ਸਰਕਾਰ ਨੇ 2,01,335 ਸਟਾਰਟਅਪਸ ਨੂੰ ਦਿੱਤੀ ਮਨਜ਼ੂਰੀ, 21 ਲੱਖ ਤੋਂ ਵੱਧ ਰੋਜ਼ਗਾਰਾਂ ਦੀ ਸਿਰਜਣਾ

Thursday, Dec 11, 2025 - 01:08 PM (IST)

ਸਰਕਾਰ ਨੇ 2,01,335 ਸਟਾਰਟਅਪਸ ਨੂੰ ਦਿੱਤੀ ਮਨਜ਼ੂਰੀ, 21 ਲੱਖ ਤੋਂ ਵੱਧ ਰੋਜ਼ਗਾਰਾਂ ਦੀ ਸਿਰਜਣਾ

ਨਵੀਂ ਦਿੱਲੀ (ਭਾਸ਼ਾ) - ਵਣਜ ਅਤੇ ਉਦਯੋਗ ਮੰਤਰਾਲਾ ਅਨੁਸਾਰ ਸਰਕਾਰ ਨੇ ਹੁਣ ਤੱਕ 2,01,335 ਫਰਮਾਂ ਨੂੰ ਸਟਾਰਟਅਪ ਦੇ ਰੂਪ ’ਚ ਮਨਜ਼ੂਰੀ ਦਿੱਤੀ ਹੈ। ‘ਸਟਾਰਟਅਪ ਇੰਡੀਆ’ ਪਹਿਲ ਤਹਿਤ ਇਹ ਸਟਾਰਟਅਪ ਆਮਦਨ ਕਰ ਛੋਟ ਸਮੇਤ ਵੱਖ-ਵੱਖ ਇਨਸੈਂਟਿਵ ਜ਼ ਦੇ ਯੋਗ ਬਣਦੇ ਹਨ।

ਇਹ ਵੀ ਪੜ੍ਹੋ :     Zero Balance ਖਾਤਿਆਂ ਲਈ ਖੁਸ਼ਖਬਰੀ: RBI ਨੇ ਵਧਾਈਆਂ ਮੁਫ਼ਤ ਸਹੂਲਤਾਂ, ਜਲਦ ਲਾਗੂ ਹੋਣਗੇ ਨਵੇਂ ਨਿਯਮ
ਇਹ ਵੀ ਪੜ੍ਹੋ :     ਸੋਨੇ ਨੇ 2025 'ਚ ਦਿੱਤਾ 67% ਰਿਟਰਨ, ਜਾਣੋ 2026 'ਚ ਕਿੰਨੇ ਵਧ ਸਕਦੇ ਹਨ ਭਾਅ

ਮੰਤਰਾਲਾ ਨੇ ਦੱਸਿਆ ਕਿ ਇਨ੍ਹਾਂ ਸਟਾਰਟਅਪਸ ਨੇ ਦੇਸ਼ ਭਰ ’ਚ 21 ਲੱਖ ਤੋਂ ਵੱਧ ਰੋਜ਼ਗਾਰ ਪੈਦਾ ਕੀਤੇ ਹਨ। ਪੀ. ਐੱਲ. ਆਈ. ਯੋਜਨਾਵਾਂ ਤਹਿਤ ਜੂਨ 2025 ਤੱਕ 1.88 ਲੱਖ ਕਰੋਡ਼ ਰੁਪਏ ਤੋਂ ਵੱਧ ਦਾ ਨਿਵੇਸ਼ ਅਤੇ 7.5 ਲੱਖ ਕਰੋਡ਼ ਰੁਪਏ ਤੋਂ ਵੱਧ ਦੀ ਬਰਾਮਦ ਹੋ ਚੁੱਕੀ ਹੈ। ਉਥੇ ਹੀ, ਸਰਕਾਰੀ ਈ-ਕਾਮਰਸ ਪਲੇਟਫਾਰਮ ਓ. ਐੱਨ. ਡੀ. ਸੀ. ਨੇ 32.6 ਕਰੋਡ਼ ਤੋਂ ਵੱਧ ਆਰਡਰ ਪੂਰੇ ਕੀਤੇ ਹਨ। ਕਾਰੋਬਾਰੀ ਸਰਲਤਾ ’ਚ ਸੁਧਾਰ ਤਹਿਤ ਨਵੰਬਰ 2025 ਤੱਕ 47,000 ਤੋਂ ਵੱਧ ਪਾਲਣਾ ਨਿਯਮ ਹਟਾਏ ਗਏ ਹਨ ਅਤੇ ਇਸ ਦਿਸ਼ਾ ’ਚ ਜਨ-ਵਿਸ਼ਵਾਸ ਬਿੱਲ 2025 ਲੋਕਸਭਾ ’ਚ ਪੇਸ਼ ਕੀਤਾ ਗਿਆ ਹੈ।

ਇਹ ਵੀ ਪੜ੍ਹੋ :    RBI ਨੇ ਜਾਰੀ ਕੀਤੇ ਨਵੇਂ ਨਿਯਮ, 1 ਲੱਖ ਤੱਕ ਦੀ ਜਮ੍ਹਾ ਰਾਸ਼ੀ ’ਤੇ ਵਿਆਜ ਦਰਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਇਹ ਵੀ ਪੜ੍ਹੋ :    ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News