ਸ਼੍ਰੀਨਗਰ : ਲੋਕ ਅਦਾਲਤ ’ਚ 12 ਹਜ਼ਾਰ ਤੋਂ ਵੱਧ ਮਾਮਲਿਆਂ ਦਾ ਕੀਤਾ ਗਿਆ ਨਿਪਟਾਰਾ

Tuesday, Sep 14, 2021 - 10:23 AM (IST)

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਸ਼੍ਰੀਨਗਰ ’ਚ ਆਯੋਜਿਤ ਤੀਜੀ ਰਾਸ਼ਟਰੀ ਲੋਕ ਅਦਾਲਤ ਦੌਰਾਨ 12 ਹਜ਼ਾਰ ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ ਅਤੇ 10 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਵਸੂਲ ਕੀਤੀ। ਰਾਸ਼ਟਰੀ ਲੋਕ ਅਦਾਲਤ ਮੁਹੰਮਦ ਅਕਰਮ ਚੌਧਰੀ ਪ੍ਰਧਾਨ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀਨਗਰ ਦੀ ਪ੍ਰਧਾਨਗੀ ਹੇਠ ਲਗਾਈ ਗਈ। ਉਨ੍ਹਾਂ ਨੇ ਜ਼ਿਲ੍ਹਾ ਅਦਾਲਤ ਕੰਪਲੈਕਸ ਮੋਮਿਨਾਬਾਦ ਸ਼੍ਰੀਨਗਰ ਵਿਖੇ ਰਾਸ਼ਟਰੀ ਲੋਕ ਅਦਾਲਤ ਦਾ ਉਦਘਾਟਨ ਵੀ ਕੀਤਾ, ਜਿਸ ’ਚ ਐੱਨ.ਏ.ਐੱਲ.ਐੱਸ.ਏ. ਦੇ ਨਿਰਦੇਸ਼ਾਂ ਅਨੁਸਾਰ ਮਾਮਲੇ ਤੈਅ ਕੀਤੇ ਗਏ ਸਨ। 10 ਬੈਂਚਾਂ ਦਾ ਗਠਨ ਕੀਤਾ ਗਿਆ ਸੀ, ਜਿਸ ’ਚ ਇਕ ਬੈਂਚ ’ਚ ਵਿਸ਼ੇਸ਼ ਜੱਜ ਐਂਟੀ ਕਰਪਸ਼ਨ (ਭ੍ਰਿਸ਼ਟਾਚਾਰ) ਜਤਿੰਦਰ ਸਿੰਘ ਜਾਮਵਾਲ ਅਤੇ ਪ੍ਰਦੀਪ ਕੁਮਾਰ ਬੈਂਚ ਅਧਿਕਾਰੀ ਐੱਮ.ਏ.ਸੀ.ਟੀ. ਕੋਰਟ ਸ਼੍ਰੀਨਗਰ ਸ਼ਾਮਲ ਸਨ।

ਕੁੱਲ 12,629 ਮਾਮਲਿਆਂ ਦਰਜ ਸਨ, ਜਿਨ੍ਹਾਂ ’ਚੋਂ 12,003 ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ। ਇਸ ਤੋਂ ਇਲਾਵਾ ਐੱਮ.ਏ.ਸੀ.ਟੀ. ਕੋਰਟ ਸ਼੍ਰੀਨਗਰ ਵਲੋਂ ਮੁਆਵਜ਼ੇ ਦੇ ਰੂਪ ’ਚ 3,12,14,411 ਰੁਪਏ ਅਤੇ ਐਡੀਸ਼ਨ ਜ਼ਿਲ੍ਹਾ ਬੈਂਕ ਜੱਜ ਵਲੋਂ ਨਿਪਟਾਨ ਰਾਸ਼ੀ ਦੇ ਰੂਪ ’ਚ 4,19,56,719 ਰੁਪਏ ਵਸੂਲ ਕੀਤੇ ਗਏ। ਵੱਖ-ਵੱਖ ਅਦਾਲਤਾਂ ਵਲੋਂ 47,94,250 ਰੁਪਏ ਦਾ ਜੁਰਮਾਨਾ ਵਸੂਲ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਸ਼੍ਰੀਨਗਰ ’ਚ ਵੱਖ-ਵੱਖ ਅਦਾਲਤਾਂ ਵਲੋਂ 2,31,79,903 ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਸ਼੍ਰੀਨਗਰ ਜ਼ਿਲ੍ਹੇ ’ਚ ਕੁੱਲ ਬੰਦੋਬਸਤ ਰਾਸ਼ੀ 10,11,45,283 ਰੁਪਏ ਹੈ।


DIsha

Content Editor

Related News