੁਬਕੀ ਲਾ ਚੁੱਕੇ ਹਨ। ਅੱਜ ਸੰਗਮ ’ਚ 30 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਡੁਬਕੀ ਲਾਈ। ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਤੇ ਪ੍ਰਿਯੰਕਾ ਵੀ ਮਹਾਕੁੰਭ ’ਚ ਆਉਣਗੇ।
ਕਾਂਗਰਸ ਦੇ ਦੋਵੇਂ ਨੇਤਾ ਇਸ਼ਨਾਨ ਤੋਂ ਬਾਅਦ ਸ਼ੰਕਰਾਚਾਰੀਆ ਅਤੇ ਸੰਤਾਂ ਦਾ ਆਸ਼ੀਰਵਾਦ ਲੈਣਗੇ। ਮਹਾਕੁੰਭ ’ਚ ਇਸ਼ਨਾਨ ਕਰਨ ਗੋਰਖਪੁਰ ਤੋਂ ਭਾਜਪਾ ਸੰਸਦ ਮੈਂਬਰ ਰਵੀ ਕਿਸ਼ਨ ਵੀ ਪਹੁੰਚੇ। ਉਨ੍ਹਾਂ ਕਿਹਾ ਕਿ 144 ਸਾਲਾਂ ਬਾਅਦ ਵੀ ਇਸ ਮਹਾਕੁੰਭ ’ਚ ਜੋ ਇਸ਼ਨਾਨ ਨਹੀਂ ਕਰ ਸਕੇ, ਉਨ੍ਹਾਂ ਦਾ ਜੀਵਨ ਵਿਅਰਥ ਹੈ। ਮਹਾਕੁੰਭ ਨਾ ਸਿਰਫ਼ ਭਾਰਤ ਸਗੋਂ ਪੂਰੀ ਦੁਨੀਆ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਸਮਾਗਮ ਨੂੰ ਸ਼ਾਨਦਾਰ ਰੂਪ ਦਿੱਤਾ।