ਦੇਸ਼ ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਦੇ 2.71 ਲੱਖ ਤੋਂ ਜ਼ਿਆਦਾ ਮਾਮਲੇ ਆਏ, ਓਮੀਕਰੋਨ ਦਾ ਅੰਕੜਾ 7500 ਤੋਂ ਪਾਰ

Sunday, Jan 16, 2022 - 11:10 AM (IST)

ਦੇਸ਼ ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਦੇ 2.71 ਲੱਖ ਤੋਂ ਜ਼ਿਆਦਾ ਮਾਮਲੇ ਆਏ, ਓਮੀਕਰੋਨ ਦਾ ਅੰਕੜਾ 7500 ਤੋਂ ਪਾਰ

ਨਵੀਂ ਦਿੱਲੀ– ਭਾਰਤ ’ਚ ਪਿਛਲੇ 24 ਘੰਟਿਆਂ ’ਚ ਦੇਸ਼ ’ਚ ਕੋਰੋਨਾ  ਦੇ 2 ਲੱਖ 71 ਹਜ਼ਾਰ 202 ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ ਹੀ 314 ਮਰੀਜ਼ਾਂ ਦੀ ਮੌਤ ਹੋਈਹੈ। ਇਸ ਦੇ ਨਾਲ ਹੀ ਦੇਸ਼ ’ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 4 ਲੱਖ 86 ਹਜ਼ਾਰ 66 ਹੋ ਗਈ ਹੈ। ਇਸਤੋਂ ਪਹਿਲਾਂ ਸ਼ਨੀਵਾਰ ਨੂੰ 2.68 ਲੱਖ ਤੋਂ ਕੁਝ ਜ਼ਿਆਦਾ ਮਾਮਲੇ ਆਏ ਸਨ। ਭਾਰਤ ’ਚ ਹੁਣ ਤਕ ਓਮੀਕਰੋਨ ਵੇਰੀਐਂਟ ਦੇ ਕੁੱਲ ਮਾਮਲੇ 7500 ਤੋਂ ਪਾਰ ਪਹੁੰਚ ਗਏ ਹਨ। 

ਤਾਜ਼ਾ ਅਪਡੇਟ ਮੁਤਾਬਕ, ਦੇਸ਼ ’ਚ ਦੈਨਿਕ ਇਨਫੈਕਸ਼ਨ ਦਰ ’ਚ ਸ਼ਨੀਵਾਰ ਦੇ ਮੁਕਾਬਲੇ ਮਾਮੂਲੀ ਕਮੀ ਦਰਜ ਕੀਤੀ ਗਈ ਹੈ। ਇਹ 16.66 ਫੀਸਦੀ ਤੋਂ ਘੱਟ ਹੋ ਕੇ 16.28 ਫੀਸਦੀ ਹੋ ਗਈ ਹੈ। ਸਿਹਤ ਮੰਤਰਾਲਾ ਮੁਤਾਬਕ, ਦੇਸ਼ ’ਚ ਸਰਗਰਮ ਮਾਮਲਿਆਂ ਦੀ ਗਿਣਤੀ ਹੁਣ ਤਕ 15 ਲੱਕ 50 ਹਜ਼ਾਰ 377 ਹੈ। ਸ਼ਨੀਵਾਰ ਦੇ ਮੁਕਾਬਲੇ ਸਰਗਰਮ ਮਾਮਲਿਆਂ ’ਚ 1 ਲੱਖ 32 ਹਜ਼ਾਰ 577 ਦਾ ਵਾਧਾ ਹੋਇਆ ਹੈ। ਉਥੇ ਹੀ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵਧ ਕੇ 3 ਕਰੋੜ 50 ਲੱਖ 85 ਹਜ਼ਾਰ 721 ਹੋ ਗਈ ਹੈ। ਸ਼ਨੀਵਾਰ ਨੂੰ 1 ਲੱਖ 38 ਹਜ਼ਾਰ 331 ਮਰੀਜ਼ ਠੀਕ ਹੋਏ ਸਨ। 

 

ਓਮੀਕਰੋਨ ਦੇ ਮਾਮਲੇ 7500 ਤੋਂ ਪਾਰ
ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਮਾਮਲੇ ਵੀ ਲਗਾਤਾਰ ਵਧ ਰਹੇ ਹਨ। ਦੇਸ਼ ’ਚ ਹੁਣ ਤਕ ਓਮੀਕਰੋਨ ਦੇ ਕੁੱਲ 7,743 ਮਾਮਲੇ ਸਾਹਮਣੇ ਆ ਚੁੱਕੇ ਹਨ। ਪਿਛਲੇ 24 ਘੰਟਿਆਂ ’ਚ ਓਮੀਕਰੋਨ ਦੇ ਮਾਮਲਿਆਂ ’ਚ 28.17 ਫੀਸਦੀ ਦਾ ਵਾਧਾ ਹੋਇਆ ਹੈ। 


author

Rakesh

Content Editor

Related News