''ਦਿਲਵਾਲੇ ਦੁਲਹਨੀਆ ਲੇ..'' ਦੇ 30 ਸਾਲ ਪੂਰੇ, ਹੁਣ ਲੰਡਨ ''ਚ ਦਿਖੇਗਾ ਸ਼ਾਹਰੁਖ ਤੇ ਕਾਜੋਲ ਦਾ ਆਈਕੋਨਿਕ ਸਟੈਚੂ

Friday, Dec 05, 2025 - 01:02 PM (IST)

''ਦਿਲਵਾਲੇ ਦੁਲਹਨੀਆ ਲੇ..'' ਦੇ 30 ਸਾਲ ਪੂਰੇ, ਹੁਣ ਲੰਡਨ ''ਚ ਦਿਖੇਗਾ ਸ਼ਾਹਰੁਖ ਤੇ ਕਾਜੋਲ ਦਾ ਆਈਕੋਨਿਕ ਸਟੈਚੂ

ਲੰਡਨ- ਸਾਲ 1995 ਵਿੱਚ ਰਿਲੀਜ਼ ਹੋਈ ਬਾਲੀਵੁੱਡ ਦੀ ਆਈਕਾਨਿਕ ਫਿਲਮ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਨੇ ਇਸ ਸਾਲ 30 ਸਾਲ ਪੂਰੇ ਕਰ ਲਏ ਹਨ। ਇਸ ਮਹੱਤਵਪੂਰਨ ਮੌਕੇ 'ਤੇ ਫਿਲਮ ਨੂੰ ਇੱਕ ਵੱਡਾ ਅੰਤਰਰਾਸ਼ਟਰੀ ਸਨਮਾਨ ਮਿਲਿਆ ਹੈ। ਲੰਡਨ ਦੇ ਲੀਸੈਸਟਰ ਸਕੁਏਅਰ ਵਿੱਚ ਫਿਲਮ ਦੇ ਮੁੱਖ ਕਿਰਦਾਰਾਂ—ਰਾਜ (ਸ਼ਾਹਰੁਖ ਖਾਨ) ਅਤੇ ਸਿਮਰਨ (ਕਾਜੋਲ)—ਦਾ ਇੱਕ ਕਾਂਸੀ ਦਾ ਸਟੈਚੂ ਲਗਾਇਆ ਗਿਆ ਹੈ।
ਖਾਸ ਗੱਲ ਇਹ ਹੈ ਕਿ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਭਾਰਤੀ ਫਿਲਮ ਨੂੰ ਇਸ ਤਰ੍ਹਾਂ ਸਨਮਾਨਿਤ ਕੀਤਾ ਗਿਆ ਹੈ।
ਸ਼ਾਹਰੁਖ-ਕਾਜੋਲ ਨੇ ਕੀਤਾ ਸਟੈਚੂ ਦਾ ਉਦਘਾਟਨ
'ਕਿੰਗ ਆਫ ਰੋਮਾਂਸ' ਸ਼ਾਹਰੁਖ ਖਾਨ ਅਤੇ ਕਾਜੋਲ ਨੇ ਖੁਦ ਲੰਡਨ ਪਹੁੰਚ ਕੇ ਇਸ ਸਟੈਚੂ ਦਾ ਉਦਘਾਟਨ ਕੀਤਾ। ਇਸ ਮੂਰਤੀ ਵਿੱਚ ਰਾਜ ਅਤੇ ਸਿਮਰਨ ਦਾ ਆਈਕਾਨਿਕ ਪੋਜ਼ ਦਿਖਾਇਆ ਗਿਆ ਹੈ। DDLJ ਪਹਿਲੀ ਭਾਰਤੀ ਫਿਲਮ ਬਣ ਗਈ ਹੈ ਜਿਸ ਨੂੰ 'ਸੀਨਜ਼ ਇਨ ਦ ਸਕੁਏਅਰ ਟ੍ਰੇਲ' ਵਿੱਚ ਸਟੈਚੂ ਨਾਲ ਸਨਮਾਨਿਤ ਕੀਤਾ ਗਿਆ ਹੈ।
ਸ਼ਾਹਰੁਖ ਖਾਨ ਅਤੇ ਕਾਜੋਲ ਨੇ ਜ਼ਾਹਰ ਕੀਤੀ ਖੁਸ਼ੀ
ਇਸ ਮੌਕੇ 'ਤੇ ਮੀਡੀਆ ਨਾਲ ਗੱਲ ਕਰਦੇ ਹੋਏ, ਸ਼ਾਹਰੁਖ ਖਾਨ ਨੇ ਫਿਲਮ ਪ੍ਰਤੀ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ DDLJ ਇੱਕ ਸੱਚੇ ਦਿਲ ਨਾਲ ਬਣਾਈ ਗਈ ਫਿਲਮ ਸੀ। ਅਸੀਂ ਇੱਕ ਅਜਿਹੀ ਪ੍ਰੇਮ ਕਹਾਣੀ ਚਾਹੁੰਦੇ ਸੀ ਜੋ ਹਰ ਰੁਕਾਵਟ ਨੂੰ ਪਾਰ ਕਰੇ ਅਤੇ ਦੁਨੀਆ ਨੂੰ ਦਿਖਾਏ ਕਿ ਪਿਆਰ ਦੁਨੀਆ ਨੂੰ ਬਿਹਤਰ ਬਣਾ ਸਕਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਫਿਲਮ ਮੇਰੀ ਪਛਾਣ ਦਾ ਹਿੱਸਾ ਹੈ।
ਸ਼ਾਹਰੁਖ ਖਾਨ ਨੇ ਟਵੀਟ ਕਰਦੇ ਹੋਏ ਫਿਲਮ ਦਾ ਮਸ਼ਹੂਰ ਡਾਇਲੌਗ ਵੀ ਲਿਖਿਆ: "ਬੜੇ ਬੜੇ ਦੇਸ਼ੋਂ ਮੇਂ, ਐਸੀ ਛੋਟੀ ਛੋਟੀ ਬਾਤੇਂ ਹੋਤੀ ਰਹਤੀ ਹੈਂ, ਸੇਨੋਰਿਟਾ!"।
ਕਾਜੋਲ ਨੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਵਿਸ਼ਵਾਸ ਕਰਨਾ ਮੁਸ਼ਕਲ ਹੈ ਕਿ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' 30 ਸਾਲਾਂ ਬਾਅਦ ਵੀ ਇੰਨਾ ਪਿਆਰ ਪ੍ਰਾਪਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਅਜਿਹੀ ਕਹਾਣੀ ਹੈ ਜਿਸ ਨੇ ਪੀੜ੍ਹੀਆਂ ਦਾ ਸਫ਼ਰ ਤੈਅ ਕੀਤਾ ਹੈ।
ਫਿਲਮ ਦੀ ਵਿਰਾਸਤ
ਆਦਿਤਿਆ ਚੋਪੜਾ ਦੇ ਨਿਰਦੇਸ਼ਨ ਵਿੱਚ ਬਣੀ DDLJ, ਥੀਏਟਰਾਂ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲੀ ਹਿੰਦੀ ਫਿਲਮ ਹੈ। ਰਿਲੀਜ਼ ਤੋਂ ਬਾਅਦ ਇਹ ਫਿਲਮ ਅੱਜ ਵੀ ਮੁੰਬਈ ਦੇ ਮਰਾਠਾ ਮੰਦਰ ਸਿਨੇਮਾਘਰ ਵਿੱਚ ਚੱਲ ਰਹੀ ਹੈ।


author

Aarti dhillon

Content Editor

Related News