ਦਿੱਲੀ ਤੋਂ ਵਿਦਾ ਹੋਇਆ ਮਾਨਸੂਨ, IMD ਨੇ ਕਿਹਾ- ਪਿਛਲੇ ਸਾਲ ਦੇ ਮੁਕਾਬਲੇ ਘੱਟ ਪਿਆ ਮੀਂਹ

Thursday, Sep 29, 2022 - 05:14 PM (IST)

ਦਿੱਲੀ ਤੋਂ ਵਿਦਾ ਹੋਇਆ ਮਾਨਸੂਨ, IMD ਨੇ ਕਿਹਾ- ਪਿਛਲੇ ਸਾਲ ਦੇ ਮੁਕਾਬਲੇ ਘੱਟ ਪਿਆ ਮੀਂਹ

ਨਵੀਂ ਦਿੱਲੀ- ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਵੀਰਵਾਰ ਨੂੰ ਕਿਹਾ ਕਿ ਦੱਖਣੀ-ਪੱਛਮੀ ਮਾਨਸੂਨ ਦੀ ਦਿੱਲੀ ਤੋਂ ਵਿਦਾਈ ਹੋ ਗਈ ਹੈ। ਆਮ ਤੌਰ ’ਤੇ 17 ਸਤੰਬਰ ਨੂੰ ਮਾਨਸੂਨ ਵਾਪਸ ਜਾਣਾ ਸ਼ੁਰੂ ਹੁੰਦਾ ਹੈ ਅਤੇ ਇਸ ਦੇ ਇਕ ਹਫ਼ਤੇ ਅੰਦਰ ਦਿੱਲੀ ਤੋਂ ਵਿਦਾ ਹੋ ਜਾਂਦਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਦੱਖਣੀ-ਪੱਛਮੀ ਮਾਨਸੂਨ ਪੰਜਾਬ, ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ, ਹਿਮਾਚਲ ਪ੍ਰਦੇਸ਼, ਪੱਛਮੀ-ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਅਤੇ ਸਮੁੱਚੀ ਦਿੱਲੀ ਤੋਂ ਵਾਪਸ ਹੋ ਗਿਆ ਹੈ। 

ਦਿੱਲੀ ਦਾ ਪ੍ਰਾਇਮਰੀ ਮੌਸਮ ਵਿਗਿਆਨ ਸਟੇਸ਼ਨ ਸਫਦਰਜੰਗ ਆਬਜ਼ਰਵੇਟਰੀ ਨੇ ਇਸ ਮਾਨਸੂਨ ਦੇ ਮੌਸਮ ’ਚ 516.9 ਮਿਲੀਮੀਟਰ ਮੀਂਹ ਦਰਜ ਕੀਤਾ, ਜੋ ਪਿਛਲੇ ਸਾਲ ਪਏ ਮੀਂਹ (1169.4 ਮਿਲੀਮੀਟਰ) ਤੋਂ ਅੱਧੇ ਤੋਂ ਵੀ ਘੱਟ ਹੈ। ਮੌਸਮ ਵਿਭਾਗ ਨੇ ਕਿਹਾ ਕਿ ਦਿੱਲੀ ’ਚ ਇਸ ਮਾਨਸੂਨ ਸੀਜ਼ਨ ’ਚ ਰਾਜਧਾਨੀ ’ਚ ਕੁੱਲ 19 ਫ਼ੀਸਦੀ ਘੱਟ ਮੀਂਹ ਦਰਜ ਕੀਤਾ ਗਿਆ। ਦਿੱਲੀ ’ਚ 20 ਸਤੰਬਰ ਤੱਕ ਘੱਟ ਮੀਂਹ ਪਿਆ। ਹਾਲਾਂਕਿ, ਇਕ ਚੱਕਰਵਾਤੀ ਸਰਕੂਲੇਸ਼ਨ ਅਤੇ ਇਕ ਘੱਟ ਦਬਾਅ ਪ੍ਰਣਾਲੀ ਦੇ ਇਕੋ ਸਮੇਂ ਬਣਨ ਕਾਰਨ 21 ਸਤੰਬਰ ਤੋਂ 24 ਸਤੰਬਰ ਤੱਕ ਲਗਾਤਾਰ ਮੀਂਹ ਪਿਆ।
 


author

Tanu

Content Editor

Related News