ਮੰਗੋਲੀਆ ਪਹੁੰਚੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ
Tuesday, Apr 24, 2018 - 06:33 PM (IST)

ਉਲਾਨਬਾਤਾਰ— ਚੀਨ ਦਾ ਦੌਰਾ ਖਤਮ ਕਰਨ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਗਲੀ ਦੋ ਪੱਖੀ ਗੱਲਬਾਤ ਲਈ ਮੰਗੋਲੀਆ ਪਹੁੰਚ ਚੁਕੀ ਹੈ। ਸੁਸ਼ਮਾ ਸਵਰਾਜ ਮੰਗਲਵਾਰ ਨੂੰ ਮੰਗੋਲੀਆ ਦੀ ਰਾਜਧਾਨੀ ਉਲਾਨਬਾਤਾਰ ਪਹੁੰਚੀ। ਉਲਾਨਬਾਤਾਰ ਦੇ ਹਵਾਈ ਅੱਡੇ 'ਤੇ ਸੁਸ਼ਮਾ ਸਵਰਾਜ ਦਾ ਮੰਗੋਲੀਆ ਵਿਦੇਸ਼ ਮੰਤਰੀ ਦਮਦੀਨ ਤਸੋਗਬਾਤਰ ਵਲੋਂ ਸਵਾਗਤ ਕੀਤਾ ਗਿਆ। ਸੁਸ਼ਮਾ ਸਵਰਾਜ 42 ਸਾਲ ਬਾਅਦ ਇਕ ਵਿਦੇਸ਼ ਮੰਤਰੀ ਦੇ ਰੂਪ 'ਚ ਮੰਗੋਲੀਆ ਪਹੁੰਚੀ ਹੈ। ਇਸ ਤੋਂ ਪਹਿਲਾਂ ਸੁਸ਼ਮਾ ਸਵਰਾਜ ਨੇ ਬੀਜਿੰਗ 'ਚ ਚੀਨ ਦੇ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ।
ਇਸ ਯਾਤਰਾ ਦੌਰਾਨ ਸੁਸ਼ਮਾ ਮੰਗੋਲੀਆ ਵਿਦੇਸ਼ ਮੰਤਰੀ ਦਮਦੀਨ ਤਸੋਗਬਾਤਰ ਦੇ ਨਾਲ ਭਾਰਤ-ਮੰਗੋਲੀਆ ਸੰਯੁਕਤ ਸਲਾਹਕਾਰ ਕਮੇਟੀ (ਆਈ. ਐਮ. ਜੇ. ਸੀ. ਸੀ.) ਦੀ ਛੇਵੇਂ ਦੌਰ ਦੀ ਸਹਿ-ਪ੍ਰਧਾਨਗੀ ਕਰੇਗੀ। ਜਿਸ 'ਚ ਸਿਆਸੀ, ਰਣਨੀਤਕ, ਆਰਥਿਕ, ਸਿੱਖਿਅਕ ਅਤੇ ਸੰਸਕ੍ਰਿਤੀ ਸੰਬੰਧਾਂ ਸਮੇਤ ਕਈ ਮੁੱਦਿਆਂ ਨੂੰ ਸ਼ਾਮਲ ਕੀਤਾ ਜਾਵੇਗਾ।