ਉਮਰ 53 ਪਰ ਲੁੱਕ 'ਚ 25! ਅਕਸ਼ੈ ਖੰਨਾ ਤੋਂ ਵੀ ਵੱਧ ਹੈਂਡਸਮ ਹੈ ਵੱਡਾ ਭਰਾ, ਉਹ ਵੀ ਕੁਆਰਾ

Thursday, Dec 18, 2025 - 06:39 PM (IST)

ਉਮਰ 53 ਪਰ ਲੁੱਕ 'ਚ 25! ਅਕਸ਼ੈ ਖੰਨਾ ਤੋਂ ਵੀ ਵੱਧ ਹੈਂਡਸਮ ਹੈ ਵੱਡਾ ਭਰਾ, ਉਹ ਵੀ ਕੁਆਰਾ

ਮੁੰਬਈ- ਬਾਲੀਵੁੱਡ ਦੇ ਮਹਾਨ ਅਦਾਕਾਰ ਵਿਨੋਦ ਖੰਨਾ ਦੇ ਵੱਡੇ ਪੁੱਤਰ ਅਤੇ ਅਦਾਕਾਰ ਅਕਸ਼ੈ ਖੰਨਾ ਦੇ ਭਰਾ ਰਾਹੁਲ ਖੰਨਾ ਅੱਜਕੱਲ੍ਹ ਸੁਰਖੀਆਂ ਵਿੱਚ ਹਨ। ਇੱਕ ਪਾਸੇ ਜਿੱਥੇ ਅਕਸ਼ੈ ਖੰਨਾ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਧੁਰੰਧਰ' ਵਿੱਚ 'ਰਹਿਮਾਨ ਡਕੈਤ' ਦੇ ਕਿਰਦਾਰ ਲਈ ਬਹੁਤ ਪ੍ਰਸ਼ੰਸਾ ਖੱਟ ਰਹੇ ਹਨ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਦੇ ਵੱਡੇ ਭਰਾ ਰਾਹੁਲ ਖੰਨਾ ਦੀ ਚਰਚਾ ਉਨ੍ਹਾਂ ਦੇ ਲੁੱਕਸ ਅਤੇ ਸਟਾਈਲ ਕਰਕੇ ਹੋ ਰਹੀ ਹੈ।
ਰਾਹੁਲ ਖੰਨਾ, ਜੋ ਕਿ ਅਕਸ਼ੈ ਖੰਨਾ ਤੋਂ ਤਿੰਨ ਸਾਲ ਵੱਡੇ ਹਨ, ਨੂੰ ਕਈ ਲੋਕ ਅਕਸ਼ੈ ਖੰਨਾ ਤੋਂ ਕਈ ਗੁਣਾ ਜ਼ਿਆਦਾ ਹੈਂਡਸਮ ਮੰਨਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ 53 ਸਾਲ ਦੀ ਉਮਰ ਵਿੱਚ ਵੀ ਉਨ੍ਹਾਂ ਦੇ ਚਿਹਰੇ 'ਤੇ 25 ਸਾਲ ਵਾਲੀ ਚਮਕ ਬਰਕਰਾਰ ਹੈ।


ਇੰਟਰਨੈਸ਼ਨਲ ਮਾਡਲਿੰਗ ਤੋਂ ਕੀਤੀ ਸ਼ੁਰੂਆਤ
ਰਾਹੁਲ ਖੰਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਭਾਰਤੀ ਸਿਨੇਮਾ ਤੋਂ ਨਹੀਂ, ਬਲਕਿ ਇੰਟਰਨੈਸ਼ਨਲ ਫੈਸ਼ਨ ਸਰਕਟ 'ਤੇ ਮਾਡਲਿੰਗ ਰਾਹੀਂ ਕੀਤੀ ਸੀ। 1990 ਦੇ ਦਹਾਕੇ ਵਿੱਚ ਉਹ ਯੂਰਪ ਅਤੇ ਹਾਲੀਵੁੱਡ ਦੇ ਕਈ ਵੱਡੇ ਬ੍ਰਾਂਡਾਂ ਲਈ ਕੰਮ ਕਰਕੇ ਕਾਫ਼ੀ ਮਸ਼ਹੂਰ ਹੋਏ। ਰਾਹੁਲ ਨੇ ਅਦਾਕਾਰੀ ਦੀ ਦੁਨੀਆ ਵਿੱਚ 1999 ਵਿੱਚ ਦੀਪਾ ਮਹਿਤਾ ਦੁਆਰਾ ਨਿਰਦੇਸ਼ਿਤ ਅੰਗਰੇਜ਼ੀ ਫਿਲਮ 'ਅਰਥ' ਨਾਲ ਡੈਬਿਊ ਕੀਤਾ, ਜਿਸ ਲਈ ਉਨ੍ਹਾਂ ਨੂੰ ਫਿਲਮਫੇਅਰ ਬੈਸਟ ਮੇਲ ਡੈਬਿਊ ਅਵਾਰਡ ਵੀ ਮਿਲਿਆ। ਉਨ੍ਹਾਂ ਨੇ 'ਬਾਲੀਵੁੱਡ ਹਾਲੀਵੁੱਡ' ਅਤੇ 'ਲਵ ਆਜ ਕਲ' ਵਰਗੀਆਂ ਕੁਝ ਚੋਣਵੀਆਂ ਫਿਲਮਾਂ ਵਿੱਚ ਕੰਮ ਕੀਤਾ। ਅਕਸ਼ੈ ਦੇ ਉਲਟ, ਰਾਹੁਲ ਨੇ ਹਮੇਸ਼ਾ ਜ਼ਿਆਦਾ ਫਿਲਮਾਂ ਦੀ ਦੌੜ ਵਿੱਚ ਸ਼ਾਮਲ ਹੋਣ ਦੀ ਬਜਾਏ ਗੁਣਵੱਤਾ ਅਤੇ ਅੰਤਰਰਾਸ਼ਟਰੀ ਐਕਸਪੋਜ਼ਰ ਨੂੰ ਤਰਜੀਹ ਦਿੱਤੀ। ਉਹ ਅੱਜ ਇੱਕ ਲੇਖਕ, ਕਾਲਮਨਿਸਟ ਅਤੇ ਸਟਾਈਲ ਆਈਕਨ ਵਜੋਂ ਵੀ ਜਾਣੇ ਜਾਂਦੇ ਹਨ।


ਭਰਾ ਦੀ ਸਫਲਤਾ 'ਤੇ ਚੁੱਪ
ਜਿੱਥੇ ਅਕਸ਼ੈ ਖੰਨਾ ਅੱਜਕੱਲ੍ਹ ਸੁਰਖੀਆਂ ਵਿੱਚ ਹਨ, ਉੱਥੇ ਹੀ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿਣ ਵਾਲੇ ਰਾਹੁਲ ਖੰਨਾ ਨੇ ਅਕਸ਼ੈ ਦੀ ਫਿਲਮ 'ਧੁਰੰਧਰ' ਦੀ ਸਫਲਤਾ 'ਤੇ ਕੋਈ ਖਾਸ ਪ੍ਰਤੀਕਿਰਿਆ ਸਾਂਝੀ ਨਹੀਂ ਕੀਤੀ ਹੈ।
ਸੂਤਰਾਂ ਅਨੁਸਾਰ, ਰਾਹੁਲ ਅਤੇ ਅਕਸ਼ੈ ਖੰਨਾ ਵਿਚਕਾਰ ਕੋਈ ਖਾਸ ਤਾਲਮੇਲ (ਨਜ਼ਦੀਕੀ) ਨਹੀਂ ਹੈ ਅਤੇ ਉਹ ਆਪਣੀ ਅਲੱਗ-ਅਲੱਗ ਜ਼ਿੰਦਗੀ ਜਿਊਂਦੇ ਹਨ।
ਦੋਹਾਂ ਨੇ ਹਾਲਾਂਕਿ ਵਿਆਹ ਨਹੀਂ ਕਰਵਾਇਆ ਹੈ, ਪਰ ਉਨ੍ਹਾਂ ਨੂੰ ਨਾ ਤਾਂ ਇਕੱਠੇ ਦੇਖਿਆ ਜਾਂਦਾ ਹੈ ਅਤੇ ਨਾ ਹੀ ਉਹ ਕਿਸੇ ਈਵੈਂਟ ਵਿੱਚ ਨਾਲ ਨਜ਼ਰ ਆਉਂਦੇ ਹਨ। ਆਖਰੀ ਵਾਰ ਰਾਹੁਲ ਨੇ 2023 ਵਿੱਚ ਅਕਸ਼ੈ ਦੇ ਜਨਮਦਿਨ 'ਤੇ ਉਨ੍ਹਾਂ ਦੇ ਬਚਪਨ ਦੀ ਤਸਵੀਰ ਸਾਂਝੀ ਕੀਤੀ ਸੀ।
ਰਾਹੁਲ ਆਪਣੀ ਨਿੱਜੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਰੱਖਦੇ ਹਨ। ਉਨ੍ਹਾਂ ਦਾ ਫੋਕਸ ਮੁੱਖ ਤੌਰ 'ਤੇ ਯਾਤਰਾ, ਕਿਤਾਬਾਂ, ਫੈਸ਼ਨ, ਫਿਟਨੈਸ ਅਤੇ ਗਲੋਬਲ ਲਾਈਫਸਟਾਈਲ 'ਤੇ ਰਹਿੰਦਾ ਹੈ। ਉਹ ਇਸ ਸਮੇਂ ਨਿਊਯਾਰਕ, ਲੰਡਨ ਅਤੇ ਮੁੰਬਈ ਵਿਚ ਸਮਾਂ ਬਿਤਾਉਂਦੇ ਹਨ।


author

Aarti dhillon

Content Editor

Related News